ਮੱਧ ਪ੍ਰਦੇਸ਼ : ਇਕ ਹੀ ਕਮਰੇ ''ਚ ਮਿਲੀਆਂ 4 ਲਾਸ਼ਾਂ

01/23/2019 1:12:53 AM

ਰਾਏਸੇਨ— ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲੇ ਦੇ ਮੰਡੀਦੀਪ 'ਚ ਅੱਜ ਇਕ ਹੀ ਕਮਰੇ 'ਚ 4 ਲਾਸਾਂ ਮਿਲਣ ਕਾਰਨ ਸਨਸਨੀ ਫੈਲ ਗਈ। ਪਰਿਵਾਰ ਦਾ ਮੁਖੀਆ ਵੀ ਬੇਹੋਸ਼ੀ ਦੀ ਹਾਲਤ 'ਚ ਮਿਲਿਆ, ਜਿਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਸੂਤਰ ਮੁਤਾਬਕ ਚਾਰਾਂ ਦੀ ਮੌਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਕਮਰੇ 'ਚ ਇਕ ਅੰਗਿਠੀ ਵੀ ਚੱਲ ਰਹੀ ਸੀ ਤੇ ਸਾਰਾ ਪਰਿਵਾਰ ਇਕ ਹੀ ਕਮਰੇ 'ਚ ਸੋਅ ਰਿਹਾ ਸੀ। ਇਕ ਅੰਦਾਜੇ ਮੁਤਾਬਕ ਕਿ ਸਾਹ ਘੁੰਟਣ ਕਾਰਨ ਇਨ੍ਹਾਂ ਲੋਕਾਂ ਦੀ ਮੌਤ ਹੋਈ। ਮ੍ਰਿਤਕਾਂ 'ਚ ਪੂਰਨੀਮਾ (20 ਸਾਲ), ਦੀਪਲਤਾ 40 ਸਾਲ, ਆਕਾਸ਼ 11 ਸਾਲ ਤੇ ਪੂਰਨੀਮਾ ਦੀ 12 ਦਿਨਾਂ ਦੀ ਬੇਟੀ ਸ਼ਾਮਲ ਹੈ। ਮੰਡੀਦੀਪ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Inder Prajapati

This news is Content Editor Inder Prajapati