ਮੱਧ ਪ੍ਰਦੇਸ਼ ’ਚ 2 ਪੱਖਾਂ ਵਿਚਾਲੇ ਹੋਇਆ ਖੂਨੀ ਸੰਘਰਸ਼, ਚਾਰ ਲੋਕਾਂ ਦਾ ਕਤਲ

11/05/2021 10:43:36 AM

ਅਲੀਰਾਜ (ਵਾਰਤਾ)- ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲ੍ਹੇ ’ਚ ਪ੍ਰੇਮ ਪ੍ਰਸੰਗ ਕਾਰਨ ਦੋ ਪੱਖਾਂ ਦਰਮਿਆਨ ਹੋਏ ਖੂਨੀ ਸੰਘਰਸ਼ ’ਚ 4 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਹੈ। ਪੁਲਸ ਸੂਤਰਾਂ ਅਨੁਸਾਰ ਜ਼ਿਲ੍ਹੇ ਦੇ ਚਾਂਦਪੁਰ ਥਾਣੇ ਦੇ ਬੋਖੜੀਆ ਪਿੰਡ ’ਚ ਮੁੰਡੇ ਅਤੇ ਕੁੜੀ ਦੇ ਪ੍ਰੇਮ ਪ੍ਰਸੰਗ ਕਾਰਨ ਵੀਰਵਾਰ ਸ਼ਾਮ 2 ਪੱਖਾਂ ’ਚ ਵਿਵਾਦ ਹੋ ਗਿਆ, ਜਿਸ ਨਾਲ ਦੋਹਾਂ ਪੱਖਾਂ ਦੇ 4 ਲੋਕਾਂ ਦਾ ਕਤਲ ਹੋਇਆ ਹੈ।

ਇਹ ਵੀ ਪੜ੍ਹੋ : ਬਰਨਾਲਾ ’ਚ ਜੇਲ੍ਹ ਸੁਪਰਡੈਂਟ ਵਲੋਂ ਕੈਦੀ ਨਾਲ ਕੀਤੀ ਕੁੱਟਮਾਰ ਦੀ ਮਨਜਿੰਦਰ ਸਿਰਸਾ ਨੇ ਕੀਤੀ ਨਿੰਦਾ

ਇਸ ਕਤਲਕਾਂਡ ’ਚ ਰਵਾਇਤੀ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਪੁਲਸ ਮੌਕੇ ’ਤੇ ਪਹੁੰਚ ਗਈ। ਪੁਲਸ ਮਾਮਲੇ ’ਚ ਸ਼ਿਕਾਇਤ ਦਰਜ ਕਰ ਕੇ ਜਾਂਚ ਕਰ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News