ਹਵਾਲਾ ਗਿਰੋਹ ਮਾਮਲੇ ''ਚ ਜੰਮੂ-ਕਸ਼ਮੀਰ ਦੇ ਸਾਬਕਾ ਮੰਤਰੀ ਬਾਬੂ ਸਿੰਘ ਗ੍ਰਿਫ਼ਤਾਰ

04/10/2022 12:55:24 PM

ਜੰਮੂ (ਭਾਸ਼ਾ)- ਜੰਮੂ-ਕਸ਼ਮੀਰ ਦੇ ਸਾਬਕਾ ਮੰਤਰੀ ਜਤਿੰਦਰ ਸਿੰਘ ਉਰਫ ‘ਬਾਬੂ ਸਿੰਘ’ ਨੂੰ ਹਵਾਲਾ ਮਾਮਲੇ ’ਚ ਸ਼ਨੀਵਾਰ ਨੂੰ ਕਠੂਆ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਬਾਬੂ ਸਿੰਘ ਨੂੰ ਹਾਲ ਹੀ ’ਚ ਵਿਨਾਸ਼ਕਾਰੀ ਗਤੀਵਿਧੀਆਂ ਲਈ ਹਵਾਲਾ ਪੈਸੇ ਦੀ ਬਰਾਮਦਗੀ ਨਾਲ ਜੁੜੇ ਇਕ ਮਾਮਲੇ ’ਚ ਮੁਲਜ਼ਮ ਐਲਾਨਿਆ ਗਿਆ ਸੀ। ਪੁਲਸ ਵੱਲੋਂ ਇੱਥੇ ਹਵਾਲਾ ਗਿਰੋਹ ਦਾ ਪਰਦਾਫਾਸ਼ ਕਰਨ ਤੋਂ ਬਾਅਦ ਬਾਬੂ ਸਿੰਘ 31 ਮਾਰਚ ਤੋਂ ਹੀ ਫਰਾਰ ਚੱਲ ਰਿਹਾ ਸੀ। ਪੁਲਸ ਨੇ 6 ਅਪ੍ਰੈਲ ਨੂੰ ਉਨ੍ਹਾਂ ਦੇ ਖ਼ਿਲਾਫ਼ ਲੁਕ ਆਊਟ ਨੋਟਿਸ ਜਾਰੀ ਕੀਤਾ ਸੀ। ਜੰਮੂ ਦੇ ਸੀਨੀਅਰ ਪੁਲਸ ਸੁਪਰਡੈਂਟ (ਐੱਸ. ਐੱਸ. ਪੀ.) ਚੰਦਨ ਕੋਹਲੀ ਨੇ ਦੱਸਿਆ,‘‘ਸਾਬਕਾ ਮੰਤਰੀ ਨੂੰ ਕਠੂਆ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕਰ ਕੇ ਪੁੱਛਗਿਛ ਲਈ ਜੰਮੂ ਲਿਆਂਦਾ ਜਾ ਰਿਹਾ ਹੈ।’’ ਬਾਬੂ ਸਿੰਘ 2002-2005 ’ਚ ਪੀਪਲਜ਼ ਡੈਮੋਕ੍ਰੇਟਿਕ ਪਾਰਟੀ-ਕਾਂਗਰਸ ਗਠਜੋੜ ਸਰਕਾਰ ’ਚ ਮੰਤਰੀ ਸਨ ਅਤੇ ਹੁਣ ਨੇਚਰ-ਮੈਨਕਾਈਂਡ ਫਰੈਂਡਲੀ ਗਲੋਬਲ ਪਾਰਟੀ ਨਾਮੀ ਇਕ ਸੰਗਠਨ ਦੇ ਪ੍ਰਧਾਨ ਹਨ।

ਹਵਾਲਾ ਰਾਸ਼ੀ ਸਮੇਤ ਗ੍ਰਿਫ਼ਤਾਰ ਨੌਜਵਾਨ ਨੇ ਲਿਆ ਸੀ ਬਾਬੂ ਸਿੰਘ ਦਾ ਨਾਂ
ਦੱਖਣੀ ਕਸ਼ਮੀਰ ਦੇ ਕੋਕਰਨਾਗ ਵਾਸੀ ਮੁਹੰਮਦ ਸ਼ਰੀਫ ਸ਼ਾਹ ਨੂੰ 31 ਮਾਰਚ ਨੂੰ ਜੰਮੂ ਦੇ ਗਾਂਧੀ ਨਗਰ ਇਲਾਕੇ ਤੋਂ ਹਵਾਲਾ ਰਾਸ਼ੀ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁੱਛਗਿਛ ਦੌਰਾਨ ਮੁਹੰਮਦ ਸ਼ਰੀਫ ਨੇ ਦੱਸਿਆ ਸੀ ਕਿ ਇਹ ਰਾਸ਼ੀ ਉਨ੍ਹਾਂ ਨੇ ਕਠੂਆ ਨਿਵਾਸੀ ਬਾਬੂ ਸਿੰਘ ਨੂੰ ਸੌਂਪਣੀ ਸੀ। ਪੁਲਸ ਨੇ ਕਠੂਆ ਦੇ ਸਿਧਾਂਤ ਸ਼ਰਮਾ ਅਤੇ ਜੰਮੂ ਦੇ ਐੱਸ. ਗੁਰਦੇਵ ਸਿੰਘ ਅਤੇ ਮੁਹੰਮਦ ਸਰਤਾਜ ਨੂੰ ਵੀ ਇਸ ਮਾਮਲੇ ’ਚ ਪੁੱਛਗਿਛ ਲਈ ਹਿਰਾਸਤ ’ਚ ਲਿਆ ਹੈ। ਜੰਮੂ ਕਸ਼ਮੀਰ ਦੇ ਪੁਲਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਦਿਲਬਾਗ ਸਿੰਘ ਨੇ 2 ਅਪ੍ਰੈਲ ਨੂੰ ਕਿਹਾ ਸੀ ਕਿ ਇਸ ਮਾਮਲੇ 'ਚ ਇਕ ਰਾਜਨੇਤਾ ਫਰਾਰ ਹੈ ਅਤੇ ਜਲਦ ਹੀ ਉਨ੍ਹਾਂ ਦਾ ਪਤਾ ਲਗਾ ਲਿਆ ਜਾਵੇਗਾ।

DIsha

This news is Content Editor DIsha