ਲੋਕਾਂ ਦਾ ਮੁਫਤ ਇਲਾਜ ਕਰਕੇ ਕੀਤੀ ਮਿਸਾਲ ਕਾਇਮ, ਪੀ.ਐਮ ਨੇ ਕੀਤੀ ਤਾਰੀਫ

Sunday, Mar 25, 2018 - 03:32 PM (IST)

ਕਾਨਪੁਰ— ਡਾਕਟਰ ਨੂੰ ਭਗਵਾਨ ਦਾ ਦੂਤ ਕਿਉਂ ਕਿਹਾ ਜਾਂਦਾ ਹੈ, ਇਸ ਦੀ ਮਿਸਾਲ ਕਾਨਪੁਰ ਦੇ ਇਕ ਡਾਕਟਰ ਅਜਿਤ ਮੋਹਨ ਚੌਧਰੀ ਨੇ ਪੇਸ਼ ਕੀਤੀ ਹੈ। ਡਾ.ਅਜਿਤ ਮੋਹਨ ਚੌਧਰੀ ਪਿਛਲੇ 1 ਮਹੀਨੇ ਤੋਂ ਮਰੀਜ਼ਾਂ ਦਾ ਮੁਫਤ ਇਲਾਜ ਕਰ ਰਹੇ ਹਨ। ਉਨ੍ਹਾਂ ਦੀ ਇਸ ਸੇਵਾ ਦੇ ਕਿੱਸੇ ਪ੍ਰਧਾਨਮੰਤਰੀ ਦਫਤਰ ਯਾਨੀ ਪੀ.ਐਮ.ਓ ਤੱਕ ਪੁੱਜ ਗਏ ਹਨ। ਇਸ ਬਾਰੇ 'ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ 42ਵੇਂ 'ਮਨ ਕੀ ਬਾਤ' ਪ੍ਰੋਗਰਾਮ 'ਚ ਉਨ੍ਹਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਦੇ ਕੰਮ ਦੀ ਤਾਰੀਫ ਕਰਦੇ ਹੋਏ ਕਿਹਾ, ਕਾਨਪੁਰ ਦੇ ਡਾਕਟਰ ਅਜਿਤ ਮੋਹਨ ਚੌਧਰੀ ਦੀ ਕਹਾਣੀ ਸੁਣਨ ਨੂੰ ਮਿਲੀ ਕਿ ਉਹ ਫੁੱਟਪਾਥ 'ਤੇ ਜਾ ਕੇ ਗਰੀਬਾਂ ਨੂੰ ਦੇਖਦੇ ਹਨ ਅਤੇ ਉਨ੍ਹਾਂ ਨੂੰ ਮੁਫਤ ਦਵਾਈ ਵੀ ਦਿੰਦੇ ਹਨ। 
ਇਸ ਤੋਂ ਪਹਿਲੇ ਡਾ.ਅਜਿਤ ਨੇ ਦੱਸਿਆ ਕਿ ਮੈਂ ਪਿਛਲੇ ਇਕ ਮਹੀਨੇ ਤੋਂ ਇੱਥੇ ਲੋਕਾਂ ਦਾ ਇਲਾਜ ਕਰ ਰਿਹਾ ਹਾਂ। ਮੈਂ ਸਾਰੇ ਕਿਸਮ ਦੇ ਮਰੀਜਾਂ ਦਾ ਇਲਾਜ ਕਰ ਰਿਹਾ ਹਾਂ। ਮੈਂ ਇੱਥੋਂ ਤੱਕ ਕਿ ਸੈਂਪਲ ਦਵਾਈਆਂ ਵੀ ਮੁਫਤ 'ਚ ਲੋਕਾਂ ਨੂੰ ਦੇ ਰਿਹਾ ਹਾਂ। ਕੇਸ ਮੁਸ਼ਕਲ ਹੁੰਦਾ ਹੈ ਤਾਂ ਉਨ੍ਹਾਂ ਦਾ ਰਸਤਾ ਵੀ ਸੁਝਾਉਂਦੇ ਹਨ। 


ਡਾ.ਚੌਧਰੀ ਨੇ ਇਸ ਦੇ ਨਾਲ ਇਹ ਵੀ ਕਿਹਾ ਕਿ ਹਰ ਡਾਕਟਰ ਨੂੰ ਸਮਾਜ ਦੀ ਭਲਾਈ ਲਈ ਇਸ ਤਰ੍ਹਾਂ ਦਾ ਕੰਮ ਕਰਨਾ ਚਾਹੀਦਾ ਹੈ। ਪ੍ਰਧਾਨਮੰਤਰੀ ਦਫਤਰ ਨੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਗਿਆਨ 'ਚ ਲਿਆ ਹੈ। ਇਸ ਬਾਰੇ 'ਚ ਦੱਸੇ ਜਾਣ 'ਤੇ ਉਨ੍ਹਾਂ ਨੇ ਖੁਸ਼ੀ ਵਿਅਕਤ ਕੀਤੀ। 
ਇਕ ਵਿਅਕਤੀ ਨੇ ਡਾ.ਚੌਧਰੀ ਬਾਰੇ ਕਿਹਾ ਕਿ ਮੈਂ ਡਾ.ਚੌਧਰੀ ਬਾਰੇ ਬਹੁਤ ਕੁਝ ਸੁਣਿਆ ਸੀ। ਮੈਂ ਇੱਥੇ ਚੈਕਅੱਪ ਕਰਵਾਉਣ ਆਇਆ, ਮੈਨੂੰ ਲੱਗਦਾ ਹੈ ਕਿ ਹੋਰ ਡਾਕਟਰਾਂ ਨੂੰ ਵੀ ਡਾਕਟਰ ਸਾਹਿਬ ਦੀ ਤਰ੍ਹਾਂ ਸੋਚਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਇਕ ਦੂਜੇ ਮਰੀਜ਼ ਨੇ ਕਿਹਾ ਕਿ ਉੁਹ ਵਧੀਆ ਡਾਕਟਰ ਹਨ। ਲੋਕਾਂ ਨੂੰ ਉਨ੍ਹਾਂ ਤੋਂ ਲਾਭ ਮਿਲ ਰਿਹਾ ਹੈ।


Related News