ਇਸ ਡਾਂਸਰ ਨੇ ਲਈ ਸਪਨਾ ਚੌਧਰੀ ਦੀ ਜਗ੍ਹਾ, ਆਪਣੇ ਡਾਂਸ ਨਾਲ ਪਾ ਰਹੀ ਧਮਾਲਾਂ

10/15/2017 3:38:39 PM

ਹਰਿਆਣਾ — ਹਰਿਆਣੇ ਦੀ ਮਸ਼ਹੂਰ ਡਾਂਸਰ ਅਤੇ ਸਿੰਗਰ ਸਪਨਾ ਚੌਧਰੀ ਦੇ ਡਾਂਸ ਦੇ  ਤਾਂ ਹਰ ਜਗ੍ਹਾ ਚਰਚੇ ਹਨ। ਸਪਨਾ ਚੌਧਰੀ ਜਦੋਂ ਸਟੇਜ 'ਤੇ ਆਉਂਦੀ ਹੈ ਤਾਂ ਦਰਸ਼ਕਾਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ। ਦੂਸਰੇ ਪਾਸੇ ਸਪਨਾ ਚੌਧਰੀ ਅੱਜਕੱਲ੍ਹ ਰਿਐਲਟੀ ਸ਼ੋਅ ਬਿਗ ਬੌਸ 'ਚ ਹੈ। ਇਸ ਦੌਰਾਨ ਅੱਜਕੱਲ੍ਹ ਇਕ ਨਵੀਂ ਲੜਕੀ ਗੌਰੀ ਰਾਣੀ ਆਪਣੇ ਲਟਕੇ-ਝਟਕਿਆਂ ਨਾਲ ਲੱਖਾਂ ਲੋਕਾਂ ਦੇ ਦਿਲਾਂ 'ਚ ਡਾਂਸ ਦੇ ਜ਼ਰੀਏ ਧਮਾਲ ਮਚਾ ਰਹੀ ਹੈ।

ਗੌਰੀ ਵੀ ਸਪਨਾ ਦੀ ਤਰ੍ਹਾਂ ਸਟੇਜ ਪਰਫਾਰਮਰ
ਗੌਰੀ ਵੀ ਸਪਨਾ ਦੀ ਤਰ੍ਹਾਂ ਸਟੇਜ ਪਰਫਾਰਮਰ ਹੈ। ਹਰਿਆਣਾ ਅਤੇ ਦਿੱਲੀ 'ਚ ਉਸਦੇ ਡਾਂਸ ਦੇ ਦੀਵਾਨੇ ਦੀ ਸੰਖਿਆ ਵਧ ਗਈ ਹੈ। ਗੌਰੀ ਆਪਣੇ ਡਾਂਸ ਨਾਲ ਸਾਰਿਆਂ ਦਾ ਦਿਲ ਮੋਹ ਰਹੀ ਹੈ। ਉਹ ਹਰਿਆਣਵੀਂ ਡਾਂਸ ਕਰਦੀ ਹੈ। ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਗੌਰੀ ਕਈ ਦਿਨਾਂ ਤੋਂ ਡਾਂਸ ਕਰ ਰਹੀ ਹੈ ਪਰ ਹੁਣ ਜਦੋਂ ਸਪਨਾ ਨਹੀਂ ਹੈ ਤਾਂ ਗੌਰੀ ਜ਼ਿਆਦਾ ਹਿੱਟ ਹੋ ਰਹੀ ਹੈ।


ਯੂ-ਟਿਊਬ 'ਤੇ ਵਾਇਰਲ ਹੋ ਰਹੀ ਹੈ ਵੀਡੀਓ
ਗੌਰੀ ਦੇ ਡਾਂਸ ਦੇ ਹੁਣ ਤੱਕ ਕਈ ਵੀਡੀਓ ਯੂ-ਟਿਊਬ 'ਤੇ ਵਾਇਰਲ ਹੋ ਰਹੇ ਹਨ ਜਿਨ੍ਹਾਂ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਗੌਰੀ ਦੇ ਵੀਡੀਓ ਨੂੰ ਹੁਣ ਤੱਕ 61 ਲੱਖ ਲੋਕ ਦੇਖ ਚੁੱਕੇ ਹਨ। ਗੌਰੀ ਵੀ ਸਪਨਾ ਚੌਧਰੀ ਦੀ ਤਰ੍ਹਾਂ ਸੂਟ ਪਾ ਕੇ ਹਰਿਆਣਵੀਂ ਗਾਣਿਆਂ 'ਤੇ ਹੀ ਪਰਫਾਰਮ ਕਰਦੀ ਹੈ। ਗੌਰੀ ਸਪਨਾ ਦਾ ਹਰ ਸਟੈੱਪ ਕਾਪੀ ਕਰਦੀ ਹੈ।