ਚਾਰਾ ਘੋਟਾਲਾ ਮਾਮਲਾ:ਲਾਲੂ ਯਾਦਵ ਨੂੰ ਵੱਡਾ ਝਟਕਾ, SC ਨੇ ਰੱਦ ਕੀਤੀ ਜ਼ਮਾਨਤ ਪਟੀਸ਼ਨ

04/10/2019 11:58:12 AM

ਪਟਨਾ/ਰਾਂਚੀ—ਚਾਰਾ ਘੋਟਾਲਾ ਮਾਮਲੇ 'ਚ ਦੋਸ਼ੀ ਪਾਏ ਗਏ ਲਾਲੂ ਪ੍ਰਸਾਦ ਯਾਦਵ ਨੂੰ ਵੱਡਾ ਝਟਕਾ ਮਿਲਿਆ ਹੈ। ਸੁਪਰੀਮ ਕੋਰਟ ਨੇ ਲਾਲੂ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਸੁਪਰੀਮ ਕੋਰਟ 'ਚ ਹਲਫਨਾਮਾ ਦਾਖਲ ਕੀਤਾ ਸੀ। 
ਹਲਫਨਾਮਾ 'ਚ ਸੀ.ਬੀ.ਆਈ. ਨੇ ਕਿਹਾ ਕਿ ਲਾਲੂ ਪ੍ਰਸਾਦ ਯਾਦਵ ਹਸਪਤਾਲ 'ਚ ਰਹਿੰਦੇ ਹੋਏ ਵੀ ਰਾਜਨੀਤਿਕ ਗਤੀਵਿਧੀਆਂ 'ਚ ਹਿੱਸਾ ਲੈ ਰਹੇ ਹਨ। ਉਹ ਮੈਡੀਕਲ ਆਧਾਰ 'ਤੇ ਜ਼ਮਾਨਤ ਮੰਗ ਕੇ ਕੋਰਟ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੇ ਹਨ। ਸੀ.ਬੀ.ਆਈ. ਨੇ ਕਿਹਾ ਕਿ ਲਾਲੂ ਨੂੰ ਰਾਜਨੀਤਿਕ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਕਿਸੇ ਵੀ ਕੀਮਤ 'ਤੇ ਜ਼ਮਾਨਤ ਨਹੀਂ ਮਿਲਣੀ ਚਾਹੀਦੀ। 
ਸੀ.ਬੀ.ਆਈ. ਨੇ ਅੱਗੇ ਕਿਹਾ ਕਿ ਲਾਲੂ ਚਾਰ ਮਾਮਲਿਆਂ 'ਚ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਉਨ੍ਹਾਂ ਨੂੰ 168  ਮਹੀਨੇ ਦੀ ਸਜ਼ਾ ਹੋਈ ਹੈ। ਇਸ 'ਚੋਂ ਉਸ ਨੇ ਅਜੇ ਸਿਰਫ 20 ਮਹੀਨੇ ਦੀ ਸਜ਼ਾ ਪੂਰੀ ਕੀਤੀ ਹੈ ਜੋ ਉਸ ਨੂੰ ਸੁਣਾਈ ਗਈ ਸਜ਼ਾ ਦੀ 15 ਫੀਸਦੀ ਤੋਂ ਵੀ ਘਟ ਹੈ। 
5 ਅਪ੍ਰੈਲ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਲਾਲੂ ਦੀ ਜ਼ਮਾਨਤ ਪਟੀਸ਼ਨ 'ਤੇ ਅਗਲੇ ਹਫਤੇ ਸੁਣਵਾਈ ਕਰੇਗਾ। ਲਾਲੂ ਆਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਜ਼ਮਾਨਤ ਦੀ ਮੰਗ ਕਰ ਰਹੇ ਹਨ। ਵਰਣਨਯੋਗ ਹੈ ਕਿ ਚਾਰਾ ਘੋਟਾਲਾ ਮਾਮਲੇ 'ਚ ਦੋਸ਼ੀ ਪਾਏ ਗਏ ਲਾਲੂ ਪ੍ਰਸਾਦ ਇਨ੍ਹੀਂ ਦਿਨੀਂ ਰਾਂਚੀ ਦੇ ਰਿਗਸ ਦੇ ਪੇਇੰਗ ਵਾਰਡ 'ਚ ਰਹਿ ਕੇ ਆਪਣਾ ਇਲਾਜ ਕਰਵਾ ਰਹੇ ਹਨ।

Aarti dhillon

This news is Content Editor Aarti dhillon