ਆਟੇ ''ਚ ਮਿੱਟੀ ਪਾਉਣ ''ਤੇ ਨਾਰਾਜ਼ ਮਾਂ ਨੇ ਦੋਹਾਂ ਧੀਆਂ ਦਾ ਚਾਕੂ ਮਾਰ ਕੀਤਾ ਕਤਲ

05/25/2020 3:18:56 PM

ਹਿਸਾਰ- ਹਰਿਆਣਾ ਦੇ ਹਿਸਾਰ ਜ਼ਿਲ੍ਹੇ 'ਚ ਐਤਵਾਰ ਨੂੰ ਇਕ ਔਰਤ ਨੇ ਸਬਜ਼ੀ ਕੱਟਣ ਵਾਲੇ ਚਾਕੂ ਨਾਲ ਆਪਣੀਆਂ 2 ਧੀਆਂ ਦਾ ਕਤਲ ਕਰ ਦਿੱਤਾ ਅਤੇ ਬਾਅਦ 'ਚ ਖੁਦ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਦੱਸਿਆ ਕਿ ਮੂਲ ਰੂਪ ਨਾਲ ਰਾਜਸਥਾਨ ਦੇ ਹਨੂੰਮਾਨਗੜ੍ਹ ਦੀ ਵਾਸੀ ਪਰ ਇੱਥੇ ਸਬ ਡਵੀਜ਼ਨ ਬਰਵਾਲਾ ਦੇ ਖੇਦੜ ਪਿੰਡ 'ਚ ਝੁੱਗੀਆਂ 'ਚ ਰਹਿ ਰਹੀ ਚਾਰਯਾਂ ਦੁਪਹਿਰ 3.30 ਵਜੇ ਝੁੱਗੀ 'ਚ ਜ਼ਖਮੀ ਹਾਲਤ 'ਚ ਮਿਲੀ। ਗੁਆਂਢੀਆਂ ਨੇ ਐਂਬੂਲੈਂਸ ਬੁਲਾਈ ਅਤੇ ਚਾਰਯਾਂ ਨੂੰ ਹਸਪਤਾਲ ਪਹੁੰਚਾਇਆ ਗਿਆ।

ਬੱਚੀਆਂ ਦੇ ਕਤਲ ਦੀ ਗੱਲ ਦਾ ਖੁਲਾਸਾ ਰਾਤ 9.30 ਵਜੇ ਹੋਇਆ, ਜਦੋਂ ਚਾਰਯਾਂ ਨੇ ਪਤੀ ਅਹਿਮਦ ਨੂੰ ਦੱਸਿਆ ਕਿ ਉਸ ਨੇ ਬੱਚੀਆਂ ਨੂੰ ਮਾਰ ਕੇ ਉਨ੍ਹਾਂ ਦੀਆਂ ਲਾਸ਼ਾਂ ਬਿਸਤਰ 'ਚ ਲੁਕਾ ਦਿੱਤੀਆਂ ਸਨ। ਅਹਿਮਦ ਘਟਨਾ ਦੇ ਸਮੇਂ ਕੰਮ 'ਤੇ ਸੀ। ਚਾਰਯਾਂ ਆਟਾ ਗੁੰਨ ਰਹੀ ਸੀ, ਜਦੋਂ ਦੋਵੇਂ ਧੀਆਂ ਤਿੰਨ ਸਾਲ ਦੀ ਮਮਤਾ ਅਤੇ ਇਕ ਸਾਲ ਦੀ ਕਿਰਨ ਨੇ ਆਟੇ 'ਚ ਮਿੱਟੀ ਸੁੱਟ ਦਿੱਤੀ ਸੀ। ਉਸ ਤੋਂ ਗੁੱਸੇ ਹੋ ਕੇ ਚਾਰਯਾਂ ਨੇ ਪਹਿਲੇ ਬੱਚੀਆਂ ਨੂੰ ਕੁੱਟਿਆ ਅਤੇ ਫਿਰ ਚਾਕੂ ਨਾਲ ਗਲ਼ ਵੱਢ ਕੇ ਦੋਹਾਂ ਦਾ ਕਤਲ ਕਰ ਦਿੱਤਾ। ਬਾਅਦ 'ਚ ਚਾਰਯਾਂ ਨੇ ਆਪਣੀ ਗਰਦਨ 'ਤੇ ਵੀ ਵਾਰ ਕਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਅਹਿਮਦ ਦੇ ਬਿਆਨ 'ਤੇ ਪੁਲਸ ਨੇ ਚਾਰਯਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ।


DIsha

Content Editor

Related News