ਗਣਤੰਤਰ ਦਿਵਸ ਲਈ ਫੁਲ ਡਰੈੱਸ ਰਿਹਰਸਲ ਅੱਜ, ਦਿੱਲੀ ਦੀਆਂ ਕਈ ਸੜਕਾਂ ਰਹਿਣਗੀਆਂ ਬੰਦ

01/23/2020 10:51:41 AM

ਨਵੀਂ ਦਿੱਲੀ— ਦਿੱਲੀ 'ਚ 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਅੱਜ ਭਾਵ ਵੀਰਵਾਰ ਨੂੰ ਫੁਲ ਡਰੈੱਸ ਰਿਹਰਸਲ ਕੀਤੀ ਜਾਵੇਗੀ, ਜਿਸ ਦਾ ਅਸਰ ਆਵਾਜਾਈ 'ਤੇ ਪਵੇਗਾ। ਟ੍ਰੈਫਿਕ ਪੁਲਸ ਨੇ ਉਨ੍ਹਾਂ ਰਸਤਿਆਂ ਦੀ ਸੂਚੀ ਜਾਰੀ ਕੀਤੀ ਹੈ, ਜੋ ਬੰਦ ਰਹਿਣਗੇ ਅਤੇ ਇਸ ਦੀ ਸਮੇਂ ਸੀਮਾ ਵੀ ਜਾਰੀ ਕੀਤੀ ਹੈ। ਦਿੱਲੀ ਪੁਲਸ ਨੇ ਲੋਕਾਂ ਨੂੰ ਇਨ੍ਹਾਂ ਮਾਰਗਾਂ ਤੋਂ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ। 23 ਜਨਵਰੀ ਭਾਵ ਅੱਜ ਫੁਲ ਡਰੈੱਸ ਰਿਹਰਸਲ ਲਈ ਵਿਜੇ ਚੌਕ, ਰਾਜਪਥ, ਤਿਲਕ ਮਾਰਗ, ਬਹਾਦੁਰ ਸ਼ਾਹ ਜ਼ਫਰ ਮਾਰਗ, ਨੇਤਾਜੀ ਸੁਭਾਸ਼ ਮਾਰਗ 'ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ। ਰਿਹਸਰਲ ਪਰੇਡ ਰਾਜਪਥ ਤੋਂ ਹੁੰਦੇ ਹੋਏ ਲਾਲ ਕਿਲਾ ਤਕ ਪਹੁੰਚੇਗੀ।

ਫੁਲ ਡਰੈੱਸ ਰਿਹਰਸਲ ਪਰੇਡ ਦੌਰਾਨ ਕੇਂਦਰੀ ਸਕੱਤਰੇਤ ਸਮੇਤ ਦੋ ਮੈਟਰੋ ਸਟੇਸ਼ਨ ਸਵੇਰੇ ਤੋਂ ਦੁਪਹਿਰ ਤਕ ਬੰਦ ਰਹਿਣਗੇ। ਇਸ ਦੌਰਾਨ ਦਿੱਲੀ ਵਿਚ ਬਾਹਰ ਤੋਂ ਆਉਣ ਵਾਲੀਆਂ ਬੱਸਾਂ ਦੀ ਐਂਟਰੀ ਵੀ ਸਵੇਰੇ 9 ਵਜੇ ਤੋਂ ਦੁਪਹਿਰ 'ਚ ਪਰੇਡ ਪੂਰੀ ਹੋਣ ਤਕ ਬੰਦ ਰਹੇਗੀ। ਹੋਰ ਸੂਬਿਆਂ ਤੋਂ ਦਿੱਲੀ ਆਉਣ ਵਾਲੀਆਂ ਬੱਸਾਂ ਨੂੰ ਵਜ਼ੀਰਾਬਾਦ, ਧੌਆਕੁਆਂ ਅਤੇ ਹੋਰ ਥਾਵਾਂ 'ਤੇ ਹੀ ਰੋਕ ਦਿੱਤਾ ਜਾਵੇਗਾ। ਇੱਥੇ ਦੱਸ ਦੇਈਏ ਕਿ 26 ਜਨਵਰੀ ਦੀ ਪਰੇਡ ਲਈ ਨਵੀਂ ਦਿੱਲੀ ਜ਼ਿਲੇ ਦੇ ਕਈ ਮੁੱਖ ਮਾਰਗਾਂ 'ਤੇ ਆਵਾਜਾਈ 25 ਜਨਵਰੀ ਨੂੰ ਸ਼ਾਮ 6 ਵਜੇ ਤੋਂ ਹੀ ਬੰਦ ਕਰ ਦਿੱਤੀ ਜਾਵੇਗੀ।

Tanu

This news is Content Editor Tanu