ਮੋਦੀ ਸਰਕਾਰ ਦੇ 3 ਸਾਲ: ਇਨ੍ਹਾਂ ਕਾਰਨਾਂ ਕਰ ਕੇ ਪੀ.ਐੱਮ. ਕਰਦੇ ਹਨ ਜਨਤਾ ਦੇ ਦਿਲਾਂ ''ਤੇ ਰਾਜ਼

05/19/2017 4:30:44 PM

ਨਵੀਂ ਦਿੱਲੀ— ਮੋਦੀ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ''ਚ ਅਜੇ ਕੁਝ ਦਿਨ ਬਾਕੀ ਹਨ। ਚੰਗੇ ਦਿਨ ਦਾ ਨਾਅਰਾ ਦੇ ਕੇ ਨਰਿੰਦਰ ਮੋਦੀ 26 ਮਈ 2014 ਨੂੰ ਦੇਸ਼ ਦੀ ਸੱਤਾ ''ਤੇ ਕਾਬਿਜ਼ ਹੋਏ ਸਨ। ਤੀਜੀ ਵਰ੍ਹੇਗੰਢ ਨੂੰ ਲੈ ਕੇ ਸਰਕਾਰ ਵੀ ਪੂਰੇ ਹਫਤੇ ਜਸ਼ਨ ਮਨਾਉਣ ਦੀ ਤਿਆਰੀ ''ਚ ਹੈ। ਜੇਕਰ ਪਿਛਲੇ ਤਿੰਨ ਸਾਲਾਂ ''ਤੇ ਨਜ਼ਰ ਘੁੰਮਾਈਏ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਨੋਟਬੰਦੀ, ਸਟਾਰਟਅੱਪ ਇੰਡੀਆ, ਕਲੀਨ ਇੰਡੀਆ ਵਰਗੇ ਕਈ ਵੱਡੇ-ਵੱਡੇ ਫੈਸਲੇ ਲਏ ਹਨ, ਜਿਨ੍ਹਾਂ ਦੀ ਕਾਫੀ ਤਾਰੀਫ ਹੋਈ ਹੈ। ਆਓ ਜਾਣਦੇ ਹਾਂ ਮੋਦੀ ਦੇ ਉਹ ਖਾਸ ਗੁਣ ਜਿਨ੍ਹਾਂ ਦੇ ਆਧਾਰ ''ਤੇ ਉਹ ਲੋਕਾਂ ਦੇ ਦਿਲਾਂ ''ਤੇ ਰਾਜ਼ ਕਰਦੇ ਹਨ।
ਸਮਝਾਉਣ ਅਤੇ ਆਕਰਸ਼ਤ ਕਰਨ ਦੀ ਸਮਰੱਥਾ
ਪ੍ਰਧਾਨ ਮੰਤਰੀ ਇਕ ਅਜਿਹੇ ਨੇਤਾ ਹਨ, ਜਿਨ੍ਹਾਂ ਦੇ ਅੰਦਰ ਦੇਸ਼ਵਾਸੀਆਂ ਨੂੰ ਆਪਣੇ ਵੱਲ ਖਿੱਚਣ ਦੀ ਸਮਰੱਥਾ ਹੈ। ਉਨ੍ਹਾਂ ਨੂੰ ਇਹ ਪਤਾ ਹੁੰਦਾ ਹੈ ਕਿ ਕਦੋਂ ਕਿਸ ਵਰਗ ਦੇ ਇਨਸਾਨ ਦੇ ਸਾਹਮਣੇ ਕਿਸੇ ਤਰ੍ਹਾਂ ਨਾਲ ਗੱਲ ਕਰਨੀ ਹੈ। ਉਹ ਜਿਸ ਵੀ ਰਾਜ ''ਚ ਜਾਂਦੇ ਹਨ, ਉੱਥੋਂ ਦੀ ਬੋਲੀ ਦੇ ਕੁਝ ਸ਼ਬਦਾਂ ਦੀ ਵਰਤੋਂ ਭਾਸ਼ਣ ਦੌਰਾਨ ਕਰਦੇ ਹਨ, ਜੋ ਜਨਤਾ ਨੂੰ ਆਸਾਨੀ ਨਾਲ ਆਪਣੇ ਵੱਲ ਖਿੱਚ ਕੇ ਲੈ ਜਾਂਦੇ ਹਨ। 
ਮਿਹਨਤ ਅਤੇ ਆਤਮਵਿਸ਼ਵਾਸ
ਸਫਲਤਾ ਕਦੇ ਦਾਨ ''ਚ ਜਾਂ ਤੋਹਫੇ ''ਚ ਮਿਲਦੀ, ਉਸ ਲਈ ਮਿਹਨਤ ਕਰਨੀ ਪੈਂਦੀ ਹੈ। ਮੋਦੀ ਦੀ ਸਫਲਤਾ ਦਾ ਵੀ ਸਭ ਤੋਂ ਵੱਡਾ ਰਾਜ਼ ਮਿਹਨਤ ਹੀ ਹੈ। ਬਚਪਨ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੇ ਲਗਾਤਾਰ ਮਿਹਨਤ ਕਰ ਕੇ ਮੁਕਾਮ ਹਾਸਲ ਕੀਤਾ ਹੈ। ਚੋਣਾਂ ਦੇ ਸਮੇਂ ਉਹ ਸਿਰਫ 3-4 ਘੰਟੇ ਸੌਂਦੇ ਸਨ ਅਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਉਹ 18 ਘੰਟੇ ਲਗਾਤਾਰ ਕੰਮ ਕਰਦੇ ਹਨ। ਮੁਸੀਬਤਾਂ ਤੋਂ ਨਾ ਡਰਨ ਵਾਲੇ ਲੋਕ ਹਮੇਸ਼ਾ ਪ੍ਰੇਰਿਤ ਅਤੇ ਉਤਸ਼ਾਹਤ ਰਹਿੰਦੇ ਹਨ।
ਵਤੀਰਾ ਕੁਸ਼ਲਤਾ ਅਤੇ ਸਹੀ ਸਮੇਂ ''ਤੇ ਫੈਸਲਾ ਲੈਣ ਦੀ ਕਲਾ
ਚੰਗਾ ਬੋਲਣ ਵਾਲੇ ਮਿਰਚੀ ਵੀ ਵੇਚ ਦਿੰਦੇ ਹਨ ਅਤੇ ਮਿੱਟੀ ਵੀ ਪਰ ਕੜਵਾ ਬੋਲਣ ਵਾਲਿਆਂ ਦੀ ਜਲੇਬੀ ਵੀ ਨਹੀਂ ਵਿਕਦੀ। ਨਰਿੰਦਰ ਮੋਦੀ ਜੀ ਦੀ ਵਾਣੀ ਬੁਲੰਦ ਹੈ ਅਤੇ ਉਨ੍ਹਾਂ ਕੋਲ ਗਜਬ ਦੀ ਬੋਲਣ ਦੀ ਕਲਾ ਹੈ। ਮੋਦੀ ਜਿੱਥੇ ਵੀ ਜਾਂਦੇ ਹਨ, ਉੱਥੋਂ ਦੇ ਹੋ ਜਾਂਦੇ ਹਨ, ਉਹ ਰਾਜਸਥਾਨ ਜਾਂਦੇ ਹਨ ਤਾਂ ਉੱਥੋਂ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰਦੇ ਹਨ। ਬਿਹਾਰ ਜਾਂਦੇ ਹਨ ਤਾਂ ਉੱਥੋਂ ਦੀਆਂ ਸਮੱਸਿਆਵਾਂ ''ਤੇ ਗੱਲ ਕਰਦੇ ਹਨ। ਨਾਲ ਹੀ ਨਰਿੰਦਰ ਮੋਦੀ ਆਪਣੇ ਪਹਿਰਾਵੇ ''ਤੇ ਵਿਸ਼ੇਸ਼ ਧਿਆਨ ਦਿੰਦੇ ਹਨ। 
ਸਕਾਰਾਤਮਕ, ਆਸ਼ਾਵਾਦੀ ਅਤੇ ਰਚਨਾਤਮਕ ਸੋਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਕਾਰਾਤਮਕ ਅਤੇ ਆਸ਼ਾਵਾਦੀ ਸੋਚ ਰੱਖਦੇ ਹਨ ਅਤੇ ਆਸ਼ਾਵਾਦੀ ਬਣਨ ਦੀ ਸਲਾਹ ਦਿੰਦੇ ਹਨ। ਉਹ ਆਮ ਤੌਰ ''ਤੇ ਪ੍ਰੇਰਕ ਗੱਲਾਂ ਕਰਦੇ ਹਨ, ਦੂਜਿਆਂ ਨੂੰ ਪ੍ਰੇਰਿਤ ਕਰਦੇ ਹਨ। ਮੋਦੀ ਆਲੋਚਨਾਵਾਂ ਦੀ ਬਿਲਕੁੱਲ ਪਰਵਾਹ ਨਹੀਂ ਕਰਦੇ ਅਤੇ ਆਲੋਚਨਾਵਾਂ ਨੂੰ ਮੂੰਹ ਤੋੜ ਜਵਾਬ ਦਿੰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਚਨਾਤਮਕ ਰੂਪ ਨਾਲ ਸੋਚਦੇ ਹਨ ਅਤੇ ਰਚਨਾਤਕਮਤਾ ਨੂੰ ਉਤਸ਼ਾਹ ਦਿੰਦੇ ਹਨ। 
ਹਮੇਸ਼ਾ ਭਾਰਤ ਦੀ ਗੱਲ ਕਰਦੇ ਹਨ ਮੋਦੀ
ਮੋਦੀ ਆਪਣੀ ਪਾਰਟੀ ਨਾਲੋਂ ਜ਼ਿਆਦਾ ਭਾਰਤ ਦੀ ਗੱਲ ਕਰਦੇ ਹਨ, ਜੋ ਉਨ੍ਹਾਂ ਨੂੰ ਹੋਰ ਪਾਰਟੀਆਂ ਦੇ ਨੇਤਾਵਾਂ ਤੋਂ ਵੱਖ ਬਣਾਉਂਦਾ ਹੈ। ਨਰਿੰਦਰ ਮੋਦੀ ਜਾਣਦੇ ਹਨ ਕਿ ਜੇਕਰ ਭਾਰਤ ਮਜ਼ਬੂਤ ਹੋਇਆ ਤਾਂ ਉਨ੍ਹਾਂ ਦੀ ਪਾਰਟੀ ਮਜ਼ਬੂਤ ਹੋ ਜਾਵੇਗੀ ਪਰ ਹੋਰ ਪਾਰਟੀਆਂ ਨੇ ਇਸ ਗੱਲ ਨੂੰ ਨਹੀਂ ਸਮਝਿਆ ਅਤੇ ਉਨ੍ਹਾਂ ਨੂੰ ਇਸ ਦਾ ਖਾਮਿਆਜ਼ਾ ਲੋਕ ਸਭਾ ਚੋਣਾਂ ''ਚ ਭੁਗਤਣਾ ਪਿਆ। 
ਤਬਦੀਲੀ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕਲਾ
ਬੀਤੀਆਂ ਲੋਕ ਸਭਾ ਚੋਣਾਂ ''ਚ ਕਾਂਗਰਸ ਅਤੇ ਭਾਜਪਾ ਦੀ ਤੁਲਨਾ ਕਰੀਏ ਤਾਂ ਉਨ੍ਹਾਂ ''ਚ ਸਭ ਤੋਂ ਵੱਡਾ ਫਰਕ ਇਹ ਹੈ ਕਿ ਕਾਂਗਰਸ ਨੇ ਆਪਣੀ ਉਹੀ ਪੁਰਾਣਾ ਤਰੀਕਾ ਅਪਣਾਇਆ ਅਤੇ ਜਨਤਾ ਦੀਆਂ ਭਾਵਨਾਵਾਂ ਨੂੰ ਸਮਝ ਨਹੀਂ ਸਕੀ ਪਰ ਮੋਦੀ ਇਹ ਸਮਝ ਗਏ ਕਿ ਜਨਤਾ ਵਿਕਾਸ ਚਾਹੁੰਦੀ ਹੈ, ਇਸ ਲਈ ਮੋਦੀ ਨੇ ਆਪਣੀ ਕਿਸੇ ਵੀ ਰੈਲੀ ''ਚ ਧਰਮ ਸੰਬੰਧੀ ਗੱਲ ਨਹੀਂ ਕੀਤੀ। ਮੋਦੀ ਦਾ ਇਹ ਮੰਤਰ ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ ਅੱਜ ਅਮਰੀਕਾ ਨੂੰ ਵੀ ਪਸੰਦ ਆ ਰਿਹਾ ਹੈ। ਮੋਦੀ ਹਮੇਸ਼ਾ ਤੋਂ ਹੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਅੱਜ ਮੋਦੀ ਦੀ ਸਰਕਾਰ ''ਚ ਆਪਸ ''ਚ ਕੋਈ ਮਤਭੇਦ ਨਹੀਂ ਹੈ ਜਦੋਂ ਕਿ 2-3 ਸਾਲ ਭਾਜਪਾ ''ਚ ਹੀ ਕਈ ਮਤਭੇਦ ਦੇਖਣ ਨੂੰ ਮਿਲੇ ਸਨ। ਮੋਦੀ ਦੀ ਇਕ ਖਾਸ ਗੱਲ ਇਹ ਵੀ ਹੈ ਕਿ ਮਤਭੇਦਾਂ ਨੂੰ ਬਾਹਰ ਆਉਣ ਤੋਂ ਪਹਿਲਾਂ ਹੀ ਉਹ ਉਨ੍ਹਾਂ ਨੂੰ ਸੁਲਝਾ ਦਿੰਦੇ ਹਨ।
ਅਨੁਸ਼ਾਸਨ ਅਤੇ ਸਰੀਰਕ ਸਮਰੱਥਾ
ਮੋਦੀ ਦੀ ਜਦੋਂ ਤੋਂ ਸਰਕਾਰ ਬਣੀ ਹੈ, ਉਹ ਪਰਸਨਲ ਸੀ.ਈ.ਓ. ਦੀ ਤਰ੍ਹਾਂ ਕੰਮ ਕਰ ਰਹੇ ਹਨ ਅਤੇ ਆਪਣੇ ਸੰਸਦ ਮੈਂਬਰਾਂ ਦੀ ਲਗਾਤਾਰ ਕਲਾਸ ਲੈ ਰਹੇ ਹਨ ਅਤੇ ਉਨ੍ਹਾਂ ਨੂੰ ਸਖਤ ਹਿਦਾਇਤ ਦੇ ਰਹੇ ਹਨ ਕਿ ਸੰਸਦ ਮੈਂਬਰ, ਸੰਸਦ ਦੀ ਕਾਰਵਾਹੀ ''ਚ ਹਿੱਸਾ ਲੈਣ ਅਤੇ ਸਮੇਂ ''ਤੇ ਸੰਸਦ ਪੁੱਜੇ। ਇਹ ਉਨ੍ਹਾਂ ਦਾ ਅਨੁਸ਼ਾਸਨ ਹੀ ਸੀ ਕਿ ਉਹ ਦਿਨ ''ਚ ਇਕੱਠੀਆਂ 4-5 ਰੈਲੀਆਂ ਕਰਦੇ ਸਨ ਅਤੇ 18-20 ਘੰਟੇ ਮਿਹਨਤ ਕਰਦੇ ਸਨ। ਮੋਦੀ ਸਰੀਰਕ ਰੂਪ ਨਾਲ ਫਿਟ ਨੇਤਾ ਹਨ ਅਤੇ ਉਹ ਇੰਨੀ ਜ਼ਿਆਦਾ ਮਿਹਨਤ ਕਰਨ ਦੇ ਬਾਵਜੂਦ ਕਦੇ ਵੀ ਥੱਕੇ ਹੋਏ ਨਹੀਂ ਲੱਗਦੇ। ਮੋਦੀ ਰੋਜ਼ ਯੋਗ ਕਰਦੇ ਹਨ ਅਤੇ ਸਾਦਾ ਭੋਜਨ ਲੈਂਦੇ ਹਨ। ਉਹ ਹਮੇਸ਼ਾ ਆਤਮਵਿਸ਼ਵਾਸ ਨਾਲ ਭਰੇ ਹੋਏ ਰਹਿੰਦੇ ਹਨ।

Disha

This news is News Editor Disha