BJP ''ਚ ਸ਼ਾਮਿਲ ਹੋਏ ਇਸਰੋ ਦੇ ਸਾਬਕਾ ਮੁੱਖੀ ਮਾਧਵਨ ਨਾਇਰ

10/28/2018 2:14:29 PM

ਤਿਰੂਵਨੰਤਪੁਰਮ-ਇਸਰੋ ਦੇ ਸਾਬਕਾ ਮੁੱਖੀ ਮਾਧਵਨ ਨਾਇਰ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਿਲ ਹੋ ਗਏ ਹਨ। ਉਨ੍ਹਾਂ ਨੇ ਸ਼ਨੀਵਾਰ ਨੂੰ ਕੇਰਲ ਦੇ ਤ੍ਰਿਵੇਂਦਰਮ 'ਚ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੀ ਮੌਜ਼ੂਦਗੀ 'ਚ ਭਾਜਪਾ ਦੀ ਮੈਂਬਰਸ਼ਿਪ ਪ੍ਰਾਪਤ ਕਰ ਲਈ ਹੈ। ਮਾਧਵਨ ਇਸਰੋ ਦੇ ਸਪੇਸ ਡਿਪਾਰਟਮੈਂਟ ਦੇ ਪ੍ਰਧਾਨ ਰਹਿ ਚੁੱਕੇ ਹਨ। ਇਸ ਦੇ ਨਾਲ  ਉਨ੍ਹਾਂ ਨੇ ਸਕੱਤਰ ਦੇ ਅਹੁਦੇ 'ਤੇ ਵੀ ਕੰਮ ਕੀਤਾ ਸੀ।

ਮਾਧਵਨ ਨਾਇਰ ਦਾ ਜੀਵਨ 
ਕੇਰਲ (ਤਿਰੂਵੰਨਤਪੁਰਮ) 'ਚ 31 ਜੁਲਾਈ 1943 ਨੂੰ ਜਨਮ ਹੋਇਆ ਅਤੇ 1966 'ਚ ਕੇਰਲ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਪ੍ਰਾਪਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਭਾਭਾ ਪ੍ਰਮਾਣੂ ਖੋਜ ਕੇਂਦਰ ਮੁੰਬਈ' ਚੋਂ ਸਿਖਲਾਈ ਪ੍ਰਾਪਤ ਕੀਤੀ ਸੀ। ਇਸਰੋ ਦੇ ਪ੍ਰਧਾਨ ਪਦ 'ਤੇ ਉਹ ਲਗਭਗ 6 ਸਾਲਾਂ ਤੱਕ ਰਹੇ ਅਤੇ ਇਸ ਦੌਰਾਨ ਉਨ੍ਹਾਂ ਨੇ ਕਈ ਮਿਸ਼ਨਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਸੀ।

ਇਨ੍ਹਾਂ 'ਚ ਇਨਸੈੱਟ-3ਈ, ਰਿਸੋਰਸਸੈੱਟ-1, ਐਜੂਸੈੱਟ, ਕਾਰਡੋਸੈੱਟ-1, ਪੀ. ਐੱਸ. ਐੱਲ. ਵੀ-ਸੀ5, ਜੀ. ਐੱਸ. ਐੱਲ. ਵੀ-ਐੱਫ1, ਪੀ. ਐੱਸ. ਐੱਲ. ਵੀ-ਸੀ6, ਪੀ. ਐੱਸ. ਐੱਲ. ਵੀ-ਸੀ7, ਪੀ. ਐੱਸ. ਐੱਲ. ਵੀ-ਸੀ8, ਆਈ. ਐੱਮ. ਐੱਸ-1, ਪੀ. ਐੱਸ. ਐੱਲ. ਵੀ-ਸੀ9, ਚੰਦਰਮਾ-1, ਪੀ. ਐੱਸ. ਐੱਲ. ਵੀ-ਸੀ11, ਪੀ. ਐੱਸ. ਐੱਲ. ਵੀ-12 ਅਤੇ ਪੀ. ਐੱਸ. ਐੱਲ. ਵੀ-ਸੀ 14 ਸ਼ਾਮਿਲ ਹਨ।

ਸਪੇਸ ਦੇ ਖੇਤਰ 'ਚ ਬਿਹਤਰੀਨ ਕੰਮਾਂ ਦੇ ਲਈ ਸਾਲ 1998 'ਚ ਉਨ੍ਹਾਂ ਨੂੰ ਪਦਮ ਭੂਸ਼ਣ ਅਤੇ 2009 'ਚ ਪਦ ਵਿਭੂਸ਼ਣ ਨਾਲ ਸਨਮਾਨਿਤ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਵੀ ਉਹ ਰਾਜਾ ਰਾਮਮੋਹਨ ਰਾਏ ਪੁਰਸਕਾਰ , ਭਾਰਤ ਅਸਮਿਤਾ ਉੱਤਮਤਾ ਪੁਰਸਕਾਰ-2009, ਚਾਣਕਯ ਪੁਰਸਕਾਰ (2009) , ਲੋਕਮਾਨਿਆ ਤਿਲਕ ਪੁਰਸਕਾਰ ਅਤੇ ਭਾਰਤ ਸ਼ਿਰੋਮਣੀ ਪੁਰਸਕਾਰ 2006 ਸਮੇਤ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤੇ ਜਾ ਚੁੱਕੇ ਹਨ।


Related News