ਭਾਰਤ ਦੀ 50 ਫੀਸਦੀ ਤੋਂ ਵੱਧ ਯੋਗ ਆਬਾਦੀ ਦਾ ਪੂਰਨ ਟੀਕਾਕਰਨ, PM ਮੋਦੀ ਨੇ ਟਵੀਟ ਕਰ ਕੀਤੀ ਇਹ ਅਪੀਲ

12/06/2021 11:41:20 AM

ਨਵੀਂ ਦਿੱਲੀ (ਭਾਸ਼ਾ)- ਦੇਸ਼ ’ਚ 50 ਫੀਸਦੀ ਤੋਂ ਵੱਧ ਯੋਗ ਬਾਲਗ਼ ਆਬਾਦੀ ਦਾ ਪੂਰਨ ਟੀਕਾਕਰਨ ਕੀਤੇ ਜਾਣ ਨੂੰ ਕੋਰੋਨਾ ਵਿਰੁੱਧ ਲੜਾਈ ’ਚ ਇਕ ਮਹੱਤਵਪੂਰਨ ਪੜਾਅ ਕਰਾਰ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਇਸ ਗਤੀ ਨੂੰ ਬਣਾਏ ਰੱਖਣਾ ਅਹਿਮ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਚਾਅ ਦੇ ਸਾਰੇ ਉਪਾਵਾਂ ਦਾ ਪਾਲਣ ਕਰਦੇ ਰਹਿਣਾ ਵੀ ਜ਼ਰੂਰੀ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਐਤਵਾਰ ਨੂੰ ਦੱਸਿਆ ਕਿ ਦੇਸ਼ ’ਚ 50 ਫੀਸਦੀ ਤੋਂ ਵੱਧ ਯੋਗ ਬਾਲਗ਼ ਆਬਾਦੀ ਦਾ ਪੂਰਨ ਟੀਕਾਕਰਨ ਹੋ ਚੁਕਿਆ ਹੈ।

ਮੋਦੀ ਨੇ ਮਾਂਡਵੀਆ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਲਿਖਿਆ,‘‘ਭਾਰਤ ਦੇ ਟੀਕਾਕਰਨ ਮੁਹਿੰਮ ਨੇ ਇਕ ਹੋਰ ਅਹਿਮ ਪੜਾਅ ਪਾਰ ਕੀਤਾ ਹੈ। ਕੋਰੋਨਾ ਵਿਰੁੱਧ ਲੜਾਈ ਨੂੰ ਮਜ਼ਬੂਤ ਕਰਨ ਲਈ ਇਸ ਗਤੀ ਨੂੰ ਬਰਕਰਾਰ ਰੱਖਣਾ ਮਹੱਤਵਪੂਰਨ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ,‘‘ਕੋਰੋਨਾ ਸੰਬੰਧੀ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰੋ ਅਤੇ ਸਮਾਜਿਕ ਦੂਰੀ ਬਣਾਏ ਰੱਖੋ।’’ ਮਾਂਡਵੀਆ ਨੇ ਐਤਵਾਰ ਨੂੰ ਟਵੀਟ ਕੀਤਾ ਸੀ,‘‘ਵਧਾਈ ਹੋਵੇ ਭਾਰਤ। ਇਹ ਬੇਹੱਦ ਮਾਣ ਵਾਲਾ ਪਲ਼ ਹੈ, ਕਿਉਂਕਿ 50 ਫੀਸਦੀ ਤੋਂ ਵੱਧ ਯੋਗ ਆਬਾਦੀ ਦਾ ਪੂਰਨ ਟੀਕਾਕਰਨ ਹੋ ਗਿਆ ਹੈ। ਅਸੀਂ ਸਾਰੇ ਮਿਲ ਕੇ ਕੋਰੋਨਾ ਨਾਲ ਨਜਿੱਠਾਂਗੇ।’’ ਦੱਸਣਯੋਗ ਹੈ ਕਿ ਕੋਰੋਨਾ ਰੋਕੂ ਦੇਸ਼ਵਿਆਪੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਇਸ ਸਾਲ 16 ਜਨਵਰੀ ਤੋਂ ਕੀਤੀ ਗਈ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

DIsha

This news is Content Editor DIsha