ਦਿੱਲੀ ''ਚ ਮਿਲੇ ਅਮਰੀਕਾ ਤੇ ਰੂਸ ਦੇ ਵਿਦੇਸ਼ ਮੰਤਰੀ, ਗੱਲਬਾਤ ਦੌਰਾਨ ਰਹੀ ਸ਼ਸ਼ੋਪੰਜ ਦੀ ਸਥਿਤੀ

03/02/2023 10:45:41 PM

ਨਵੀਂ ਦਿੱਲੀ : ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਅਤੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਵੀਰਵਾਰ ਨੂੰ ਦਿੱਲੀ 'ਚ ਸੰਖੇਪ ਬੈਠਕ ਕੀਤੀ। ਯੂਕ੍ਰੇਨ ਵਿਵਾਦ ਦੌਰਾਨ ਪਿਛਲੇ ਕੁਝ ਮਹੀਨਿਆਂ 'ਚ ਦੋਵਾਂ ਦੇਸ਼ਾਂ ਵਿਚਾਲੇ ਇਹ ਪਹਿਲੀ ਉੱਚ ਪੱਧਰੀ ਮੀਟਿੰਗ ਸੀ। ਸਮਝਿਆ ਜਾਂਦਾ ਹੈ ਕਿ ਦੋਵਾਂ ਨੇਤਾਵਾਂ ਨੇ ਲਗਭਗ 10 ਮਿੰਟ ਤੱਕ ਗੱਲਬਾਤ ਕੀਤੀ ਅਤੇ ਬਲਿੰਕਨ ਨੇ ਲਾਵਰੋਵ ਨੂੰ ਕਿਹਾ ਕਿ ਅਮਰੀਕਾ ਯੂਕ੍ਰੇਨ ਨੂੰ ਸਮਰਥਨ ਦੇਣਾ ਜਾਰੀ ਰੱਖੇਗਾ। ਇਕ ਰੂਸੀ ਅਧਿਕਾਰੀ ਨੇ ਕਿਹਾ ਕਿ ਬਲਿੰਕਨ ਤੇ ਲਾਵਰੋਵ ਨੇ ਜੀ-20 ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਇਲਾਵਾ ਸੰਖੇਪ ਗੱਲਬਾਤ ਕੀਤੀ।

ਇਹ ਵੀ ਪੜ੍ਹੋ : ਰੂਸ-ਯੂਕ੍ਰੇਨ ਯੁੱਧ 'ਤੇ ਬੋਲੇ PM ਮੋਦੀ, ਕਿਸੇ ਵੀ ਸ਼ਾਂਤੀ ਪ੍ਰਕਿਰਿਆ 'ਚ ਯੋਗਦਾਨ ਦੇਣ ਲਈ ਭਾਰਤ ਤਿਆਰ

ਰੂਸੀ ਬੁਲਾਰਾ ਮਾਰੀਆ ਜ਼ਖਾਰੋਵਾ ਨੇ ਕਿਹਾ, ''ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਜੀ-20 ਬੈਠਕ ਦੇ ਦੂਜੇ ਸੈਸ਼ਨ ਦੌਰਾਨ ਵਿਦੇਸ਼ ਮੰਤਰੀ ਲਾਵਰੋਵ ਨਾਲ ਸੰਪਰਕ ਕਰਨ ਲਈ ਕਿਹਾ।'' ਉਨ੍ਹਾਂ ਕਿਹਾ ਕਿ ਦੋਵੇਂ ਨੇਤਾ ਮਿਲੇ ਪਰ ਕੋਈ ਮੁਲਾਕਾਤ ਜਾਂ ਗੱਲਬਾਤ ਨਹੀਂ ਹੋਈ। ਦੋਵਾਂ ਨੇਤਾਵਾਂ ਦੀ ਮੁਲਾਕਾਤ ਰੂਸ ਵੱਲੋਂ ਪ੍ਰਮਾਣੂ ਹਥਿਆਰਾਂ 'ਤੇ ਅਮਰੀਕਾ ਨਾਲ ਨਿਊ ਸਟਾਰਟ ਸੰਧੀ 'ਚ ਆਪਣੀ ਹਿੱਸੇਦਾਰੀ ਨੂੰ ਮੁਅੱਤਲ ਕਰਨ ਦੇ ਐਲਾਨ ਤੋਂ ਇਕ ਹਫਤੇ ਬਾਅਦ ਹੋਈ ਹੈ। ਬਲਿੰਕਨ ਨੇ ਜੀ-20 ਬੈਠਕ ਨੂੰ ਕਿਹਾ, "ਸਾਨੂੰ ਰੂਸ ਨੂੰ ਆਪਣੀ ਜੰਗ ਖਤਮ ਕਰਨ ਅਤੇ ਅੰਤਰਰਾਸ਼ਟਰੀ ਸ਼ਾਂਤੀ ਤੇ ਆਰਥਿਕ ਸਥਿਰਤਾ ਦੀ ਖਾਤਰ ਯੂਕ੍ਰੇਨ ਤੋਂ ਫੌਜਾਂ ਨੂੰ ਵਾਪਸ ਬੁਲਾਉਣ ਲਈ ਕਿਹਾ ਜਾਣਾ ਚਾਹੀਦਾ ਹੈ।"

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh