ਬਿਨਾਂ ਵੀਜ਼ੇ ਦੇ 18 ਸਾਲਾਂ ਤੋਂ ਮਥੁਰਾ ''ਚ ਰਹਿ ਰਹੇ ਤਿੰਨ ਵਿਦੇਸ਼ੀ ਫੜੇ ਗਏ

06/17/2019 3:19:21 PM

ਮਥੁਰਾ— ਜ਼ਿਲੇ 'ਚ ਖੁਫੀਆ ਵਿਭਾਗ ਨੇ ਬਿਨਾਂ ਜਾਇਜ਼ ਦਸਤਾਵੇਜ਼ਾਂ ਦੇ, ਪਿਛਲੇ 18 ਸਾਲਾਂ ਤੋਂ ਗੋਵਰਧਨ ਖੇਤਰ ਦੇ ਰਾਧਾਕੁੰਡ ਕਸਬੇ 'ਚ ਰਹਿ ਰਹੇ ਤਿੰਨ ਵਿਦੇਸ਼ੀ ਨਾਗਰਿਕਾਂ ਨੂੰ ਹਿਰਾਸਤ 'ਚ ਲਿਆ ਹੈ। ਇਨ੍ਹਾਂ 'ਚੋਂ ਇਕ ਤਾਂ ਪਿਛਲੇ 5 ਸਾਲਾਂ ਤੋਂ ਰਹਿ ਰਿਹਾ ਸੀ। ਪੁਲਸ ਅਧਿਕਾਰੀਆਂ ਨੇ ਦੱਸਿਆ,''ਗੋਵਰਧਨ ਅਤੇ ਰਾਧਾਕੁੰਡ 'ਚ ਹਰ ਸਾਲ ਹਜ਼ਾਰਾਂ ਵਿਦੇਸ਼ੀ ਨਾਗਰਿਕ ਗਿਰੀਰਾਜ ਭਗਤੀ ਲਈ ਆਉਂਦੇ ਹਨ। ਦਰਜਨ ਵਿਦੇਸ਼ੀ ਸ਼ਰਧਾਲੂ ਟੂਰਿਸਟ ਵੀਜ਼ੇ 'ਤੇ ਆ ਕੇ ਇੱਥੇ ਰਹਿੰਦੇ ਵੀ ਹਨ। ਕੁਝ ਤਾਂ ਵੀਜ਼ੇ ਦੀ ਸਮੇਂ-ਹੱਦ ਖਤਮ ਹੋਣ ਤੋਂ ਬਾਅਦ ਵੀ ਨਹੀਂ ਜਾਂਦੇ। ਇਹ ਗੈਰ ਕਾਨੂੰਨੀ ਹਨ। ਇਸ ਲਈ ਕਾਰਵਾਈ ਕਰ ਕੇ ਉਨ੍ਹਾਂ ਨੂੰ ਵਾਪਸ ਭੇਜਣਾ ਪੈਂਦਾ ਹੈ।''

ਬੀਟ ਇੰਚਾਰਜ ਸੋਮਦੱਤ ਸ਼ਰਮਾ ਨੇ ਦੱਸਿਆ,''ਫੜੇ ਗਏ ਤਿੰਨ ਵਿਦੇਸ਼ੀਆਂ 'ਚੋਂ ਇਕ ਯੂਕ੍ਰੇਨ ਵਾਸੀ ਵਾਲਦੀਜੇਵ ਈਗੌਰ ਉਰਫ਼ ਈਸ਼ਾਨ, ਰੂਸ ਵਾਸੀ ਫੋਰਸੇਵ ਵਾਸਲੀ ਉਰਫ ਭਗਤੀ ਪ੍ਰਸਾਦ ਅਤੇ ਲਾਤਵੀਆ ਵਾਸੀ ਦਮਿਤਰੀ ਪੌਲੁਕਸ ਹਨ। ਇਹ ਤਿੰਨੋਂ ਰਾਧਾਕੁੰਭ 'ਚ ਕਿਰਾਏ 'ਤੇ ਰਹਿ ਕੇ ਭਗਤ ਕੀਰਤਨ ਕਰਦੇ ਸਨ। ਇਨ੍ਹਾਂ 'ਚੋਂ ਇਕ ਦਮਿਤਰੀ 'ਤੇ ਪਿਛਲੇ ਦਿਨੀਂ ਰਾਜਸਥਾਨ ਦੇ ਇਕ ਸਿਰਫ਼ਿਰੇ ਨੌਜਵਾਨ ਨੇ ਜਾਨਲੇਵਾ ਹਮਲਾ ਕਰ ਦਿੱਤਾ ਸੀ।'' ਉਨ੍ਹਾਂ ਨੇ ਦੱਸਿਆ,''ਇਨ੍ਹਾਂ ਸਾਰੇ ਵਿਦੇਸ਼ੀ ਨਾਗਰਿਕਾਂ ਬਾਰੇ ਉਨ੍ਹਾਂ ਦੇ ਦੂਤਘਰ ਨੂੰ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਕਾਰਵਾਈ ਕੀਤੀ ਜਾ ਰਹੀ ਹੈ।''


DIsha

Content Editor

Related News