ਰਾਮਕੇਸ਼ ਕਤਲਕਾਂਡ ਦਾ ਖੁਲਾਸਾ, ਚਾਰ ਗ੍ਰਿਫਤਾਰ

02/23/2017 5:45:03 PM

ਅਜਮੇਰ— ਰਾਜਸਥਾਨ ''ਚ ਅਜਮੇਰ ਸ਼ਹਿਰ ਦੇ ਅਲਵਰ ਗੇਟ ਥਾਣਾ ਖੇਤਰ ''ਚ ਆਪਸੀ ਰੰਜਿਸ਼ ਕਾਰਨ ਇਕ ਪ੍ਰਾਪਰਟੀ ਡੀਲਰ ਅਤੇ ਹਿਸਟਰੀਸ਼ੀਟਰ ਦੇ ਕਤਲ ਦਾ ਖੁਲਾਸਾ ਕਰਦੇ ਹੋਏ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਸੁਪਰਡੰਟ ਡਾ. ਨਿਤਿਨਦੀਪ ਸਿੰਘ ਬੱਲਗਨ ਨੇ ਦੱਸਿਆ ਕਿ ਰਾਮਕੇਸ਼ ਮੀਣਾ ਕਤਲਕਾਂਡ ਦੇ ਮਾਮਲੇ ''ਚ ਪੁਲਸ ਨੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ''ਚ 2 ਅਜਮੇਰ ਜ਼ਿਲੇ ਦੇ ਅਤੇ 2 ਭਰਤਪੁਰ ਜ਼ਿਲੇ ਦੇ ਦੋਸ਼ੀ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ''ਚੋਂ ਇਕ ਧਰਮੇਂਦਰ ਚੌਧਰੀ ਦਾ ਭਰਾ ਵੀ ਹੈ, ਜਿਸ ਦਾ ਕਤਲ ਕਰੀਬ ਢਾਈ ਮਹੀਨੇ ਪਹਿਲਾਂ ਕਰ ਦਿੱਤਾ ਗਿਆ ਸੀ। ਅਜਮੇਰ ਪੁਲਸ ਚਾਰੇ ਦੋਸ਼ੀਆਂ ਦਾ ਅਜਮੇਰ ਦੇ ਜਵਾਹਰਲਾਲ ਨਹਿਰੂ ਹਸਪਤਾਲ ''ਚ ਮੈਡੀਕਲ ਕਰਵਾ ਕੇ ਪੁੱਛ-ਗਿੱਛ ਕਰ ਰਹੀ ਹੈ।

Disha

This news is News Editor Disha