ਸਾਬਕਾ ਅਫ਼ਸਰਾਂ ਦਾ ਪੀ.ਐੱਮ. ਨੂੰ ਖੁੱਲ੍ਹਾ ਖੱਤ, ਕਿਹਾ- ਰੇਪ ਪੀੜਤਾਂਵਾਂ ਦੇ ਪਰਿਵਾਰ ਤੋਂ ਮੰਗੋ ਮੁਆਫ਼ੀ

04/16/2018 3:30:06 PM

ਨੈਸ਼ਨਲ ਡੈਸਕ— ਕਠੂਆ ਅਤੇ ਓਨਾਵ ਗੈਂਗਰੇਪ ਦੀ ਘਟਨਾ ਦੇ ਖਿਲਾਫ ਦੇਸ਼ ਭਰ 'ਚ ਵਿਰੋਧ ਜਾਰੀ ਹੈ। ਲੋਕ ਬੇਟੀਆਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਤੋਂ ਨਾਰਾਜ਼ ਦਿੱਸ ਰਹੇ ਹਨ। ਉੱਥੇ ਹੀ ਇਸ ਦੌਰਾਨ 50 ਰਿਟਾਇਰ ਨੌਕਰਸ਼ਾਹਾਂ (ਅਫ਼ਸਰਾਂ) ਨੇ ਪੀ.ਐੱਮ. ਮੋਦੀ ਨੂੰ ਖੁੱਲ੍ਹਾ ਕੱਤ ਲਿਖ ਕੇ ਸਰਕਾਰ ਨੂੰ ਇਸ ਘਟਨਾਵਾਂ ਦਾ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਪੀ.ਐੱਮ. ਨੂੰ ਅਪੀਲ ਕੀਤੀ ਹੈ ਕਿ ਉਹ ਕਠੂਆ ਅਤੇ ਓਨਾਵ 'ਚ ਪੀੜਤ ਪਰਿਵਾਰ ਤੋਂ ਮੁਆਫ਼ੀ ਮੰਗਣ।
ਆਜ਼ਾਦੀ ਤੋਂ ਬਾਅਦ ਸਭ ਤੋਂ ਕਾਲਾ ਸਮਾਂ
ਸਾਬਕਾ ਨੌਕਰਸ਼ਾਹਾਂ ਨੇ ਮੋਦੀ ਸਰਕਾਰ ਦੀ ਨਿੰਦਾ ਕਰਦੇ ਹੋਏ ਲਿਖਿਆ ਕਿ ਆਜ਼ਾਦੀ ਦੇ ਬਾਅਦ ਤੋਂ ਇਹ ਹੁਣ ਤੱਕ ਸਭ ਤੋਂ ਕਾਲਾ ਸਮਾਂ ਹੈ। ਇਹ ਦਿਖਾਉਂਦਾ ਹੈ ਕਿ ਸਰਕਾਰ, ਸਿਆਸੀ ਦਲ ਅਤੇ ਨੇਤਾ ਕਿੰਨੇ ਕਮਜ਼ੋਰ ਹੈ। ਖੱਤ 'ਚ ਲਿਖਿਆ ਕਿ ਸਾਡੇ ਸੰਵਿਧਾਨ ਵੱਲੋਂ ਧਰਮਨਿਰਪੱਖ ਲੋਕਤੰਤਰੀ ਅਤੇ ਉਦਾਰ ਮੁੱਲਾਂ ਦੀ ਜੋ ਗੱਲ ਕਹੀ ਗਈ ਹੈ ਉਸ 'ਚ ਗਿਰਾਵਟ ਆ ਰਹੀ ਹੈ। ਸਾਬਕਾ ਨੌਕਰਸ਼ਾਹਾਂ ਅਨੁਸਾਰ ਆਜ਼ਾਦੀ ਤੋਂ ਬਾਅਦ ਇਹ ਸਾਡੇ ਲਈ ਸਭ ਤੋਂ ਕਾਲਾ ਸਮਾਂ ਹੈ, ਇਸ ਤੋਂ ਪਤਾ ਲੱਗਦਾ ਹੈ ਕਿ ਸਾਡੇ ਸਿਆਸੀ ਦਲ ਸਰਕਾਰ ਅਤੇ ਉਸ ਦੇ ਨੇਤਾ ਕਿੰਨੇ ਕਮਜ਼ੋਰ ਹਨ। 
ਸੰਕਟ 'ਚ ਸਾਡੀ ਪਛਾਣ
ਖੱਤ 'ਚ ਲਿਖਿਆ ਗਿਆ ਹੈ ਕਿ ਇਹ 2 ਘਟਨਾਵਾਂ ਆਮ ਅਪਰਾਧ ਨਹੀਂ ਜੋ ਸਮੇਂ ਨਾਲ ਠੀਕ ਹੋ ਜਾਣਗੇ। ਸਾਨੂੰ ਜਲਦ ਹੀ ਆਪਣੇ ਸਮਾਜ ਦੇ ਸਿਆਸੀ ਅਤੇ ਨੈਤਿਕ ਤਾਨੇ-ਬਾਨੇ ਨੂੰ ਠੀਕ ਕਰਨਾ ਹੋਵੇਗਾ, ਇਹ ਸਮਾਂ ਸਾਡੀ ਪਛਾਣ ਦੇ ਸੰਕਟ ਦਾ ਸਮਾਂ ਹੈ। ਸਾਬਕਾ ਨੌਕਰਸ਼ਾਹਾਂ ਨੇ ਪੀ.ਐੱਮ. ਨੂੰ ਕਿਹਾ ਕਿ ਭਾਵੇਂ ਹੀ ਤੁਸੀਂ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਨਾ ਹੀ ਇਸ ਨੂੰ ਦੂਰ ਕਰਨ ਲਈ ਕਿਸੇ ਤਰ੍ਹਾਂ ਦੇ ਸਮਾਜਿਕ, ਸਿਆਸੀ ਜਾਂ ਪ੍ਰਸ਼ਾਸਨਿਕ ਸੰਕਲਪ ਦਿਖਾਇਆ, ਜਿਸ ਦੇ ਅਧੀਨ ਇਸ ਤਰ੍ਹਾਂ ਦੀ ਫਿਰਕਾਪ੍ਰਸਤੀ ਪੈਦਾ ਹੁੰਦੀ ਹੈ।
ਰੇਪ ਦੀਆਂ ਘਟਨਾਵਾਂ ਨਾਲ ਦੇਸ਼ 'ਚ ਰੋਸ
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਕਠੂਆ ਅਤੇ ਉੱਤਰ ਪ੍ਰਦੇਸ਼ ਦੇ ਓਨਾਵ 'ਚ ਗੈਂਗਰੇਪ ਦੇ 2 ਮਾਮਲਿਆਂ ਨੇ ਦੇਸ਼ ਨੂੰ ਦਹਿਲਾ ਦਿੱਤਾ ਹੈ। ਯੂ.ਪੀ. ਦੀ ਇਕ ਔਰਤ ਦਾ ਦੋਸ਼ ਹੈ ਕਿ ਭਾਜਪਾ ਦੇ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੇ ਉਸ ਨਾਲ ਰੇਪ ਕੀਤਾ। ਘਟਨਾ ਦੇ ਵਿਰੋਧ ਤੋਂ ਬਾਅਦ ਦੋਸ਼ੀ ਵਿਧਾਇਕ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉੱਥੇ ਹੀ ਕਠੂਆ 'ਚ 8 ਸਾਲ ਦੀ ਮਾਸੂਮ ਨੂੰ ਪਹਿਲਾਂ ਅਗਵਾ ਕੀਤਾ ਗਿਆ, ਫਿਰ ਦੋਸ਼ੀਆਂ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਅਤੇ ਬਾਅਦ 'ਚ ਮੌਤ ਦੇ ਘਾਟ ਉਤਾਰ ਦਿੱਤਾ।