ਫੁੱਟਪਾਥ ''ਤੇ ਜਨਮੀ ਬੱਚੀ, ਦਰਦ ਨਾਲ ਤੜਫ਼ ਰਹੀ ਮਾਂ ਨੂੰ ਪੁਲਸ ਨੇ ਪਹੁੰਚਾਇਆ ਹਸਪਤਾਲ

08/27/2020 5:08:59 PM

ਠਾਣੇ- ਫੁੱਟਪਾਥ 'ਤੇ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਦਰਦ ਨਾਲ ਤੜਫ਼ ਰਹੀ ਜਨਾਨੀ ਦੀ ਵੀਰਵਾਰ ਨੂੰ ਠਾਣੇ ਪੁਲਸ ਦੇ ਮੁਲਾਜ਼ਮਾਂ ਨੇ ਮਦਦ ਕਰਦੇ ਹੋਏ ਉਸ ਨੂੰ ਹਸਪਤਾਲ ਪਹੁੰਚਾਇਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਐੱਸ.ਏ.ਟੀ.ਆਈ.ਐੱਸ. ਪੁਲ ਦੇ ਹੇਠਾਂ ਫੁੱਟਪਾਥ 'ਤੇ ਰਹਿਣ ਵਾਲੀ ਰੇਖਾ ਗੁੰਜਾਲਕਰ (27) ਨੇ ਅੱਜ ਯਾਨੀ ਵੀਰਵਾਰ ਤੜਕੇ ਇਕ ਬੱਚੀ ਨੂੰ ਜਨਮ ਦਿੱਤਾ। ਡਿਲਿਵਰੀ ਤੋਂ ਬਾਅਦ ਜਨਾਨੀ ਨਾਲ ਦਰਦ ਨਾਲ ਤੜਫ਼ ਰਹੀ ਸੀ। ਉੱਥੋਂ ਲੰਘ ਰਹੇ ਇਕ ਵਿਅਕਤੀ ਨੇ ਜਨਾਨੀ ਨੂੰ ਦਰਦ ਨਾਲ ਬੇਹਾਲ ਦੇਖ ਕੇ ਠਾਣੇ ਨਗਰ ਪੁਲਸ ਥਾਣੇ ਨੂੰ ਸੂਚਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਬੀਟ ਮਾਰਸ਼ਲ ਅਤੇ ਕੁਝ ਮਹਿਲਾ ਕਰਮੀਆਂ ਵਾਲੀ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ ਉੱਥੇ ਮਾਂ ਅਤੇ ਬੱਚੇ ਨੂੰ ਦੇਖਿਆ।

ਪੁਲਸ ਮੁਲਾਜ਼ਮਾਂ ਦੀ ਟੀਮ ਨੇ ਮਾਂ ਅਤੇ ਬੱਚੇ ਨੂੰ ਕਲਵਾ ਸਥਿਤ ਹਸਪਤਾਲ ਪਹੁੰਚਾਉਣ ਲਈ ਇਕ ਐਂਬੂਲੈਂਸ ਦਾ ਇੰਤਜ਼ਾਮ ਕੀਤਾ। ਅਧਿਕਾਰੀ ਨੇ ਦੱਸਿਆ ਕਿ ਡਾਕਟਰਾਂ ਨੇ ਮਾਂ ਅਤੇ ਬੱਚੇ ਦੀ ਜਾਂਚ ਕਰਨ ਦੇ ਨਾਲ ਹੀ ਉਨ੍ਹਾਂ ਦਾ ਇਲਾਜ ਵੀ ਕਤਾ। ਦੋਵੇਂ ਹੁਣ ਠੀਕ ਹਨ। ਠਾਣੇ ਨਗਰ ਪੁਲਸ ਥਾਣੇ ਦੇ ਸੀਨੀਅਰ ਇੰਸਪੈਕਟਰ ਆਰ.ਐੱਮ. ਸੋਮਵੰਸ਼ੀ ਨੇ ਕਿਹਾ,''ਮੈਨੂੰ ਉਨ੍ਹਾਂ ਪੁਲਸ ਮੁਲਾਜ਼ਮਾਂ 'ਤੇ ਮਾਣ ਹੈ, ਜੋ ਬੇਸਹਾਰਾ ਜਨਾਨੀ ਦੀ ਮਦਦ ਲਈ ਮੌਕੇ 'ਤੇ ਪਹੁੰਚੇ।''


DIsha

Content Editor

Related News