ਹਰਿਆਣਾ ’ਚ ਹੱਡਚੀਰਵੀਂ ਠੰਡ, ਹਿਸਾਰ ’ਚ ਪਾਰਾ ਡਿੱਗ ਕੇ 0.3 ਡਿਗਰੀ ’ਤੇ

12/27/2019 5:22:55 PM

ਚੰਡੀਗੜ੍ਹ- ਹਰਿਆਣਾ ਅਤੇ ਪੰਜਾਬ ’ਚ ਪੈ ਰਹੀ ਕੜਾਕੇ ਦੀ ਠੰਡ ਅੱਜ ਭਾਵ ਸ਼ੁੱਕਰਵਾਰ ਨੂੰ ਵੀ ਜਾਰੀ ਰਹੀ। ਹਿਸਾਰ ’ਚ ਪਾਰਾ ਹੇਠਾਂ ਡਿੱਗ ਕੇ 0.3 ਡਿਗਰੀ ’ਤੇ ਪਹੁੰਚ ਗਿਆ ਜਦਕਿ ਪੰਜਾਬ ’ਚ ਬਠਿੰਡਾ ਸਭ ਤੋਂ ਠੰਡਾ ਰਿਹਾ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਰਿਆਣਾ ਦੇ ਹਿਸਾਰ ’ਚ ਬੀਤੀ ਰਾਤ ਮੌਸਮ ਦੀ ਸਭ ਤੋਂ ਠੰਡੀ ਰਾਤ ਰਹੀ, ਜਦੋਂ ਘੱਟੋ-ਘੱਟ ਤਾਪਮਾਨ 6 ਡਿਗਰੀ ਹੇਠਾਂ ਡਿੱਗ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਦੀਆਂ ਹੋਰ ਥਾਵਾਂ ’ਤੇ ਵੀ ਪਾਰਾ ਡਿੱਗ ਗਿਆ ਅਤੇ ਤੁਰੰਤ ਕੋਈ ਰਾਹਤ ਦੀ ਸੰਭਾਵਨਾ ਨਹੀਂ ਦਿਸ ਰਹੀ। ਅਗਲੇ ਕੁਝ ਦਿਨਾਂ ਤੱਕ ਹੱਡਚੀਰਵੀਂ ਠੰਡ ਜਾਰੀ ਰਹਿਣ ਦਾ ਅੰਦਾਜ਼ਾ ਹੈ। ਸੂਬੇ ਦੇ ਸਿਰਸਾ ’ਚ 2 ਡਿਗਰੀ, ਨਾਰਨੌਲ 3, ਰੋਹਤਕ 3.2 ਅਤੇ ਭਿਵਾਨੀ ’ਚ ਘੱਟ ਤੋਂ ਘੱਟ ਤਾਪਮਾਨ ਸਧਾਰਨ ਤੋਂ 4 ਡਿਗਰੀ ਘੱਟ ਰਿਹਾ। ਹਰਿਆਣਾ ’ਚ ਅੰਬਾਲਾ (5.5 ਡਿਗਰੀ) ਅਤੇ ਕਰਨਾਲ (7 ਡਿਗਰੀ) ’ਚ ਵੀ ਰਾਤ ਬੇਹੱਦ ਠੰਡੀ ਰਹੀ। ਦੱਸਣਯੋਗ ਹੈ ਕਿ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ’ਚ ਧੁੰਦ ਦਾ ਅਸਰ ਰਿਹਾ, ਜਿਸ ਨਾਲ ਅੱਜ ਭਾਵ ਸ਼ੁੱਕਰਵਾਰ ਸਵੇਰੇ ਵੀ ਵਿਜ਼ੀਬਿਲਿਟੀ ਘੱਟ ਰਹੀ।

Iqbalkaur

This news is Content Editor Iqbalkaur