ਉਤਰਾਖੰਡ: ਦਿੱਲੀ ਦੇ ਇਕ ਜੋੜੇ ਦੇ ਕਤਲ ਦੇ ਮਾਮਲੇ ''ਚ 4 ਦੋਸ਼ੀ ਕਰਾਰ

03/29/2018 10:08:30 AM

ਦੇਹਰਾਦੂਨ— ਉਤਰਾਖੰਡ ਦੇ ਵਿਕਾਸਨਗਰ 'ਚ ਇਕ ਸਥਾਨਕ ਅਦਾਲਤ ਨੇ ਸਾਲ 2014 'ਚ ਦਿੱਲੀ ਦੇ ਇਕ ਨੌਜਵਾਨ ਜੋੜੇ ਦੇ ਕਤਲ ਅਤੇ ਲੁੱਟਖੋਹ ਦੇ ਮਾਮਲੇ 'ਚ 4 ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ। ਦੀਵਾਲੀ 'ਤੇ ਘੁੰਮਣ ਨਿਕੇਲ ਮੋਓਮਿਤਾ ਦਾਸ ਅਤੇ ਅਵਿਜੀਤ ਪਾਲ ਦੀ ਦੇਹਰਾਦੂਨ ਦੇ ਚਕਰਾਤਾ ਦੀਆਂ ਪਹਾੜੀਆਂ 'ਚ ਹੱਤਿਆ ਕਰ ਦਿੱਤੀ ਗਈ ਸੀ। ਅਦਾਲਤ ਨੇ ਇਸ ਮਾਮਲੇ 'ਚ ਕੈਬ ਡਰਾਈਵਰ ਰਾਜੂ ਦਾਸ, ਉਸ ਦੇ ਤਿੰਨ ਦੋਸਤਾਂ ਕੁੰਦਨ ਦਾਸ, ਬੱਬਲੂ ਦਾਸ ਅਤੇ ਗੁੱਡੂ ਦਾਸ ਨੂੰ ਦੋਸ਼ੀ ਠਹਿਰਾਇਆ ਹੈ। ਹਾਲਾਂਕਿ ਕੋਰਟ ਨੇ ਸਬੂਤਾਂ ਦੀ ਕਮੀ 'ਚ ਚਾਰਾਂ ਦੋਸ਼ੀਆਂ ਦੇ ਖਿਲਾਫ ਰੇਪ ਦੇ ਦੋਸ਼ ਨੂੰ ਖਾਰਜ ਕਰ ਦਿੱਤਾ ਹੈ। ਅਦਾਲਤ 30 ਮਾਰਚ ਨੂੰ ਆਪਣਾ ਫੈਸਲਾ ਸੁਣਾਏਗੀ। ਮੋਓਮਿਤਾ ਅਤੇ ਅਵਿਜੀਤ ਦਾਸ ਦੀਵਾਲੀ ਮਨਾਉਣ ਲਈ ਚਕਰਾਤਾ ਗਏ ਸਨ। 23 ਅਕਤੂਬਰ 2014 ਨੂੰ ਉਨ੍ਹਾਂ ਦਾ ਪਰਿਵਾਰ ਨਾਲ ਸੰਪਰਕ ਟੁੱਟ ਗਿਆ ਸੀ।
ਦੋਹਾਂ ਦੀ ਰਹੱਸਮਈ ਤਰੀਕੇ ਨਾਲ ਗਾਇਬ ਹੋਣ ਦੀ ਜਾਂਚ ਕਰ ਰਹੀ ਪੁਲਸ ਨੇ 18 ਦਿਨਾਂ ਬਾਅਦ ਕੈਬ ਡਰਾਈਵਰ ਰਾਜੂ ਦਾਸ ਨੂੰ ਗ੍ਰਿ੍ਰਫਤਾਰ ਕਰ ਲਿਆ। ਦਾਸ ਨੇ ਸਵੀਕਾਰ ਕੀਤਾ ਕਿ ਉਸ ਨੇ ਦੋਹਾਂ ਨਾਲ ਲੁੱਟਖੋਹ ਕੀਤੀ ਅਤੇ ਉਨ੍ਹਾਂ ਨੂੰ ਚੱਟਾਨ ਤੋਂ ਹੇਠਾਂ ਸੁੱਟ ਦਿੱਤਾ। ਇਹ ਜੋੜਾ ਦਿੱਲੀ ਦੇ ਲਾਡੋ ਸਰਾਏ 'ਚ ਕਿਰਾਏ 'ਤੇ ਰਹਿੰਦਾ ਸੀ। ਮੋਓਮਿਤਾ ਗੁਰੂਗ੍ਰਾਮ ਦੇ ਇਕ ਸਕੂਲ 'ਚ ਪੜ੍ਹਾਉਂਦੀ ਸੀ ਅਤੇ ਅਵਿਜੀਤ ਇਕ ਪੇਂਟਰ ਸੀ। ਉਹ 21 ਅਕਤੂਬਰ ਨੂੰ ਦੇਹਰਾਦੂਨ ਪੁੱਜੇ ਅਤੇ ਉੱਥੇ ਦੀਵਾਲੀ ਮਨਾਈ। 24 ਅਕਤੂਬਰ ਨੂੰ ਇਸ ਜੋੜੇ ਨੇ ਦੇਹਰਾਦੂਨ ਤੋਂ 135 ਕਿਲੋਮੀਟਰ ਦੂਰ ਚਕਰਾਤਾ ਜਾਣ ਲਈ ਇਕ ਕੈਬ ਬੁੱਕ ਕੀਤੀ। ਉੱਥੇ ਜੋੜੇ ਨੇ ਰਾਜੂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਟਾਈਗਰ ਫਾਲ ਲੈ ਚੱਲੇ। ਮੋਓਮਿਤਾ ਦੇ ਪਿਤਾ ਨੇ 29 ਅਕਤੂਬਰ ਨੂੰ ਉਨ੍ਹਾਂ ਦੇ ਗਾਇਬ ਹੋਣ ਦੀ ਸੂਚਨਾ ਦਰਜ ਕਰਵਾਈ। ਦਿੱਲੀ ਪੁਲਸ ਨੇ ਜਾਂਚ ਦੌਰਾਨ ਪਾਇਆ ਕਿ 23 ਅਕਤੂਬਰ ਨੂੰ ਰਾਜੂ ਦੇ ਨੰਬਰ 'ਤੇ ਆਖਰੀ ਵਾਰ ਫੋਨ ਕੀਤਾ ਸੀ ਅਤੇ ਉਸ ਦੇ ਬਾਅਦ ਤੋਂ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ ਸੀ।


Related News