ਵਿਦੇਸ਼ ਸਕੱਤਰ, ਅਮਰੀਕੀ ਰਾਜਦੂਤ ਨੇ ਦੁਵੱਲੇ ਸਬੰਧਾਂ ਤੇ ਖੇਤਰੀ ਮੁੱਦਿਆਂ ''ਤੇ ਕੀਤੀ ਚਰਚਾ

01/14/2022 6:44:53 PM

ਨਵੀਂ ਦਿੱਲੀ- ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਅਤੇ ਭਾਰਤ 'ਚ ਅਮਰੀਕੀ ਰਾਜਦੂਤ ਪੈਟ੍ਰਿਸੀਆ ਲੇਸੀਨਾ ਨੇ ਸ਼ੁੱਕਰਵਾਰ ਨੂੰ ਦੁਵੱਲੇ ਸਬੰਧਾਂ, ਆਪਸੀ ਹਿੱਤਾਂ ਨਾਲ ਜੁੜੇ ਖੇਤਰੀ ਮੁੱਦਿਆਂ ਅਤੇ ਕੋਵਿਡ-19 ਮਹਾਮਾਰੀ ਦੇ ਬਾਰੇ 'ਚ ਚਰਚਾ ਕੀਤੀ। ਅਮਰੀਕੀ ਦੂਤਘਰ ਦੇ ਇੰਚਾਰਜ ਨੇ ਵਿਦੇਸ਼ ਸਕੱਤਰ ਨਾਲ ਮੁਲਾਕਾਤ ਕੀਤੀ ਅਤੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ।

ਇਹ ਵੀ ਪੜ੍ਹੋ : ਸੂਡਾਨ ਦੇ ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ 'ਤੇ ਦਾਗੇ ਹੰਝੂ ਗੈਸ ਦੇ ਗੋਲੇ

ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਆਪਣੇ ਟਵੀਟ 'ਚ ਕਿਹਾ ਕਿ ਦੋਵਾਂ ਨੇ ਕੋਵਿਡ-19 ਮਹਾਮਾਰੀ, ਭਾਰਤ ਅਮਰੀਕੀ ਸੰਬੰਧਾਂ ਅਤੇ ਆਪਸੀ ਹਿੱਤਾਂ ਨਾਲ ਜੁੜੇ ਖੇਤਰੀ ਮੁੱਦਿਆਂ ਦੇ ਬਾਰੇ 'ਚ ਚਰਚਾ ਕੀਤੀ। ਇਸ ਹਫ਼ਤੇ, ਵ੍ਹਾਈਟ ਹਾਊਸ ਨੇ ਕਿਹਾ ਸੀ ਕਿ ਸਾਲ 2022 'ਚ ਭਾਰਤ ਅਤੇ ਅਮਰੀਕਾ ਵਿਸ਼ਿਆਂ 'ਤੇ ਪਹਿਲ ਦੀ ਦਿਸ਼ਾ 'ਚ ਅਗੇ ਵਧ ਸਕਦੇ ਹਨ ਜਿਸ 'ਚ ਮਹਾਮਾਰੀ ਵਿਰੁੱਧ ਲੜਾਈ, ਜਲਵਾਯੂ ਪਰਿਵਰਤਨ, ਕਵਾਡ, ਨਵੀਂ ਅਤੇ ਉਭਰਦੀ ਹੋਈ ਤਕਨਾਲੋਜੀ ਸ਼ਾਮਲ ਹੈ।

ਇਹ ਵੀ ਪੜ੍ਹੋ : ਫਾਜ਼ਿਲਕਾ 'ਚ ਕੋਰੋਨਾ ਦੇ 58 ਨਵੇਂ ਮਾਮਲੇ ਆਏ ਸਾਹਮਣੇ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Karan Kumar

This news is Content Editor Karan Kumar