2600 ਰੇਲਵੇ ਕਰਾਸਿੰਗ ’ਤੇ ਫਲਾਈਓਵਰ ਜਾਂ ਅੰਡਰਪਾਸ ਬਣਨਗੇ

09/27/2019 9:47:40 AM

ਨਵੀਂ ਦਿੱਲੀ — ਰੇਲਵੇ ਨੇ ਸਵਰਨਿਮ ਚਤੁਰਭੁਜ ਨੂੰ ਪੂਰੀ ਤਰ੍ਹਾਂ ਲੈਵਲ ਕਰਾਸਿੰਗ ਮੁਕਤ ਕਰਨ ਦੀ ਯੋਜਨਾ ਬਣਾਈ ਹੈ। ਇਸ ਲਈ 50 ਹਜ਼ਾਰ ਕਰੋੜ ਰੁਪਏ ਦੀ ਮੰਗ ਨੂੰ ਜਲਦੀ ਹੀ ਕੇਂਦਰੀ ਮੰਤਰੀ ਮੰਡਲ ਵਲੋਂ ਪ੍ਰਵਾਨਗੀ ਦਿੱਤੇ ਜਾਣ ਦੀ ਸੰਭਾਵਨਾ ਹੈ।
ਰੇਲਵੇ ਸੂਤਰਾਂ ਨੇ ਵੀਰਵਾਰ ਦੱਸਿਆ ਕਿ ਸਵਰਨਿਮ ਚਤੁਰਭੁਜ ’ਤੇ ਲਗਭਗ 2600 ਲੈਵਲ ਕਰਾਸਿੰਗ ਸਨ। ਬਰਾਡ ਗੇਜ ਲਾਈਨਾਂ ’ਤੇ ਸਭ ਰੇਲਵੇ ਕਾਰਸਿੰਗ ’ਤੇ ਮੁਲਾਜ਼ਮਾਂ ਦੀ ਤਾਇਨਾਤੀ ਹੋ ਚੁੱਕੀ ਹੈ ਪਰ ਫਿਰ ਵੀ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਨਾਲ ਹੀ ਟਰੇਨ ਦੇ ਲੰਘਣ ਸਮੇਂ ਟ੍ਰੈਫਿਕ ਜਾਮ ਵਾਲੀ ਹਾਲਤ ਬਣ ਜਾਂਦੀ ਹੈ। ਰੇਲਵੇ ਨੇ ਹੁਣ ਵੱਖ-ਵੱਖ ਲੈਵਲ ਕਰਾਸਿੰਗ ’ਤੇ ਫਲਾਈਓਵਰ ਜਾਂ ਅੰਡਰਪਾਥ ਬਣਾਏ ਜਾਣ ਦੀ ਯੋਜਨਾ ਤਿਆਰ ਕੀਤੀ ਹੈ। ਇੰਝ ਕਰਨ ਨਾਲ ਟ੍ਰੈਫਿਕ ਜਾਮ ਦੀ ਪ੍ਰੇਸ਼ਾਨੀ ਵੀ ਖਤਮ ਹੋ ਜਾਏਗੀ ਅਤੇ ਫਾਟਕ ਬੰਦ ਕਰਨ ਅਤੇ ਖੋਲ੍ਹਣ ਲਈ ਮੁਲਾਜ਼ਮਾਂ ਦੀ ਲੋੜ ਵੀ ਨਹੀਂ ਪਏਗੀ। 2600 ਰੇਲਵੇ ਕਰਾਸਿੰਗ ’ਤੇ ਫਲਾਈਓਵਰ ਜਾਂ ਅੰਡਰਪਾਸ ਬਣ ਜਾਣ ਨਾਲ ਰੇਲਵੇ ਨੂੰ ਹਰ ਮਹੀਨੇ ਲਗਭਗ 52 ਕਰੋੜ ਰੁਪਏ ਦੀ ਬੱਚਤ ਹੋਵੇਗੀ। ਕੇਂਦਰੀ ਮੰਤਰੀ ਮੰਡਲ ਵਲੋਂ ਜਲਦੀ ਹੀ ਪ੍ਰਵਾਨਗੀ ਦਿੱਤੇ ਜਾਣ ਦੀ ਸੰਭਾਵਨਾ