ਰਾਸ਼ਟਰਪਤੀ ਮੁਰਮੂ ਤੇ PM ਮੋਦੀ ਨੇ G20 ਨੇਤਾਵਾਂ ਤੇ ਪ੍ਰਤੀਨਿਧੀਆਂ ਦਾ ਡਿਨਰ ਮੌਕੇ ਕੀਤਾ ਸ਼ਾਨਦਾਰ ਸਵਾਗਤ

09/09/2023 9:22:40 PM

ਨਵੀਂ ਦਿੱਲੀ (ਭਾਸ਼ਾ) : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਸਿਖਰ ਸੰਮੇਲਨ ਸਥਾਨ ਭਾਰਤ ਮੰਡਪਮ 'ਚ ਜੀ-20 ਨੇਤਾਵਾਂ ਅਤੇ ਪ੍ਰਤੀਨਿਧੀਆਂ ਲਈ ਸ਼ਾਨਦਾਰ ਡਿਨਰ ਦਾ ਆਯੋਜਨ ਕੀਤਾ। ਡਿਨਰ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਇਕ ਸਟੇਜ 'ਤੇ ਮਹਿਮਾਨਾਂ ਦਾ ਸਵਾਗਤ ਕੀਤਾ, ਜਿਸ ਦੀ ਬੈਕਗਰਾਊਂਡ 'ਚ ਬਿਹਾਰ ਦੀ ਨਾਲੰਦਾ ਯੂਨੀਵਰਸਿਟੀ ਦੇ ਖੰਡਰ ਅਤੇ ਭਾਰਤ ਦੀ ਪ੍ਰਧਾਨਗੀ ਹੇਠ G20 ਦਾ ਵਿਸ਼ਾ ਸੀ- 'ਵਸੁਧੈਵ ਕੁਟੁੰਬਕਮ - ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ' ਨੂੰ ਦਰਸਾਇਆ ਗਿਆ।

ਇਹ ਵੀ ਪੜ੍ਹੋ : ਮਾਂ ਦੀਆਂ ਅੰਤਿਮ ਰਸਮਾਂ ਨਿਭਾਉਂਦਿਆਂ ਭਾਵੁਕ ਹੋਏ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਦੇਖੋ ਵੀਡੀਓ

ਨਾਲੰਦਾ ਯੂਨੀਵਰਸਿਟੀ ਦੇ ਖੰਡਰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਹਨ। ਇਹ ਯੂਨੀਵਰਸਿਟੀ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ 'ਚੋਂ ਇਕ ਸੀ। ਰਾਸ਼ਟਰਪਤੀ ਮੁਰਮੂ ਭਾਰਤ ਮੰਡਪਮ 'ਚ ਜੀ-20 ਨੇਤਾਵਾਂ, ਅੰਤਰਰਾਸ਼ਟਰੀ ਪ੍ਰਤੀਨਿਧੀਆਂ ਅਤੇ ਹੋਰ ਪਤਵੰਤਿਆਂ ਲਈ ਰਸਮੀ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰ ਰਹੇ ਹਨ। ਨਵ-ਨਿਰਮਿਤ ਇੰਟਰਨੈਸ਼ਨਲ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਅਤੇ ਇਸ ਦੇ ਹਰੇ-ਭਰੇ 'ਲਾਅਨ' ਰਾਤ ਸਮੇਂ ਰੰਗ-ਬਿਰੰਗੀਆਂ ਲਾਈਟਾਂ ਨਾਲ ਚਮਕਦੇ ਨਜ਼ਰ ਆਏ ਤੇ ਇਸ ਦੇ ਫੁਹਾਰੇ ਅਤੇ ਅਤਿ-ਆਧੁਨਿਕ ਇਮਾਰਤ ਦੇ ਸਾਹਮਣੇ 'ਨਟਰਾਜ' ਦੀ ਮੂਰਤੀ ਨੇ ਸ਼ਾਨ ਨੂੰ ਹੋਰ ਵਧਾ ਦਿੱਤਾ।

ਇਹ ਵੀ ਪੜ੍ਹੋ : 50 ਕਿਲੋ ਹੈਰੋਇਨ ਖੇਪ ਮਾਮਲਾ: ਨਸ਼ਾ ਤਸਕਰ ਮਲਕੀਅਤ ਕਾਲੀ ਦੇ ਪਿੰਡ ਤੋਂ 12 ਕਿਲੋ ਹੋਰ ਹੈਰੋਇਨ ਬਰਾਮਦ

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ, ਮੈਨੇਜਿੰਗ ਡਾਇਰੈਕਟਰ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਦੀ ਪ੍ਰਧਾਨ ਕ੍ਰਿਸਟਾਲੀਨਾ ਜਾਰਜੀਵਾ ਨੇ ਭਾਰਤੀ ਰਵਾਇਤੀ ਪਹਿਰਾਵਾ ਸਲਵਾਰ ਕੁੜਤਾ ਪਹਿਨੇ, ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ ਅਤੇ ਉਨ੍ਹਾਂ ਦੀ ਪਤਨੀ ਰਿਤੂ ਬੰਗਾ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਪ੍ਰਗਤੀ ਮੈਦਾਨ 'ਚ ਨਵੇਂ ਬਣੇ ਸੰਮੇਲਨ ਕੇਂਦਰ ਵਿੱਚ ਸਭ ਤੋਂ ਪਹਿਲਾਂ ਪਹੁੰਚਣ ਵਾਲੇ ਲੋਕਾਂ ਵਿੱਚ ਸ਼ਾਮਲ ਰਹੇ। ਜੀ-20 ਸੰਮੇਲਨ ਸ਼ਨੀਵਾਰ ਨੂੰ ਭਾਰਤ ਮੰਡਪਮ 'ਚ ਸ਼ੁਰੂ ਹੋਇਆ ਅਤੇ ਐਤਵਾਰ ਨੂੰ ਸਮਾਪਤ ਹੋਵੇਗਾ।

ਇਸ ਵਿਸ਼ੇਸ਼ ਡਿਨਰ ਵਿੱਚ ਸ਼ੁੱਧ ਸ਼ਾਕਾਹਾਰੀ ਪਕਵਾਨ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਦਾ ਆਨੰਦ ਜੀ-20 ਦੇਸ਼ਾਂ ਦੇ ਨੇਤਾਵਾਂ ਦੇ ਨਾਲ-ਨਾਲ ਬੈਠਕ 'ਚ ਸ਼ਾਮਲ ਹੋਣ ਵਾਲੇ ਗਲੋਬਲ ਸੰਗਠਨਾਂ ਦੇ ਮੁਖੀ ਵੀ ਲੈਣਗੇ। ਇਹ ਡਿਨਰ ਭਾਰਤ ਮੰਡਪਮ ਦੇ ਲੈਵਲ 3 'ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਕਰੀਬ 180 ਲੋਕਾਂ ਲਈ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਵਿੱਚ ਸ਼੍ਰੀ ਅੰਨਾ ਯਾਨੀ ਬਾਜਰੇ ਤੋਂ ਸਾਰੀਆਂ ਚੀਜ਼ਾਂ ਤਿਆਰ ਕੀਤੀਆਂ ਗਈਆਂ ਹਨ। ਫਾਈਵ ਸਟਾਰ ਹੋਟਲ ਦੇ ਕਰੀਬ 2500 ਸਟਾਫ ਨੇ ਇਹ ਖਾਣਾ ਤਿਆਰ ਕੀਤਾ ਹੈ। ਡਿਨਰ ਹਾਲ 'ਚ ਲਗਾਏ ਗਏ ਫੁੱਲ ਬੈਂਗਲੁਰੂ ਤੋਂ ਲਿਆਂਦੇ ਗਏ ਹਨ, ਜਿਨ੍ਹਾਂ ਨੂੰ ਕੋਲਕਾਤਾ ਦੇ ਕਾਰੀਗਰਾਂ ਨੇ ਸਜਾਇਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh