ਪਹਿਲੀ ਵਾਰ, 'ਯੋਗਾ ਦਿਵਸ' 'ਤੇ ਕੋਈ ਜਨਤਕ ਪ੍ਰੋਗਰਾਮ ਨਹੀਂ, PM ਮੋਦੀ ਨੇ ਦੱਸਿਆ ਯੋਗਾ ਦਾ ਸਹੀ ਅਰਥ

06/21/2020 2:45:47 PM

ਨਵੀਂ ਦਿੱਲੀ — ਛੇਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਵੀ ਸਾਨੂੰ ਜੋੜੇ ਅਤੇ ਦੂਰੀਆਂ ਨੂੰ ਖਤਮ ਕਰੇ ਉਹ ਯੋਗਾ ਹੈ। ਕੋਰੋਨਾ ਦੇ ਇਸ ਸੰਕਟ ਦੇ ਸਮੇਂ, ਦੁਨੀਆ ਭਰ ਦੇ ਲੋਕਾਂ ਵਲੋਂ 'ਮਾਈ ਲਾਈਫ - ਮਾਈ ਯੋਗਾ' ਵੀਡੀਓ ਬਲੌਗਿੰਗ ਮੁਕਾਬਲੇ ਵਿਚ ਹਿੱਸਾ ਲੈਣਾ, ਦਰਸਾਉਂਦਾ ਹੈ ਕਿ ਯੋਗਾ ਪ੍ਰਤੀ ਲੋਕਾਂ ਦਾ ਉਤਸ਼ਾਹ ਕਿੰਨਾ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਅਸੀਂ ਸਾਰੇ ਘਰੋਂ ਯੋਗਾ ਕਰ ਰਹੇ ਹਾਂ। ਇਸ ਯੋਗਾ ਦਿਵਸ ਪਰਿਵਾਰਕ ਸਬੰਧਾਂ ਨੂੰ ਵਧਾਉਣ ਦਾ ਵੀ ਇੱਕ ਦਿਨ ਹੈ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਦੇ ਖਤਰੇ ਦੇ ਮੱਦੇਨਜ਼ਰ ਇਸ ਵਾਰ ਯੋਗਾ ਦਿਵਸ 'ਤੇ ਕੋਈ ਵਿਸ਼ਾਲ ਸਮਾਰੋਹ ਨਹੀਂ ਹੋ ਰਿਹਾ ਹੈ।

ਪੀਐਮ ਮੋਦੀ ਨੇ ਕਿਹਾ ਕਿ ਜਦੋਂ ਬੱਚੇ, ਨੌਜਵਾਨ, ਪਰਿਵਾਰ ਦੇ ਬਜ਼ੁਰਗ ਸਾਰੇ ਯੋਗਾ ਰਾਹੀਂ ਇਕੱਠੇ ਜੁੜਦੇ ਹਨ, ਤਾਂ ਪੂਰੇ ਘਰ ਵਿਚ ਊਰਜਾ ਦਾ ਪ੍ਰਵਾਹ ਹੁੰਦਾ ਹੈ। ਇਸ ਲਈ ਇਸ ਵਾਰ ਯੋਗਾ ਦਿਵਸ ਭਾਵਨਾਤਮਕ ਯੋਗਾ ਦਾ ਵੀ ਇਕ ਦਿਨ ਹੈ। ਇਹ ਸਾਡੇ 'ਪਰਿਵਾਰਕ ਜੁੜਾਅ' ਨੂੰ ਵਧਾਉਣ ਦਾ ਵੀ। ਪੀਐਮ ਮੋਦੀ ਨੇ ਕਿਹਾ ਕਿ ਕੋਵਿਡ-19 ਵਾਇਰਸ ਖ਼ਾਸਕਰ ਸਾਡੇ ਸਾਹ ਪ੍ਰਣਾਲੀ, ਭਾਵ Respiratory system ਉੱਤੇ ਹਮਲਾ ਕਰਦਾ ਹੈ। ਸਾਡੀ ਸਾਹ ਪ੍ਰਣਾਲੀ ਨੂੰ ਮਜ਼ਬੂਤ ​​ਬਣਾਉਣ ਵਿਚ ਸਭ ਤੋਂ ਵੱਧ ਮਦਦ ਪ੍ਰਣਾਯਾਮ ਆਸਣ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਆਪਣੇ ਰੋਜ਼ਾਨਾ ਅਭਿਆਸ ਵਿਚ ਪ੍ਰਾਣਾਯਾਮ ਨੂੰ ਸ਼ਾਮਲ ਕਰਨਾ ਚਾਹੀਦਾ ਹੈ, ਅਤੇ ਅਨੂਲੋਮ-ਵਿਲੋਮ ਦੇ ਨਾਲ ਪ੍ਰਾਣਾਯਾਮ ਦੀਆਂ ਹੋਰ ਤਕਨੀਕਾਂ ਵੀ ਸਿੱਖਣੀਆਂ ਚਾਹੀਦੀਆਂ ਹਨ।

ਇਹ ਵੀ ਦੇਖੋ : LIC 'ਚ ਹਿੱਸੇਦਾਰੀ ਵੇਚਣ ਦੀਆਂ ਕੋਸ਼ਿਸ਼ਾਂ ਤੇਜ਼, DIPAM ਨੇ ਟਰਾਂਜੈਕਸ਼ਨ ਐਡਵਾਈਜ਼ਰ ਲਈ ਮੰਗਵਾਈ ਬੋਲੀ

ਯੋਗ ਦ੍ਰਿੜ ਰਹਿਣ ਦਾ ਨਾਮ ਹੈ

ਸਵਾਮੀ ਵਿਵੇਕਾਨੰਦ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਕਹਿੰਦੇ ਸਨ, 'ਇੱਕ ਆਦਰਸ਼ ਵਿਅਕਤੀ ਉਹ ਹੁੰਦਾ ਹੈ ਜੋ ਅਤਿ ਨਿਰਾਸ਼ਾ ਵਿਚ ਵੀ ਕਿਰਿਆਸ਼ੀਲ ਰਹਿੰਦਾ ਹੈ ਅਤੇ ਅਤਿ ਗਤੀਸ਼ੀਲਤਾ ਵਿਚ ਵੀ ਪੂਰਨ ਸ਼ਾਂਤੀ ਦਾ ਅਨੁਭਵ ਕਰਦਾ ਹੈ'। ਇਹ ਕਿਸੇ ਵੀ ਵਿਅਕਤੀ ਲਈ ਬਹੁਤ ਵੱਡੀ ਸੰਭਾਵਨਾ ਹੈ ਅਤੇ ਯੋਗਾ ਇਸ ਵਿਚ ਸਹਾਇਤਾ ਕਰਦਾ ਹੈ। ਉਨ੍ਹਾਂ ਕਿਹਾ ਕਿ ਯੋਗਾ ਦਾ ਅਰਥ ਹੈ-ਅਨੁਕੂਲਤਾ-ਪ੍ਰੇਸ਼ਾਨੀ, ਸਫਲਤਾ-ਅਸਫਲਤਾ, ਖੁਸ਼ਹਾਲੀ-ਸੰਕਟ ਹਰ ਸਥਿਤੀ ਵਿਚ ਇਕੋ ਜਿਹਾ ਬਣੇ ਰਹਿਣਾ, ਸਥਿਰ ਰਹਿਣਾ।

ਗੀਤਾ ਦੇ ਮੰਤਰ ਦਾ ਜ਼ਿਕਰ

ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਕਈ ਸਲੋਕਾਂ ਦਾ ਵੀ ਸਹਾਰਾ ਲਿਆ। 'ਗੀਤਾ' ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਨੇ ਯੋਗਾ ਦੀ ਵਿਆਖਿਆ ਕਰਦਿਆਂ ਕਿਹਾ ਹੈ, ਕਿ ਕਰਮ ਦੀ ਕੁਸ਼ਲਤਾ ਹੀ ਯੋਗਾ ਹੈ। ਉਸ ਨੇ ਅੱਗੇ ਇਕ ਹੋਰ ਸਲੋਕ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 'ਸਹੀ ਖਾਣਾ-ਪੀਣਾ, ਸਹੀ ਤਰੀਕੇ ਨਾਲ ਖੇਡਣਾ, ਸੋਣ ਤੇ ਜਾਗਣ ਦੀਆਂ ਸਹੀ ਆਦਤਾਂ, ਆਪਣੇ ਕੰਮ ਅਤੇ ਆਪਮੇ ਫ਼ਰਜ਼ ਨੂੰ ਸਹੀ ਢੰਗ ਨਾਲ ਨਿਭਾਉਣਾ ਹੀ ਸਹੀ ਯੋਗ ਹੈ।

ਇਹ ਵੀ ਦੇਖੋ : ਚਾਈਨਾ ਬਾਈਕਾਟ : ਇਨ੍ਹਾਂ 39 ਕੰਪਨੀਆਂ ਨੇ ਵਿਖਾਈ ਹਿੰਮਤ, ਚੀਨ ਨਾਲ ਕਰੋੜਾਂ ਦੀ ਡੀਲ ਕੀਤੀ ਰੱਦ

Harinder Kaur

This news is Content Editor Harinder Kaur