ਬਿਹਾਰ 'ਚ ਕੁਦਰਤ ਦੀ ਮਾਰ, ਤਸਵੀਰਾਂ 'ਚ ਦੇਖੋ ਹਾਲਾਤ

09/29/2019 3:22:57 PM

ਬਿਹਾਰ ਵਿਚ ਭਾਰੀ ਬਾਰਿਸ਼ ਦਾ ਕਹਿਰ ਜਾਰੀ ਹੈ। ਭਾਰੀ ਬਾਰਿਸ਼ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਆਪਣੇ ਘਰ-ਬਾਰ ਛੱਡ ਕੇ ਸੁਰੱਖਿਅਤ ਥਾਂਵਾਂ 'ਤੇ ਜਾ ਰਹੇ ਹਨ। ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਲਿਜਾ ਰਹੀਆਂ ਹਨ। ਸਕੂਲ-ਕਾਲਜ 10 ਅਕਤੂਬਰ ਤਕ ਬੰਦ ਹਨ। ਪਟਨਾ ਸਮੇਤ ਕਈ ਇਲਾਕੇ ਪਾਣੀ-ਪਾਣੀ ਹਨ। ਬਿਹਾਰ 'ਚ 13 ਟਰੇਨਾਂ ਰੱਦ ਅਤੇ 20 ਦੇ ਰੂਟ ਬਦਲੇ ਗਏ ਹਨ।

PunjabKesari
ਬਾਰਿਸ਼ ਕਾਰਨ ਇਕ ਦੁੱਖ ਭਰੀ ਖ਼ਬਰ ਬਿਹਾਰ ਦੇ ਖਗੌਲ ਤੋਂ ਆਈ ਹੈ। ਇੱਥੇ ਭਾਰੀ ਬਾਰਿਸ਼ ਕਾਰਨ ਇਕ ਆਟੋ 'ਤੇ ਇਕ ਦਰੱਖਤ ਡਿੱਗ ਗਿਆ। ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ ਹੈ। ਖਗੌਲ ਭਾਰੀ ਬਾਰਿਸ਼ ਦੀ ਲਪੇਟ ਵਿਚ ਹੈ। ਰਾਹਤ ਏਜੰਸੀਆਂ ਦਰੱਖਤ ਨੂੰ ਸੜਕ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਹੜ੍ਹ ਅਤੇ ਭਾਰੀ ਬਾਰਿਸ਼ ਕਾਰਨ ਪਿਛਲੇ ਕੁਝ ਘੰਟਿਆਂ 'ਚ ਬਿਹਾਰ 'ਚ 17 ਲੋਕਾਂ ਦੀ ਮੌਤ ਹੋ ਚੁੱਕੀ ਹੈ।

 PunjabKesari
ਪਟਨਾ ਦੇ ਰਾਜੇਂਦਰਨਗਰ ਦੇ ਹਾਲਾਤ ਕਾਫੀ ਭਿਆਨਕ ਹਨ। ਪਿਛਲੇ 3 ਦਿਨਾਂ ਤੋਂ ਪੈ ਰਹੀ ਬਾਰਿਸ਼ ਕਾਰਨ ਇਸ ਇਲਾਕੇ ਵਿਚ ਇੰਨਾ ਪਾਣੀ ਜਮਾਂ ਹੋ ਗਿਆ ਹੈ ਕਿ ਲੋਕਾਂ ਨੇ ਆਪਣੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ। ਸਾਰੇ ਘਰਾਂ ਦੇ ਗਰਾਊਂਡ ਫਲੋਰ ਪਾਣੀ ਵਿਚ ਹਨ। 

PunjabKesari
ਗੱਡੀਆਂ ਪਾਣੀ-ਪਾਣੀ ਹਨ। ਬਿਜਲੀ ਦੀ ਸਪਲਾਈ ਕੱਟ ਦਿੱਤੀ ਗਈ ਹੈ। ਪੀਣ ਵਾਲੇ ਪਾਣੀ ਦੀ ਕਿੱਲਤ ਹੈ। ਐੱਨ. ਡੀ. ਆਰ. ਐੱਫ. ਅਤੇ ਐੱਸ. ਡੀ. ਆਰ. ਐੱਫ. ਦੀਆਂ ਟੀਮਾਂ 16 ਕਿਸ਼ਤੀਆਂ ਜ਼ਰੀਏ ਲੋਕਾਂ ਨੂੰ ਕੱਢਣ ਦਾ ਕੰਮ ਕਰ ਰਹੀਆਂ ਹਨ। ਸੜਕਾਂ 6 ਫੁੱਟ ਪਾਣੀ ਨਾਲ ਭਰੀਆਂ ਹਨ। ਅਜਿਹੀ ਮਾੜੀ ਹਾਲਾਤ 'ਚ ਪ੍ਰਸ਼ਾਸਨ ਵੀ ਲਾਚਾਰ ਨਜ਼ਰ ਆ ਰਿਹਾ ਹੈ। 


Tanu

Content Editor

Related News