ਦੁਖ਼ਦ ਖ਼ਬਰ: ਸਾਬਕਾ ਮਿਸ ਕੇਰਲ ਅਤੇ ਦੂਜੇ ਸਥਾਨ ’ਤੇ ਰਹੀ ਕੁੜੀ ਦੀ ਸੜਕ ਹਾਦਸੇ ’ਚ ਮੌਤ

11/01/2021 10:48:35 AM

ਕੋਚੀ (ਭਾਸ਼ਾ)— ਮਿਸ ਕੇਰਲ ਮੁਕਾਬਲੇ ਦੀ ਸਾਬਕਾ ਜੇਤੂ ਅਤੇ ਦੂਜੇ ਸਥਾਨ ’ਤੇ ਰਹੀ ਕੁੜੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਤਿਰੂਵਨੰਤਪੁਰਮ ਵਾਸੀ 24 ਸਾਲਾ ਅੰਸੀ ਕਬੀਰ ਅਤੇ ਤ੍ਰਿਸ਼ੂਲ ਵਾਸੀ ਅੰਜਨਾ ਸ਼ਾਜਨ ਦੀ ਕਾਰ ਇਕ ਮੋਟਰਸਾਈਕਲ ਨਾਲ ਟੱਕਰ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ’ਚ ਅਚਾਨਕ ਘੁੰਮ ਗਈ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ। 

ਇਹ ਵੀ ਪੜ੍ਹੋ : NCRB ਦਾ ਹੈਰਾਨ ਕਰਦਾ ਅੰਕੜਾ; ਭਾਰਤ ’ਚ ਪਿਛਲੇ ਸਾਲ ਇੰਨੇ ਹਜ਼ਾਰ ਬੱਚਿਆਂ ਨੇ ਕੀਤੀ ਖ਼ੁਦਕੁਸ਼ੀ

ਇਹ ਵੀ ਪੜ੍ਹੋ : ਅਰੁਣਾਚਲ ਪ੍ਰਦੇਸ਼ ’ਚ ਦਰਿਆ ਦਾ ਪਾਣੀ ਅਚਾਨਕ ਹੋਇਆ ਕਾਲਾ, ਹਜ਼ਾਰਾਂ ਮੱਛੀਆਂ ਦੀ ਮੌਤ

ਹਾਦਸਾ ਐਤਵਾਰ ਦੇਰ ਰਾਤ ਕਰੀਬ 1 ਵਜੇ ਵਾਪਰਿਆ। ਕਾਰ ਵਿਚ ਸਵਾਰ ਦੋ ਹੋਰ ਲੋਕ ਜ਼ਖਮੀ ਹੋ ਗਏ ਹਨ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨਾਲ ਕਾਰ ’ਚ ਸਵਾਰ ਇਕ ਹੋਰ ਵਿਅਕਤੀ ਨੂੰ ਨੇੜੇ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਗੰਭੀਰ ਹੈ। ਉਹ ਤ੍ਰਿਸ਼ੂਲ ਦੇ ਮਾਲਾ ਦਾ ਵਾਸੀ ਹੈ। ਹਾਲਾਂਕਿ ਜ਼ਖਮੀ ਹੋਏ ਹੋਰ ਇਕ ਵਿਅਕਤੀ ਦੀ ਹਾਲਤ ਸਥਿਰ ਹੈ।

ਇਹ ਵੀ ਪੜ੍ਹੋ :  ਲਖਬੀਰ ਕਤਲਕਾਂਡ: ਨਿਹੰਗ ਬਾਬਾ ਅਮਨ ਸਿੰਘ ਨੇ ਕਿਹਾ- ‘ਸਰਕਾਰ ਮੰਗਾਂ ਪੂਰੀਆਂ ਕਰੇ, ਫਿਰ ਦੇਵਾਂਗਾ ਗਿ੍ਰਫ਼ਤਾਰੀ’

ਪੁਲਸ ਨੂੰ ਸ਼ੱਕ ਹੈ ਕਿ ਸਿਰਫ ਡਰਾਈਵਰ ਨੇ ਹੀ ਸੀਟ ਬੈਲਟ ਲਾਈ ਸੀ। ਅੰਸੀ ਕਬੀਰ ਅਤੇ ਅੰਜਨਾ ਸ਼ਾਜਨ ਨੇ ਸਾਲ 2019 ਵਿਚ ਮਿਸ ਕੇਰਲ ਮੁਕਾਬਲੇ ਵਿਚ ਹਿੱਸਾ ਲਿਆ ਸੀ। ਅੰਸੀ ਇਸ ਮੁਕਾਬਲੇ ਦੀ ਜੇਤੂ ਸੀ ਅਤੇ ਅੰਜਨਾ ਦੂਜੇ ਸਥਾਨ ’ਤੇ ਰਹੀ ਸੀ।

Tanu

This news is Content Editor Tanu