ਕਾਂਗੜਾ ਦੇ ਜੰਗਲ 'ਚ ਮਿਲਿਆ ਮਨੁੱਖੀ ਕੰਕਾਲ, ਫੈਲੀ ਦਹਿਸ਼ਤ

12/06/2018 3:03:01 PM

ਨਵੀਂ ਦਿੱਲੀ— ਪੁਲਸ ਥਾਣਾ ਦੇਹਰਾ ਦੀ ਸੰਸਾਰਪੁਰ ਪੁਲਸ ਚੌਕੀ ਦੇ ਅਧੀਨ ਪਿੰਡ ਪੰਚਾਇਤ ਰੀਡੀ ਕੁਠੇਡਾ 'ਚ ਮਨੁੱਖੀ ਕੰਕਾਲ ਮਿਲਣ ਨਾਲ ਸਨਸਨੀ ਫੈਲ ਗਈ ਹੈ।

ਜਾਣਕਾਰੀ ਮੁਤਾਬਕ ਸਵੇਰੇ ਜਦੋਂ ਇਸੇ ਪੰਚਾਇਤ ਦਾ ਇਕ ਵਿਅਕਤੀ ਕੁਟ ਦੇ ਜੰਗਲ 'ਚ ਘਾਹ ਕੱਟਣ ਗਿਆ ਤਾਂ ਉਸ ਨੂੰ ਕੁਟ ਦੇ ਜੰਗਲ 'ਚ ਪਹਾੜੀ 'ਤੇ ਮਨੁੱਖੀ ਕੰਕਾਲ ਪਿਆ ਮਿਲਿਆ, ਜਿਸ ਤੋਂ ਬਾਅਦ ਉਸ ਨੇ ਵਾਪਸ ਪਰਤ ਕੇ ਸਥਾਨਕ ਲੋਕਾਂ ਨੂੰ ਇਸ ਬਾਰੇ ਸੂਚਿਤ ਕੀਤਾ।

ਦੂਜੇ ਪਾਸੇ ਮੌਕੇ 'ਤੇ ਪਏ ਕੰਕਾਲ ਦੇ ਕੱਪੜਿਆਂ ਤੋਂ ਸੁਖਵੰਤ ਸਿੰਘ ਨੇ ਉਸ ਨੂੰ ਪਛਾਣ ਕੇ ਦੱਸਿਆ ਕਿ ਉਸ ਦਾ ਭਰਾ ਸੰਪੂਰਨ ਸਿੰਘ ਪੁੱਤਰ ਕਰਤਾਰ ਚੰਦ ਨਿਵਾਸੀ ਰੀਡੀ ਕੁਟ ਹੈ।

ਉਹ ਕਰੀਬ ਸਤੰਬਰ ਮਹੀਨੇ ਤੋਂ ਗਾਇਬ ਸੀ ਜਿਸ ਦੀ ਗੁਮਸ਼ੁਦਗੀ ਦੀ ਰਿਪੋਰਟ ਥਾਣਾ ਦੇਹਰਾ 'ਚ ਲਿਖਵਾਈ ਹੋਈ ਹੈ। ਫਿਲਹਾਲ ਸੂਚਨਾ ਮਿਲਣ 'ਤੇ ਪੁਲਸ ਟੀਮ ਮੌਕੇ ਲਈ ਰਵਾਨਾ ਹੋਈ ਅਤੇ ਮਾਮਲੇ ਦੀ ਛਾਣਬੀਣ ਕਰ ਰਹੀ ਹੈ।

Neha Meniya

This news is Content Editor Neha Meniya