Me Too 'ਚ ਫੱਸੇ ਸਾਬਕਾ ਸ਼੍ਰੀਲੰਕਾਈ ਕਪਤਾਨ, ਭਾਰਤੀ ਏਅਰ ਹੋਸਟੈੱਸ ਨੇ ਲਗਾਇਆ ਦੋਸ਼

10/10/2018 10:16:47 PM

ਨਵੀਂ ਦਿੱਲੀ—ਸਾਬਕਾ ਸ਼੍ਰੀਲੰਕਾਈ ਕਪਤਾਨ ਅਤੇ ਮੰਤਰੀ ਅਰਜੁਨ ਰਣਤੁੰਗਾ ਵੀ 'ਮੀਟੂ' ਮਾਮਲੇ 'ਚ ਫੱਸਦੇ ਨਜ਼ਰ ਆ ਰਹੇ ਹਨ। ਇਕ ਭਾਰਤੀ ਏਅਰ ਹੋਸਟੈੱਸ ਨੇ ਸੋਸ਼ਲ ਮੀਡੀਆ 'ਤੇ ਦੋਸ਼ ਲਗਾਇਆ ਹੈ ਕਿ ਇਕ ਹੋਟਲ 'ਚ ਰਣਤੁੰਗਾ ਨੇ ਉਨ੍ਹਾਂ ਨਾਲ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਏਅਰ ਹੋਸਟੈੱਸ ਨੇ ਇਹ ਵੀ ਲਿਖਿਆ ਕਿ ਉਨ੍ਹਾਂ ਨੇ ਇਸ ਬਾਰੇ 'ਚ ਹੋਟਲ ਸਟਾਫ ਤੋਂ ਸ਼ਿਕਾਇਤ ਵੀ ਕੀਤੀ ਸੀ, ਪਰ ਸਟਾਫ ਨੇ ਇਹ ਕਹਿੰਦੇ ਹੋਏ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਇਹ ਤੁਹਾਡਾ ਨਿੱਜੀ ਮਾਮਲਾ ਹੈ।
ਏਅਰ ਹੋਸਟੈੱਸ ਨੇ ਲਿਖਿਆ, ''ਮੈਨੂੰ ਅਤੇ ਮੇਰੀ ਸਹਿਕਰਮੀ ਨੂੰ ਮੁੰਬਈ ਦੇ ਹੋਟਲ ਜੁਹੂ ਸੇਂਤੂਰ 'ਚ ਭਾਰਤ ਅਤੇ ਸ਼੍ਰੀਲੰਕਾ ਦੇ ਕ੍ਰਿਕਟਰ ਦਿਖੇ। ਅਸੀਂ ਆਟੋਗ੍ਰਾਫ ਲੈਣ ਦੇ ਮਕਸਦ ਨਾਲ ਉਨ੍ਹਾਂ ਦੇ ਕੋਲ ਗਏ। ਮੇਰੀ ਸਾਥੀ ਇਕ ਭਾਰਤੀ ਕ੍ਰਿਕਟਰ ਨਾਲ ਸਿਵਮਿੰਗ ਪੂਲ ਵੱਲ ਚੱਲੀ ਗਈ। ਜਿਵੇਂ ਹੀ ਮੈਂ ਇਕੱਲੀ ਹੋਈ ਰਣਤੁੰਗਾ ਨੇ ਮੇਰੀ ਕਮਰ ਨੂੰ ਫੜਿਆ ਅਤੇ ਮੇਰੀ ਛਾਤੀ ਨੂੰ ਫੜਨ ਲੱਗੇ। ਮੈਂ ਰੋਲਾ ਪਾਉਂਦੇ ਹੋਏ ਉਨ੍ਹਾਂ ਦੇ ਪੈਰਾਂ 'ਚ ਲੱਤ ਮਾਰ ਕੇ ਖੁਦ ਨੂੰ ਛੁਡਵਾਇਆ।''

ਮਹਿਲਾ ਨੇ ਲਿਖਿਆ ਕਿ ਉਨ੍ਹਾਂ ਦੀ ਗਿਰਫਤ ਤੋਂ ਆਜ਼ਾਦ ਹੁੰਦੇ ਹੀ ਰਿਸੇਪਸ਼ਨ ਪਹੁੰਚੀ ਅਤੇ ਅਰਜੁਨ ਰਣਤੁੰਗਾ ਦੀ ਸ਼ਿਕਾਇਤ ਕੀਤੀ। ਪਰ ਉੱਥੇ ਹੋਟਲ ਸਟਾਫ ਨੇ ਮੈਨੂੰ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇਹ ਤੇਰਾ ਨਿੱਜੀ ਮਾਮਲਾ ਹੈ। ਅਸੀਂ ਕੁਝ ਨਹੀਂ ਕਰ ਸਕਦੇ ਹਨ। 
ਜ਼ਿਕਰਯੋਗ ਹੈ ਕਿ ਅਰਜੁਨ ਰਣਤੁੰਗਾ ਨੂੰ ਸ਼੍ਰੀਲੰਕਾ ਦੇ ਸਭ ਤੋਂ ਮਹਾਨ ਕ੍ਰਿਕਟਰਾਂ 'ਚ ਗਿਣਿਆ ਜਾਂਦਾ ਹੈ। ਉਨ੍ਹਾਂ ਦੇ ਨਾਮ 5,105 ਟੈਸਟ ਦੌੜਾਂ ਅਤੇ 7,456 ਵਨਡੇ ਦੌੜਾਂ ਹਨ। ਰਣਤੁੰਗਾ ਦੀ ਕਪਤਾਨੀ 'ਚ ਹੀ ਸ਼੍ਰੀਲੰਕਾ ਨੇ 1996 ਦਾ ਵਿਸ਼ਵ ਕੱਪ ਜਿੱਤਿਆ ਸੀ। ਇਸ ਸਮੇਂ ਉਹ ਸ਼੍ਰੀਲੰਕਾ ਸਰਕਾਰ 'ਚ ਪੈਟਰੋਲੀਅਮ ਮੰਤਰੀ ਹਨ।