ਫ੍ਰੈਂਕੋ ਮੁਲੱਕਲ ਖਿਲਾਫ ਪ੍ਰਦਰਸ਼ਨ ''ਚ ਸ਼ਾਮਲ ਹੋਣ ''ਤੇ ਸਿਸਟਰ ਲੂਸੀ ਤੋਂ ਮੰਗਿਆ ਗਿਆ ਜਵਾਬ

02/04/2019 12:30:10 PM

ਜਲੰਧਰ/ਕੇਰਲ (ਕਮਲੇਸ਼)— ਨੰਨ ਵੱਲੋਂ ਮੁਲਜ਼ਮ ਫ੍ਰੈਂਕੋ ਮੁਲੱਕਲ 'ਤੇ ਲਗਾਏ ਦੋਸ਼ਾਂ ਦੇ ਮਾਮਲੇ 'ਚ ਨੰਨ ਦੇ ਹੱਕ 'ਚ ਕੇਰਲ 'ਚ ਮੁਲਜ਼ਮ ਫ੍ਰੈਂਕੋ ਮੁਲੱਕਲ ਖਿਲਾਫ ਪ੍ਰਦਰਸ਼ਨ 'ਚ ਸ਼ਾਮਲ ਹੋਈ ਸਿਸਟਰ ਲੂਸੀ ਨੂੰ ਚਰਚ ਨੇ ਦੂਜੀ ਵਾਰ ਚਿਤਾਵਨੀ ਪੱਤਰ ਭੇਜਿਆ ਹੈ। ਸਿਸਟਰ ਲੂਸੀ ਨੂੰ ਪਹਿਲਾ ਚਿਤਾਵਨੀ ਪੱਤਰ 8 ਜਨਵਰੀ ਨੂੰ ਆਇਆ ਸੀ। ਸਿਸਟਰ ਤੋਂ ਚਰਚ ਖਿਲਾਫ ਜਾਣ ਦੀ ਵਜ੍ਹਾ ਪੁੱਛੀ ਗਈ ਹੈ। ਸਿਸਟਰ ਨੂੰ ਇਸ ਦਾ ਜਵਾਬ 6 ਫਰਵਰੀ ਤੱਕ ਦੇਣਾ ਹੋਵੇਗਾ। ਚਰਚ ਨੇ ਸਿਸਟਰ 'ਤੇ ਦੋਸ਼ ਲਾਏ ਹਨ ਕਿ ਸਿਸਟਰ ਨੇ ਬਿਨਾਂ ਆਪਣੇ ਸੁਪੀਰੀਅਰ ਨੂੰ ਦੱਸੇ ਫ੍ਰੈਂਕੋ ਮੁਲੱਕਲ ਖਿਲਾਫ ਪ੍ਰਦਰਸ਼ਨ 'ਚ ਹਿੱਸਾ ਲੈ ਕੇ ਸੋਸ਼ਲ ਮੀਡੀਆ ਅਤੇ ਸਮਾਚਾਰ ਪੱਤਰਾਂ ਨੂੰ ਆਪਣੇ ਬਿਆਨ ਦਿੱਤੇ ਸਨ ਅਤੇ ਚਰਚ ਮਰਿਆਦਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ।

4 ਹੋਰ ਨੰਨਾਂ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਜਤਾਇਆ ਆਪਣੀ ਜਾਨ ਨੂੰ ਖਤਰਾ
ਨੰਨ ਜਬਰ-ਜ਼ਨਾਹ ਮਾਮਲੇ 'ਚ 4 ਹੋਰ ਨੰਨਾਂ ਨੇ ਪੀੜਤ ਨੰਨ ਦਾ ਸਾਥ ਦਿੱਤਾ ਹੈ ਅਤੇ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ। ਇਨ੍ਹਾਂ ਨੰਨਾਂ ਨੇ ਕੇਰਲ ਦੇ  ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜਦ ਤੱਕ ਉਕਤ ਕੇਸ   ਦਾ ਟ੍ਰਾਇਲ ਖਤਮ ਨਹੀਂ ਹੁੰਦਾ ਉਦੋਂ ਤੱਕ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਗੌਰਤਲਬ ਹੈ ਕਿ ਨੰਨ ਜਬਰ-ਜ਼ਨਾਹ ਮਾਮਲੇ 'ਚ ਹੀ ਮੁੱਖ ਗਵਾਹ ਫਾਦਰ ਕੂਰਿਆਕੋਸ ਦੀ ਲਾਸ਼ ਦਸੂਹਾ ਦੇ ਚਰਚ 'ਚ ਉਨ੍ਹਾਂ ਦੇ ਰੂਮ 'ਚ ਸ਼ੱਕੀ ਹਾਲਤ 'ਚ ਮਿਲੀ ਸੀ। ਫਾਦਰ ਕੂਰਿਆਕੋਸ ਨੇ ਵੀ ਆਪਣੀ ਜਾਨ ਨੂੰ ਖਤਰਾ ਦੱਸਿਆ ਸੀ ਅਤੇ ਇਕ ਨਿੱਜੀ ਚੈਨਲ ਨੂੰ ਇੰਟਰਵਿਊ 'ਚ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੇਕਰ ਮੁਲਜ਼ਮ ਫ੍ਰੈਂਕੋ ਮੁਲੱਕਲ ਨੂੰ ਜ਼ਮਾਨਤ ਮਿਲ ਜਾਂਦੀ ਹੈ ਤਾਂ ਇਸ ਦੀ ਹੱਤਿਆ ਹੋ ਸਕਦੀ ਹੈ। 
ਫਾਦਰ ਕੂਰਿਆਕੋਸ ਦੀ ਮੌਤ ਨੂੰ ਲੈ ਕੇ ਹੁਣ ਤੱਕ ਪੁਲਸ ਇਨਵੈਸਟੀਗੈਸ਼ਨ ਕਰ  ਰਹੀ ਹੈ। ਕੂਰਿਆਕੋਸ ਦੇ ਭਰਾ ਨੇ ਵੀ ਮੀਡੀਆ 'ਚ ਕਿਹਾ ਸੀ ਕਿ ਫਾਦਰ  ਕਾਫੀ  ਡਿਸਪ੍ਰੈਸ਼ਨ 'ਚ ਸਨ ਅਤੇ  ਉਨ੍ਹਾਂ  ਨੂੰ ਧਮਕੀ  ਭਰੇ ਫੋਨ ਆਏ ਸਨ।

ਪੁਲਸ ਨੇ ਕਿਉਂ ਨਹੀਂ ਖੰਗਾਲੀ ਕੂਰਿਆਕੋਸ ਦੀ ਕਾਲ ਡਿਟੇਲ
ਫਾਦਰ ਕੂਰਿਆਕੋਸ ਕਾਫੀ ਪਰੇਸ਼ਾਨ ਸਨ, ਦਾਅਵਾ ਸੀ ਕਿ ਉਨ੍ਹਾਂ ਨੂੰ ਧਮਕੀ ਭਰੇ ਕਾਲ ਆਏ ਹਨ ਪਰ ਫਿਰ ਵੀ ਦਸੂਹਾ ਪੁਲਸ ਨੇ ਉਨ੍ਹਾਂ ਦੀ ਕਾਲ ਡਿਟੇਲ ਕਿਉਂ ਨਹੀਂ ਕਢਵਾਈ। ਕੀ ਹਾਈ ਪ੍ਰੋਫਾਈਲ ਕੇਸ ਕਾਰਨ ਦਸੂਹਾ ਪੁਲਸ ਨੇ ਹੱਥ ਪਿੱਛੇ ਖਿੱਚ ਲਏ ਸਨ।

ਮੁਲਜ਼ਮ ਫ੍ਰੈਂਕੋ ਮੁਲੱਕਲ ਦੀ ਬੇਲ ਨੂੰ ਲੈ ਕੇ ਵੀ ਨਿਰਾਸ਼ ਹਨ ਪੀੜਤ ਨੰਨ ਦੇ ਸਹਿਯੋਗੀ
ਮੁਲਜ਼ਮ ਫ੍ਰੈਂਕੋ ਮੁਲੱਕਲ ਨੂੰ ਅਦਾਲਤ ਵੱਲੋਂ ਦਿੱਤੀ ਗਈ ਬੇਲ ਨੂੰ ਲੈ ਕੇ ਵੀ ਪੀੜਤ ਨੰਨ ਦੇ ਸਹਿਯੋਗੀ ਕਾਫੀ ਨਿਰਾਸ਼ ਹਨ। ਨੰਨ ਦੇ ਸਹਿਯੋਗੀਆਂ ਦਾ  ਕਹਿਣਾ ਹੈ ਕਿ ਜਲਦ ਹੀ ਕੇਰਲ 'ਚ ਫਿਰ ਤੋਂ ਮੁਲਜ਼ਮ ਫ੍ਰੈਂਕੋ ਮੁਲੱਕਲ ਖਿਲਾਫ ਪ੍ਰਦਰਸ਼ਨ ਕਰਨਗੇ। ਮੁਲਜ਼ਮ ਫ੍ਰੈਂਕੋ ਮੁਲੱਕਲ ਨੂੰ ਮਿਲੀ ਬੇਲ ਕੰਡੀਸ਼ਨ 'ਤੇ ਹੈ। ਮੁਲਜ਼ਮ ਫ੍ਰੈਂਕੋ ਮੁਲੱਕਲ ਅਜੇ ਵੀ ਕੇਰਲ 'ਚ ਕੇਸ ਦੀ ਜਾਂਚ ਕਰ ਰਹੀ ਕਮੇਟੀ ਸਾਹਮਣੇ ਪੇਸ਼ ਹੋ ਰਹੇ ਹਨ। ਜਾਂਚ 'ਚ ਪੇਸ਼ ਹੋਣ ਤੋਂ ਇਲਾਵਾ ਮੁਲਜ਼ਮ ਫ੍ਰੈਂਕੋ ਮੁਲੱਕਲ ਕੇਰਲ 'ਚ ਨਹੀਂ ਰਹਿ ਸਕਦੇ ਤਾਂ ਕਿ ਉਹ ਕਿਸੇ ਗਵਾਹ ਉੱਪਰ  ਦਬਾਅ  ਨਾ ਪਾ ਸਕਣ।


shivani attri

Content Editor

Related News