2.66 ਕਰੋੜ ਰੁਪਏ ਨਾਲ ਹਰਿਆਣਾ ਦੇ ਮੰਤਰੀਆਂ ਲਈ ਖ੍ਰੀਦੀਆਂ ਜਾਣਗੀਆਂ 7 ਲਗਜ਼ਰੀ ਗੱਡੀਆਂ

02/11/2020 5:28:05 PM

ਪਾਨੀਪਤ—ਸੂਬੇ 'ਚ ਨਵੀਂ ਬਣੀ ਗਠਜੋੜ ਦੀ ਸਰਕਾਰ 'ਚ ਹੁਣ ਮੰਤਰੀ ਨਵੀਆਂ ਲਗਜ਼ਰੀ ਗੱਡੀਆਂ 'ਚ ਸਫਰ ਕਰਨਗੇ। ਇਨ੍ਹਾਂ ਲਈ ਨਵੀਂ ਫਾਰਚੂਨਰ ਗੱਡੀਆਂ ਖ੍ਰੀਦੀਆਂ ਜਾਣਗੀਆਂ। ਹਾਈ ਪਾਵਰ ਪਰਚੇਜ ਕਮੇਟੀ ਦੀ ਮੀਟਿੰਗ 'ਚ ਗੱਡੀਆਂ ਦੀ ਖ੍ਰੀਦ 'ਤੇ ਮੋਹਰ ਲਗਾ ਦਿੱਤੀ ਗਈ ਹੈ। ਸੋਮਵਾਰ ਨੂੰ ਹਰਿਆਣਾ ਨਿਵਾਸ 'ਚ ਕਮੇਟੀ ਦੀ ਮੈਰਾਥਨ ਮੀਟਿੰਗ 'ਚ ਹੋਰ ਵੀ ਕਈ ਫੈਸਲੇ ਲਏ ਗਏ। ਪਿਛਲੀ ਵਾਰ ਵੀ ਭਾਜਪਾ ਦੀ ਸਰਕਾਰ ਬਣਨ 'ਤੇ ਵੀ ਨਵੀਆਂ ਗੱਡੀਆਂ ਦੀ ਖ੍ਰੀਦ ਕੀਤੀ ਗਈ ਸੀ। ਹੁਣ ਇਕ ਵਾਰ 'ਚ 7 ਗੱਡੀਆਂ ਦੀ ਖ੍ਰੀਦ ਕੀਤੀ ਜਾ ਰਹੀ ਹੈ। ਫਾਰਚੂਨਰ ਗੱਡੀ ਦੀ ਕੀਮਤ ਲਗਭਗ 38 ਲੱਖ ਰੁਪਏ ਹੈ, ਇਸ ਦਾ ਮਤਲਬ ਕਿ 2 ਕਰੋੜ 66 ਲੱਖ ਰੁਪਏ ਦੀਆਂ ਇਹ ਗੱਡੀਆਂ ਖ੍ਰੀਦੀਆਂ ਜਾਣਗੀਆਂ। ਬੈਠਕ 'ਚ ਗੋਦਾਮਾਂ 'ਚ ਅਨਾਜ ਰੱਖਣ ਲਈ ਕ੍ਰੇਟ ਖ੍ਰੀਦਣ ਨੂੰ ਲੈ ਕੇ ਚਰਚਾ ਹੋਈ ਹੈ। ਬੈਠਕ ਦੀ ਪ੍ਰਧਾਨਗੀ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕੀਤੀ।

190 ਬੱਸਾਂ ਲਈ ਹੋਏ ਟੈਂਡਰ ਅਨੁਸਾਰ ਚਲਾਉਣ ਦੀ ਮਨਜ਼ੂਰੀ ਦਿੱਤੀ-
ਮੰਤਰੀਮੰਡਲ ਦੀ ਬੈਠਕ ਤੋਂ ਬਾਅਦ ਹਾਈ ਪਾਵਰ ਪ੍ਰਚੇਜ ਕਮੇਟੀ ਨੇ ਵੀ ਕਿਲੋਮੀਟਰ ਸਕੀਮ ਤਹਿਤ 510 ਬੱਸਾਂ ਨੂੰ 190 ਬੱਸਾਂ ਦੇ ਹੋਏ ਟੈਂਡਰ ਅਨੁਸਾਰ ਚਲਾਉਣ ਦੀ ਮਨਜ਼ੂਰੀ ਦਿੱਤੀ ਹੈ ਹਾਲਾਂਕਿ ਇਸ ਨੂੰ ਲੈ ਕੇ ਵਿਭਾਗ ਦੇ ਮੰਤਰੀ ਮੂਲਚੰਦ ਸ਼ਰਮਾ ਵੀ ਇਹ ਬਿਆਨ ਦੇ ਚੁੱਕੇ ਹਨ। 190 ਬੱਸਾਂ ਦਾ ਟੈਂਡਰ 26.92 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਹੋਇਆ ਹੈ ਜਦਕਿ 510 ਬੱਸਾਂ ਲਈ ਪਹਿਲਾਂ ਤੋਂ ਰੇਟ ਲਗਭਗ 37 ਰੁਪਏ ਪ੍ਰਤੀ ਕਿਲੋਮੀਟਰ ਤੋਂ ਜ਼ਿਆਦਾ ਸੀ, ਜਿਸ ਨੂੰ ਰੱਦ ਕੀਤਾ ਜਾ ਚੁੱਕਾ ਹੈ ਅਤੇ ਮਾਮਲਾ ਹਾਈਕੋਰਟ 'ਚ ਹੈ ਹਾਲਾਂਕਿ 510 ਬੱਸਾਂ ਦੇ ਪ੍ਰਾਈਵੇਟ ਆਪਰੇਟਰਾਂ ਨੂੰ ਫੈਸਲਾ ਲੈਣਾ ਹੈ ਕਿ ਉਹ ਇਸ ਫੈਸਲੇ ਮੁਤਾਬਕ ਬੱਸਾਂ ਚਲਾਉਂਦੇ ਹਨ ਜਾਂ ਨਹੀਂ।


Iqbalkaur

Content Editor

Related News