ਸੁਤੰਤਰਤਾ ਸੈਨਾਨੀਆਂ ਦੀ ਪੈਨਸ਼ਨ ਹੋਈ 25 ਹਜ਼ਾਰ ਰੁਪਏ : ਅਸ਼ੋਕ ਗਹਿਲੋਤ

02/07/2019 4:07:17 PM

ਜੈਪੁਰ— ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੁਤੰਤਰਤਾ ਸੈਨਾਨੀਆਂ ਨੂੰ ਦਿੱਤੀ ਜਾਣ ਵਾਲੀ ਮਹੀਨਾਵਾਰ ਪੈਨਸ਼ਨ ਦੀ ਰਾਸ਼ੀ ਵਧਾ ਕੇ 25 ਹਜ਼ਾਰ ਰੁਪਏ ਕਰਨ ਦਾ ਵੀਰਵਾਰ ਨੂੰ ਐਲਾਨ ਕੀਤਾ। ਸੈਨਾਨੀਆਂ ਨੂੰ ਮਿਲਣ ਵਾਲਾ ਡਾਕਟਰੀ ਭੱਤਾ ਵੀ ਵਧਾ ਕੇ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ। ਗਹਿਲੋਤ ਨੇ ਇੱਥੇ ਗਾਂਧੀਵਾਦੀ ਵਿਚਾਰਕ ਡਾ. ਐੱਸ.ਐੱਨ. ਸੁੱਬਾਰਾਵ ਦੇ 91ਵੇਂ ਜਨਮਦਿਨ ਸਨਮਾਨ ਸਮਾਰੋਹ ਦੇ ਇਕ ਪ੍ਰੋਗਰਾਮ 'ਚ ਇਸ ਬਾਰੇ ਐਲਾਨ ਕੀਤਾ।

ਮੁੱਖ ਮੰਤਰੀ ਨੇ ਮਹਾਤਮਾ ਗਾਂਧੀ ਦੇ ਸਿਧਾਂਤਾਂ ਅਤੇ ਸਿੱਖਿਆਵਾਂ ਦੇ ਪ੍ਰਚਾਰ ਪ੍ਰਸਾਰ ਲਈ ਮਹਾਤਮਾ ਗਾਂਧੀ ਮਿਊਜ਼ੀਅਮ ਸਥਾਪਤ ਕਰਨ ਦਾ ਐਲਾਨ ਵੀ ਕੀਤਾ। ਗਹਿਲੋਤ ਨੇ ਕਿਹਾ ਕਿ ਸੁਤੰਤਰਤਾ ਸੈਨਾਨੀਆਂ ਨੂੰ ਹੁਣ 25 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਮਿਲੇਗੀ। ਉਨ੍ਹਾਂ ਨੇ ਸੈਨਾਨੀਆਂ ਦਾ ਡਾਕਟਰੀ ਭੱਤਾ ਵੀ 1 ਹਜ਼ਾਰ ਤੋਂ ਵਧਾ ਕੇ 5 ਹਜ਼ਾਰ ਰੁਪਏ ਕਰਨ ਦਾ ਐਲਾਨ ਕੀਤਾ ਹੈ। ਦੂਜੇ ਵਿਸ਼ਵ ਯੁੱਧ ਦੇ ਸੈਨਿਕਾਂ ਅਤੇ ਯੁੱਧ-ਵਿਧਵਾਵਾਂ ਨੂੰ ਮਿਲਣ ਵਾਲੀ ਪੈਨਸ਼ਨ ਵੀ 10 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਬੀ.ਪੀ.ਐੱਲ., ਸਟੇਟ ਬੀ.ਪੀ.ਐੱਲ. ਦੇ 1.74 ਕਰੋੜ ਪਰਿਵਾਰਾਂ ਨੂੰ ਇਕ ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਕਣਕ ਦਿੱਤੀ ਜਾਵੇਗੀ।

DIsha

This news is Content Editor DIsha