79 ਦੀ ਉਮਰ ''ਚ ਆਨਲਾਈਨ ਡੇਟਿੰਗ, 1.5 ਕਰੋੜ ਰੁਪਏ ਦਾ ਲੱਗਾ ਚੂਨਾ

11/16/2019 8:00:45 PM

ਮੁੰਬਈ— ਇਕ 79 ਸਾਲਾ ਸ਼ਖਸ ਨੂੰ ਯੂਰਪੀਅਨ ਮਹਿਲਾ ਦੇ ਨਾਲ ਆਨਲਾਈਨ ਡੇਟਿੰਗ ਦੇ ਚੱਕਰ 'ਚ 1.5 ਕਰੋੜ ਰੁਪਏ ਦਾ ਚੂਨਾ ਲੱਗਾ ਹੈ। ਮੁਲੁੰਡ ਪੁਲਸ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰੇਗੀ। ਪੁਲਸ ਨੇ ਦੱਸਿਆ ਕਿ ਪੀੜਤ ਇਕ ਰਿਟਾ. ਇੰਜੀਨੀਅਰ ਹੈ।
ਪੁਲਸ ਨੇ ਦੱਸਿਆ ਕਿ ਉਸਨੇ ਯੂਰਪੀਅਨ ਮਹਿਲਾ ਦੇ ਚੱਕਰ 'ਚ ਆਪਣੀ ਪਤਨੀ ਦੀ 1.5 ਕਰੋੜ ਦੀ ਜਿਊਲਰੀ ਵੇਚ ਦਿੱਤੀ ਸੀ ਅਤੇ ਮੁਲੁੰਡ ਵਿਚ ਆਪਣਾ ਫਲੈਟ ਵੇਚਣ ਜਾ ਰਿਹਾ ਸੀ ਪਰ ਸਮੇਂ ਸਿਰ ਅਮਰੀਕਾ ਵਿਚ ਰਹਿ ਰਹੇ ਉਸਦੇ ਬੇਟੇ ਨੇ ਉਸਨੂੰ ਰੋਕ ਲਿਆ। ਪੁਲਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਇਸ ਸਾਲ ਮਈ ਵਿਚ ਇਕ ਸਪੈਨਿਸ਼ ਮਹਿਲਾ ਦੇ ਚੱਕਰ ਵਿਚ ਫਸ ਗਿਆ ਸੀ। ਜਿਸ ਨੇ ਖੁਦ ਦਾ ਨਾਂ ਵੀਵੀਅਨ ਲੋਵੇ ਦੱਸਿਆ ਸੀ।


KamalJeet Singh

Content Editor

Related News