ਫੇਸਬੁੱਕ ''ਤੇ ਵਧਾਈ ਦੋਸਤੀ, ਵਿਆਹ ਦਾ ਝਾਂਸਾ ਦੇ ਕੇ ਇੰਜੀਨੀਅਰ ਨੇ ਕੀਤਾ ਮਹਿਲਾ ਨਾਲ ਰੇਪ

04/09/2019 3:58:00 PM

ਨਵੀਂ ਦਿੱਲੀ—ਇੰਜੀਨੀਅਰਿੰਗ ਗ੍ਰੈਜੂਏਟ ਨੂੰ ਇਕ ਮਹਿਲਾ ਟੀਚਰ ਦੇ ਨਾਲ ਰੇਪ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੋਵਾਂ ਦੀ ਮੁਲਾਕਾਤ ਫੇਸਬੁੱਕ 'ਤੇ ਹੋਈ ਸੀ। ਮਹਿਲਾ ਦਾ ਰੇਪ ਕਰਨ ਦੇ ਬਾਅਦ 28 ਸਾਲਾਂ ਇੰਜੀਨੀਅਰ ਨੇ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਲੈ ਲਈਆਂ ਸਨ ਇਸ ਦੇ ਬਾਅਦ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਸੀ। ਡੀ.ਸੀ.ਪੀ. (ਨਾਰਥ ਈਸਟ) ਵਿਜੇਯੰਤਾ ਆਰਿਆ ਨੇ ਦੱਸਿਆ ਕਿ ਦੋਸ਼ੀ ਕਿਸ਼ਨ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 376 (ਰੇਪ) ਅਤੇ ਆਈ.ਟੀ. ਐਕਟ ਦੀ ਧਾਰਾ 67 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। 
ਆਪਣੀ ਸ਼ਿਕਾਇਤ 'ਚ ਮਹਿਲਾ ਨੇ ਦੱਸਿਆ ਕਿ ਅਕਤੂਬਰ 2017 'ਚ ਫੇਸਬੁੱਕ 'ਤੇ ਉਸ ਦੀ ਕਿਸ਼ਨ ਨਾਲ ਜਾਣ-ਪਛਾਣ ਹੋਈ ਸੀ। ਇਥੋਂ ਤੋਂ ਦੋਵੇਂ ਕਰੀਬ ਆਏ ਅਤੇ ਫੇਸਬੁੱਕ ਦੇ ਰਾਹੀਂ ਗੱਲਬਾਤ ਵਧਾਈ। ਕੁਝ ਹੀ ਸਮੇਂ 'ਚ ਇਨ੍ਹਾਂ ਦੋਵਾਂ ਦਾ ਮੇਲ-ਮਿਲਾਪ ਵਧ ਗਿਆ ਅਤੇ ਕਿਸ਼ਨ ਅਤੇ ਉਸ ਮਹਿਲਾ ਟੀਚਰ ਹਮੇਸ਼ਾ ਆਪਸ 'ਚ ਮਿਲਣ ਲੱਗੇ। ਉਸ ਨੇ ਦੱਸਿਆ ਕਿ ਇਸ ਦੌਰਾਨ ਇਕ ਦਿਨ ਕਿਸ਼ਨ ਉਸ ਨੂੰ ਆਦਰਸ਼ ਨਗਰ ਸਥਿਤ ਇਕ ਗੈਸਟ ਹਾਊਸ 'ਚ ਲੈ ਗਿਆ ਜਿਥੇ ਤਥਿਕ ਤੌਰ 'ਤੇ ਉਸ ਦਾ ਰੇਪ ਕੀਤਾ। ਉਸ ਨੇ ਦੱਸਿਆ ਕਿ ਉਹ ਉਸ ਨਾਲ ਵਿਆਹ ਕਰ ਲਵੇਗਾ ਪਰ ਉਹ ਉਸ ਨੂੰ ਟਾਲਦਾ ਰਿਹਾ। ਇਸ ਦੌਰਾਨ ਦੋਸ਼ੀ ਨੇ ਉਸ ਪੀੜਤ ਮਹਿਲਾ ਦੀਆਂ ਇਤਰਾਜ਼ਯੋਗ ਤਸਵੀਰਾਂ ਲੈ ਲਈਆਂ ਅਤੇ ਉਸ ਨੂੰ ਵਾਰ-ਵਾਰ ਬਲੈਕਮੇਲ ਕਰਨ ਲੱਗਿਆ।
ਮਹਿਲਾ ਨੇ ਦੇਖਿਆ ਕਿ ਕਿਸ਼ਨ ਨੇ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਅਤੇ ਵੀਡੀਓਜ਼ ਇੰਸਟਾਗ੍ਰਾਮ 'ਤੇ ਅਪਲੋਡ ਕਰ ਦਿੱਤੀਆਂ ਹਨ। ਜਦੋਂ ਉਸ ਮਹਿਲਾ ਨੇ ਉਸ ਨੂੰ ਉਹ ਸਾਰੀਆਂ ਤਸਵੀਰਾਂ ਡਿਲੀਟ ਕਰਨ ਲਈ ਕਿਹਾ ਤਾਂ ਦੋਸ਼ੀ ਨੇ ਅਜਿਹਾ ਕਰਨ ਤੋਂ ਸਾਫ ਮਨ੍ਹਾ ਕਰ ਦਿੱਤਾ ਇਸ ਦੇ ਬਾਅਦ ਉਹ ਪੁਲਸ ਦੇ ਕੋਲ ਗਈ।
ਪੁਲਸ ਨੇ ਦੋਸ਼ੀ ਨੂੰ ਪੁੱਛਗਿਛ ਲਈ ਬੁਲਾਇਆ। ਜਦੋਂ ਜਾਂਚ ਅਤੇ ਪੁੱਛਗਿੱਛ ਦੌਰਾਨ ਪੁਲਸ ਨੇ ਉਸ ਦੇ ਮੋਬਾਬਿਲ ਚੈੱਕ ਕੀਤਾ ਤਾਂ ਉਸ ਨੇ ਫੋਨ 'ਤੇ ਕਈ ਗਲਤ ਤਸਵੀਰਾਂ ਅਤੇ ਵੀਡੀਓਜ਼ ਨੂੰ ਪਾਇਆ ਜੋ ਉਸ ਨੇ ਫੇਕ ਸ਼ੋਸ਼ਲ ਮੀਡੀਆ ਅਕਾਊਂਟ ਤੋਂ ਇੰਟਰਨੈੱਟ 'ਤੇ ਅਪਲੋਡ ਕਰ ਰੱਖੀਆਂ ਸਨ। ਦੋਸ਼ੀ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।  

Aarti dhillon

This news is Content Editor Aarti dhillon