MHA ਦੀ ਗਾਇਡਲਾਈਨ ਤੋਂ ਬਾਅਦ ਮਹਾਰਾਸ਼ਟਰ ਨੇ ਸ਼ੁਰੂ ਕੀਤੀ ਤਿਆਰੀ, ਰੱਖੀ ਇਹ ਸ਼ਰਤ

04/30/2020 7:32:12 PM

ਮੁੰਬਈ - ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ 'ਚ ਇਸ ਸਮੇਂ 40 ਦਿਨਾਂ ਦਾ ਲਾਕਡਾਊਨ ਹੈ। ਲਾਕਡਾਊਨ ਕਾਰਣ ਲੱਖਾਂ ਲੋਕ (ਪ੍ਰਵਾਸੀ ਮਜ਼ਦੂਰ, ਤੀਰਥ ਯਾਤਰੀ, ਸੈਲਾਨੀ ਅਤੇ ਵਿਦਿਆਰਥੀ ਆਦਿ) ਆਪਣੇ ਘਰਾਂ ਤੋਂ ਦੂਰ ਦੂਜੀ ਥਾਂ 'ਤੇ ਫਸ ਗਏ ਹਨ। ਗ੍ਰਹਿ ਮੰਤਰਾਲਾ ਨੇ ਫਸੇ ਹੋਏ ਇਨ੍ਹਾਂ ਲੋਕਾਂ ਲਈ ਕੱਲ ਬੁੱਧਵਾਰ ਨੂੰ ਨਵੀਂ ਗਾਇਡਲਾਈਨ ਜਾਰੀ ਕੀਤੀ। ਕੇਂਦਰ ਤੋਂ ਗਾਇਡਲਾਈਨ ਜਾਰੀ ਹੋਣ ਦੇ ਬਾਅਦ ਹੁਣ ਮਹਾਰਾਸ਼ਟਰ ਸਰਕਾਰ ਨੇ ਵੀ ਰਾਜ 'ਚ ਫਸੇ ਲੋਕਾਂ ਨੂੰ ਕੱਢਣ ਲਈ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਮਹਾਰਾਸ਼ਟਰ ਸਰਕਾਰ ਨੇ ਫਸੇ ਲੋਕਾਂ ਦੀ ਮਦਦ ਲਈ ਚੋਟੀ ਦੇ ਪੱਧਰ 'ਤੇ ਅਧਿਕਾਰੀਆਂ ਦੀ ਨਿਯੁਕਤੀ ਕਰ ਦਿੱਤੀ ਹੈ। ਵਧੀਕ ਮੁੱਖ ਸਕੱਤਰ (ਮਾਮਲਾ) ਡਾਕਟਰ ਨਿਤੀਨ ਕਰੀਰ ਨਾਲ ਸ਼੍ਰੀਮਤੀ ਇਡਜੇਸ ਕੁੰਦਨ ਪ੍ਰਮੁੱਖ ਸਕੱਤਰ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਅਤੇ ਅਭੈ ਯਾਵਲਕਰ ਡਾਇਰੈਕਟਰ, ਰਾਜ ਆਫਤ ਪ੍ਰਬੰਧਨ, ਇਸ ਮੂਵਮੇਂਟ ਦਾ ਤਾਲਮੇਲ ਕਰਣਗੇ।
ਮਹਾਰਾਸ਼ਟਰ ਸਰਕਾਰ ਵਲੋਂ ਨਬੰਰ ਵੀ ਜਾਰੀ ਕੀਤੇ ਗਏ ਹਨ। ਕੰਟਰੋਲ ਰੂਮ ਦਾ ਨੰਬਰ 022-22027990 ਹੈ। ਨਾਲ ਹੀ controlroom@maharashtra.gov.in ਮੇਲ ਦੇ ਜ਼ਰੀਏ ਸੰਪਰਕ ਕੀਤਾ ਜਾ ਸਕਦਾ ਹੈ।

ਨਾਲ ਹੀ ਸਾਰੇ ਜ਼ਿਲ੍ਹਾ ਕੁਲੈਕਟਰਾਂ ਨੂੰ ਹੋਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਜ 'ਚ ਫਸੇ ਲੋਕਾਂ ਦੀ ਮਦਦ ਕਰਣ ਅਤੇ ਉਨ੍ਹਾਂ ਨੂੰ ਭੇਜਣ ਨੂੰ ਲੈ ਕੇ ਮਦਦ ਲਈ ਨੋਡਲ ਅਥਾਰਿਟੀ ਨਾਮਜ਼ਦ ਕੀਤਾ ਗਿਆ ਹੈ।
ਨੋਡਲ ਅਥਾਰਿਟੀ ਆਪਣੇ ਜ਼ਿਲ੍ਹੇ ਅੰਦਰ ਬਾਹਰੀ ਰਾਜਾਂ ਦੇ ਫਸੇ ਵਿਅਕਤੀਆਂ ਨੂੰ ਜੋ ਆਪਣੇ ਰਾਜ ਵਾਪਸ ਜਾਣਾ ਚਾਹੁੰਦੇ ਹਨ ਨੂੰ ਰਿਜਸਟਰਡ ਕਰੇਗਾ ਅਤੇ ਆਪਣੀ ਸੂਚੀ ਜ਼ਿਲ੍ਹੇ ਕੁਲੈਕਟਰ ਨੂੰ ਸੌਂਪੇਗਾ। ਨਾਲ ਹੀ ਇਸ ਦੀ ਕਾਪੀ ਰਾਜ ਨੋਡਲ ਪੱਧਰ 'ਤੇ ਵੀ ਭੇਜੀ ਜਾਵੇਗੀ।

ਲੈਣੀ ਹੋਵੇਗੀ ਮਨਜ਼ੂਰੀ
ਅੰਤਰਰਾਜੀ ਪੱਧਰ 'ਤੇ ਜਾਣ ਲਈ, ਹੋਰ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਇੱਕ-ਦੂਜੇ ਨਾਲ ਸਲਾਹ ਕਰਣਗੇ ਅਤੇ ਤੈਅ ਪਰੋਗਰਾਮ ਦੇ ਅਨੁਸਾਰ ਸੜਕ ਦੇ ਜ਼ਰੀਏ ਜਾਣ ਨੂੰ ਲੈ ਕੇ ਰਾਜੀ ਹੋਣਗੇ। ਮਹਾਰਾਸ਼ਟਰ 'ਚ ਆਉਣ ਲਈ ਵਿਅਕਤੀਆਂ ਦੇ ਸਮੂਹ ਜਾਂ ਲੋਕਾਂ ਨੂੰ ਜ਼ਿਲ੍ਹਾ ਕੁਲੈਕਟਰ ਜਾਂ ਨਿਦੇਸ਼ਕ, ਰਾਜ ਆਫਤ ਪ੍ਰਬੰਧਨ ਤੋਂ ਮਨਜ਼ੂਰੀ ਨਾਮਾ ਹਾਸਲ ਕਰਣਾ ਲਾਜ਼ਮੀ ਹੋਵੇਗਾ। ਇਸ ਤਰ੍ਹਾਂ ਕਿਸੇ ਵੀ ਵਿਅਕਤੀ ਜਾਂ ਸਮੂਹ ਨੂੰ ਉਦੋਂ ਤੱਕ ਨਹੀਂ ਜਾਣ ਦਿੱਤਾ ਜਾਵੇਗਾ, ਜਦੋਂ ਤੱਕ ਕਿ ਉਸ ਕੋਲ ਰਾਜ ਜਾਂ ਜ਼ਿਲ੍ਹਾ ਪੱਧਰ 'ਤੇ ਉਚਿਤ ਆਗਿਆ ਪੱਤਰ ਹਾਸਲ ਨਹੀਂ ਕਰ ਲਿਆ ਹੋਵੇ। ਨਾਲ ਹੀ ਆਉਣ-ਜਾਣ ਵਾਲੇ ਲੋਕਾਂ ਦੀ ਸਕਰੀਨਿੰਗ ਕੀਤੀ ਜਾਵੇਗੀ ਅਤੇ ਉਨ੍ਹਾਂ ਵਿਅਕਤੀਆਂ ਨੂੰ ਆਗਿਆ ਮਿਲੇਗੀ ਜਿਨ੍ਹਾਂ 'ਚ ਕੋਰੋਨਾ ਵਾਇਰਸ ਦੇ ਕਿਸੇ ਤਰ੍ਹਾਂ ਦੇ ਲੱਛਣ ਨਹੀਂ ਦਿਖਦੇ ਹੋਣਗੇ

ਰਾਜ ਸਰਕਾਰ ਵਲੋਂ ਜਾਰੀ ਨਿਰਦੇਸ਼ ਦੇ ਅਨੁਸਾਰ ਜੋ ਲੋਕ ਆਪਣੀ ਨਿਜੀ ਵਿਵਸਥਾ ਰਾਹੀਂ ਯਾਤਰਾ ਕਰਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਆਉਣ-ਜਾਣ ਲਈ ਆਗਿਆ ਪੱਤਰ ਹਾਸਲ ਕਰਣਾ ਹੋਵੇਗਾ। ਇਸ ਦੇ ਇਲਾਵਾ ਆਉਣ-ਜਾਣ ਵਾਲੇ ਵਾਹਨਾਂ ਲਈ ਵੀ ਆਗਿਆ ਪੱਤਰ ਲੈਣਾ ਹੋਵੇਗਾ।
ਸਰਕਾਰ ਵਲੋਂ ਕਿਹਾ ਗਿਆ ਹੈ ਕਿ ਯਾਤਰਾ ਕਰਣ ਵਾਲੇ ਵਿਅਕਤੀਆਂ ਨੂੰ ਸਬੰਧਤ ਰਾਜ, ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਜ਼ਿਲ੍ਹੇ ਨੂੰ ਯਾਤਰਾ ਮੰਜ਼ਿਲ ਬਾਰੇ ਦੱਸਣਾ ਹੋਵੇਗਾ। ਯਾਤਰਾ 'ਚ ਵਰਤੋ ਹੋਣ ਵਾਲੇ ਵਾਹਨਾਂ ਨੂੰ ਸੈਨੇਟਾਇਜ ਵੀ ਕਰਵਾਉਣਾ ਹੋਵੇਗਾ ਅਤੇ ਯਾਤਰਾ ਨਾਲ ਜੁੜੇ ਹਰ ਨਿਰਦੇਸ਼ ਨੂੰ ਮੰਨਣਾ ਹੋਵੇਗਾ। ਮਹਾਰਾਸ਼ਟਰ 'ਚ ਆਉਣ ਵਾਲੇ ਵਿਅਕਤੀ ਜਾਂ ਉਨ੍ਹਾਂ ਦੇ ਕਿਸੇ ਵੀ ਸਮੂਹ ਨੂੰ 14 ਦਿਨ ਕੁਆਰੰਟੀਨ ਦਾ ਸੱਖਤੀ ਨਾਲ ਪਾਲਣ ਕਰਣਾ ਹੋਵੇਗਾ। ਇਸ ਦੇ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਲੋਕਾਂ ਨੂੰ ਆਪਣੇ ਮੰਜ਼ਿਲ 'ਤੇ ਪੁੱਜਣ ਬਾਰੇ ਸਥਾਨਕ ਸਿਹਤ ਅਧਿਕਾਰੀਆਂ ਨੂੰ ਵੀ ਸੂਚਿਤ ਕਰਣਾ ਹੋਵੇਗਾ। ਨਾਲ ਹੀ ਹੋਮ ਕੁਆਰੰਟੀਨ 'ਚ ਰਹਿਣਾ ਹੋਵੇਗਾ। ਉਨ੍ਹਾਂ ਨੂੰ ਲਗਾਤਾਰ ਸਿਹਤ ਜਾਂਚ ਦੇ ਨਾਲ ਰੱਖਿਆ ਜਾਵੇਗਾ।


Inder Prajapati

Content Editor

Related News