ਅਜਬ-ਗਜਬ! ਬਰਾਤ 'ਚ ਨਹੀਂ ਲੈ ਕੇ ਗਿਆ ਲਾੜਾ ਤਾਂ ਦੋਸਤ ਨੇ ਭੇਜ ਦਿੱਤਾ 50 ਲੱਖ ਦਾ ਮਾਣਹਾਨੀ ਨੋਟਿਸ

06/27/2022 11:28:50 AM

ਹਰਿਦੁਆਰ- ਹਰਿਦੁਆਰ ਤੋਂ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸੱਦਾ ਦੇਣ ਦੇ ਬਾਵਜੂਦ ਬਰਾਤ 'ਚ ਨਹੀਂ ਲਿਜਾਉਣ 'ਤੇ ਇਕ ਨੌਜਵਾਨ ਨੇ ਲਾੜੇ 'ਤੇ ਮਾਨਸਿਕ ਪਰੇਸ਼ਾਨੀ ਦਾ ਦੋਸ਼ ਲਗਾਇਆ ਹੈ। ਨਾਲ ਹੀ 50 ਲੱਖ ਰੁਪਏ ਦਾ ਮਾਣਹਾਨੀ ਦਾ ਨੋਟਿਸ ਵੀ ਭੇਜ ਦਿੱਤਾ ਹੈ। ਐਡਵੋਕੇਟ ਅਰੁਣ ਭਦੌਰੀਆ ਨੇ ਦੱਸਿਆ ਕਿ ਹਰਿਦੁਆਰ ਦੇ ਬਹਾਦਰਾਬਾਦ ਵਾਸੀ ਰਵੀ ਨਾਮੀ ਨੌਜਵਾਨ ਨੇ ਆਪਣੇ ਲੋਕਾਂ ਦੇ ਨਾਲ-ਨਾਲ ਦੋਸਤ ਚੰਦਰਸ਼ੇਖਰ ਨੂੰ ਵਿਆਹ ਦਾ ਸੱਦਾ ਦਿੱਤਾ ਸੀ ਅਤੇ ਬਰਾਤ 'ਚ ਵੀ ਚੱਲਣ ਲਈ ਕਿਹਾ ਸੀ ਪਰ ਲਾੜਾ ਰਵੀ ਆਪਣੇ ਦੋਸਤ ਨੂੰ ਛੱਡ ਕੇ ਸਮੇਂ ਤੋਂ ਪਹਿਲਾਂ ਹੀ ਬਰਾਤ ਲੈ ਕੇ ਚਲਾ ਗਿਆ। ਜਦੋਂ ਚੰਦਰਸ਼ੇਖਰ ਸਮੇਂ 'ਤੇ ਬਰਾਤ 'ਚ ਜਾਣ ਲਈ ਪਹੁੰਚਿਆ ਤਾਂ ਦੇਖਿਆ ਕਿ ਉੱਥੇ ਕੋਈ ਨਹੀਂ ਸੀ। ਪਤਾ ਲੱਗਾ ਕਿ ਬਰਾਤ ਜਾ ਚੁਕੀ ਸੀ। 

ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਦਾ ਕਹਿਰ ਜਾਰੀ, ਇਕ ਦਿਨ 'ਚ 17 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ

ਐਡਵੋਕੇਟ ਨੇ ਦੱਸਿਆ ਕਿ ਇਸ ਗੱਲ ਨੂੰ ਚੰਦਰਸ਼ੇਖਰ ਨੇ ਆਪਣਾ ਅਪਮਾਨ ਸਮਝਿਆ ਅਤੇ ਉਹ ਇਸ ਕਦਰ ਮਾਨਸਿਕ ਤਣਾਅ 'ਚ ਆ ਗਿਆ ਕਿ ਖ਼ੁਦਕੁਸ਼ੀ ਕਰਨ ਦੀ ਸੋਚਣ ਲੱਗਾ। ਇਸ ਤੋਂ ਬਾਅਦ ਉਸ ਨੇ ਲਾੜੇ 'ਤੇ ਮਾਨਸਿਕ ਰੂਪ ਨਾਲ ਤੰਗ ਕਰਨ ਦਾ ਦੋਸ਼ ਲਗਾਉਂਦੇ ਹੋਏ 50 ਲੱਖ ਰੁਪਏ ਦਾ ਮਾਨਹਾਣੀ ਦਾ ਕਾਨੂੰਨੀ ਨੋਟਿਸ ਭੇਜ ਦਿੱਤਾ। ਵਕੀਲ ਅਨੁਸਾਰ, ਜਦੋਂ ਚੰਦਰਸ਼ੇਖਰ ਨੇ ਆਪਣੇ ਦੋਸਤ ਰਵੀ ਨੂੰ ਫ਼ੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਤਾਂ ਬਰਾਤ ਲੈ ਕੇ ਨਿਕਲ ਗਏ ਹਨ ਅਤੇ ਹੁਣ ਤੁਹਾਨੂੰ ਬਰਾਤ 'ਚ ਆਉਣ ਦੀ ਕੋਈ ਜ਼ਰੂਰਤ ਨਹੀਂ ਹੈ। ਤੁਸੀਂ ਘਰ ਜਾਓ। ਵਕੀਲ ਭਦੌਰੀਆ ਦਾ ਕਹਿਣਾ ਹੈ ਕਿ ਚੰਦਰਸ਼ੇਖਰ ਬਹੁਤ ਜ਼ਿਆਦਾ ਮਾਨਸਿਕ ਤਣਾਅ 'ਚ ਆ ਗਿਆ ਸੀ ਅਤੇ ਉਹ ਇਸ ਅਪਮਾਨ ਨੂੰ ਸਹਿਨ ਨਹੀਂ ਕਰ ਰਿਹਾ ਸੀ। ਉਨ੍ਹਾਂ ਨੇ ਨਿਆਂ ਦਿਵਾਉਣ ਦਾ ਭਰੋਸਾ ਦੇ ਕੇ ਚੰਦਰਸ਼ੇਖਰ ਨੂੰ ਖ਼ੁਦਕੁਸ਼ੀ ਕਰਨ ਤੋਂ ਰੋਕਿਆ। ਚੰਦਰਸ਼ੇਖਰ ਨੇ ਆਪਣੇ ਦੋਸਤ ਲਾੜੇ ਨੂੰ ਫ਼ੋਨ ਕਰ ਕੇ ਮਾਣਹਾਨੀ ਦਾ ਨੋਟਿਸ ਭੇਜਣ ਦੀ ਗੱਲ ਦੱਸੀ ਪਰ ਇਸ ਤੋਂ ਬਾਅਦ ਵੀ ਉਸ ਦੇ ਦੋਸਤ ਨੇ ਜਦੋਂ ਉਸ ਦੀ ਗੱਲ ਗੰਭੀਰਤਾ ਨਾਲ ਨਹੀਂ ਲਈ ਤਾਂ ਉਸ ਨੇ ਲਾੜੇ ਨੂੰ 50 ਲੱਖ ਰੁਪਏ ਦਾ ਮਾਣਹਾਨੀ ਦਾ ਕਾਨੂੰਨੀ ਨੋਟਿਸ ਭੇਜੇਦ ਹੋਏ 3 ਦਿਨਾਂ 'ਚ ਜਨਤਕ ਰੂਪ ਨਾਲ ਮੁਆਫ਼ੀ ਨਹੀਂ ਮੰਗਣ 'ਤੇ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha