ਦੋਸਤਾਂ ਨੇ ਨਾਬਾਲਗ ਨੂੰ ਚਟਾਈਆਂ ਜੁੱਤੀਆਂ, ਬਣਾਏ ਗੈਰ-ਕੁਦਰਤੀ ਸਬੰਧ

01/30/2024 10:31:41 AM

ਨਵੀਂ ਦਿੱਲੀ (ਭਾਸ਼ਾ)- ਦੱਖਣੀ ਦਿੱਲੀ ਦੇ ਹੌਜ਼ ਖਾਸ ਇਲਾਕੇ ’ਚ 14 ਸਾਲਾ ਮੁੰਡੇ ਨੂੰ ਉਸ ਦੇ ਤਿੰਨ ਦੋਸਤਾਂ ਨੇ ਕਥਿਤ ਤੌਰ ’ਤੇ ਜੁੱਤੀਆਂ ਚੱਟਣ ਅਤੇ ‘ਗੈਰ-ਕੁਦਰਤੀ ਸਬੰਧ’ ਬਣਾਉਣ ਲਈ ਮਜ਼ਬੂਰ ਕੀਤਾ। ਮੁਲਜ਼ਮ ਮੁੰਡਿਆਂ ਨੇ ਇਸ ਹਰਕਤ ਨੂੰ ਆਪਣੇ ਮੋਬਾਇਲ ਫੋਨ ’ਚ ਰਿਕਾਰਡ ਕਰ ਲਿਆ ਅਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸ਼ੇਅਰ ਕਰ ਦਿੱਤੀ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਘਟਨਾ ਦਾ ਖੁਲਾਸਾ ਐਤਵਾਰ ਰਾਤ ਨੂੰ ਹੋਇਆ, ਜਦੋਂ ਤਿੰਨ ਨਾਬਾਲਗ ਮੁਲਜ਼ਮਾਂ ਵਿਚੋਂ ਇਕ ਨੇ ਪੀੜਤਾ ਦੀ ਮਾਂ ਨੂੰ ਵੀਡੀਓ ਭੇਜੀ, ਜਿਸ ਤੋਂ ਬਾਅਦ ਉਨ੍ਹਾਂ ਨੇ ਸਥਾਨਕ ਪੁਲਸ ਨਾਲ ਸੰਪਰਕ ਕੀਤਾ। ਪੁਲਸ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਵੀਡੀਓ ਵੀ ਪੋਸਟ ਕੀਤੀ ਗਈ ਹੈ, ਜਿਸ ’ਚ ਮੁਲਜ਼ਮ ਨੇ ਪਹਿਲਾਂ ਪੀੜਤ ਮੁੰਡੇ ਨੂੰ ਚਾਕੂ ਦੀ ਨੋਕ ’ਤੇ ਜੁੱਤੀਆਂ ਚਟਵਾਈਆਂ ਅਤੇ ਫਿਰ ਉਸ ਨੂੰ ‘ਗੈਰ-ਕੁਦਰਤੀ ਜਿਨਸੀ ਹਰਕਤ’ ਕਰਨ ਲਈ ਮਜ਼ਬੂਰ ਕੀਤਾ।

ਇਹ ਵੀ ਪੜ੍ਹੋ : ACP ਦੇ ਪੁੱਤਰ ਦਾ ਕਤਲ : ਹਰਿਆਣਾ ਦੀ ਨਹਿਰ 'ਚੋਂ ਬਰਾਮਦ ਹੋਈ ਲਾਸ਼

ਅਧਿਕਾਰੀ ਨੇ ਕਿਹਾ ਕਿ ਪੀੜਤ ਅਨੁਸਾਰ, ਉਹ ਹੌਜ਼ ਖਾਸ ਦੇ ਸੈਂਟਰਲ ਪਾਰਕ 'ਚ ਖੇਡਣ ਤੋਂ ਬਾਅਦ ਸ਼ਨੀਵਾਰ ਸ਼ਾਮ ਕਰੀਬ 6.30 ਵਜੇ ਘਰ ਜਾ ਰਿਹਾ ਸੀ ਅਤੇ ਇਸੇ ਦੌਰਾਨ ਉਸ ਦੇ 12 ਤੋਂ 14 ਸਾਲ ਦੀ ਉਮਰ ਦੇ ਤਿੰਨ ਦੋਸਤਾਂ ਨੇ ਉਸ ਨੂੰ ਆਪਣੇ ਨਾਲ ਇਕ ਸੁੰਨਸਾਨ ਜਗ੍ਹਾ ਜਾਣ ਲਈ ਮਜ਼ਬੂਰ ਕੀਤਾ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਇਕ ਦੋਸ਼ੀ ਨੇ ਸਬਜ਼ੀ ਕੱਟਣ ਵਾਲਾ ਚਾਕੂ ਨਾਲ ਡਰਾਇਆ ਅਤੇ ਤਿੰਨਾਂ ਨੇ ਉਸ ਨੂੰ ਗੈਰ ਕੁਦਰਤੀ ਜਿਨਸੀ ਸੰਬੰਧ ਬਣਾਉਣ ਲਈ ਮਜ਼ਬੂਰ ਕੀਤਾ ਅਤੇ ਇਸ ਹਰਕਤ ਦੀ ਆਪਣੇ ਮੋਬਾਇਲ 'ਚ ਵੀਡੀਓ ਬਣਾਈ। ਅਧਿਕਾਰੀ ਨੇ ਕਿਹਾ ਕਿ ਦੋਸ਼ੀਆਂ ਨੇ ਪੀੜਤ ਨੂੰ ਇਸ ਬਾਰੇ ਕਿਸੇ ਨੂੰ ਦੱਸਣ 'ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਡਰ ਕਾਰਨ ਮੁੰਡੇ ਨੇ ਘਟਨਾ ਬਾਰੇ ਆਪਣੇ ਮਾਤਾ-ਪਿਤਾ ਨੂੰ ਨਹੀਂ ਦੱਸਿਆ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha