ਫਰਾਂਸ 'ਚ ਰੋਕੀ ਗਈ 303 ਭਾਰਤੀ ਯਾਤਰੀਆਂ ਦੀ ਫਲਾਈਟ ਬਾਰੇ ਵੱਡੀ ਅਪਡੇਟ ਆਈ ਸਾਹਮਣੇ, ਜਾਣੋ ਅੱਗੇ ਕੀ ਹੋਵੇਗਾ

12/26/2023 12:10:49 AM

ਇੰਟਰਨੈਸ਼ਨਲ ਡੈਸਕ- ਫਰਾਂਸ 'ਚ ਰੋਕੀ ਗਈ ਫਲਾਈਟ, ਜਿਸ 'ਚ 303 ਭਾਰਤੀ ਯਾਤਰੀ ਸਵਾਰ ਸਨ, ਬਾਰੇ ਇਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਇਹ ਫਲਾਈਟ ਹੁਣ ਭਾਰਤ ਦੇ ਮੁੰਬਈ ਹਵਾਈ ਅੱਡੇ 'ਤੇ ਉਤਰਨ ਲਈ ਫਰਾਂਸ ਦੇ ਵੈਟਰੀ ਹਵਾਈ ਅੱਡੇ ਤੋਂ ਉਡਾਣ ਭਰ ਚੁੱਕੀ ਹੈ ਤੇ ਇਸ ਦੀ ਦੇਰ ਰਾਤ ਭਾਰਤ 'ਚ ਲੈਂਡ ਕਰ ਜਾਣ ਦੀ ਉਮੀਦ ਹੈ।

ਦੱਸ ਦੇਈਏ ਕਿ ਫਲਾਈਟ ਏ340 ਰੋਮਾਨੀਆ ਦੀ ਕੰਪਨੀ ਲੀਜੈਂਡ ਏਅਰਲਾਈਨਜ਼ ਵੱਲੋਂ ਸੰਚਾਲਿਤ ਹੈ ਤੇ ਸ਼ੁੱਕਰਵਾਰ ਨੂੰ ਇਸ ਨੇ ਦੁਬਈ ਤੋਂ ਨਿਕਾਰਾਗੁਆ ਜਾਣ ਲਈ ਉਡਾਣ ਭਰੀ ਸੀ। ਸ਼ੁੱਕਰਵਾਰ ਨੂੰ ਜਦੋਂ ਇਹ ਫਰਾਂਸ ਦੇ ਵੈਟਰੀ ਏਅਰਪੋਰਟ 'ਤੇ ਰੀਫਿਊਲਿੰਗ ਲਈ ਲੈਂਡ ਹੋਈ ਤਾਂ ਇਸ ਨੂੰ ਅਧਿਕਾਰੀਆਂ ਵੱਲੋਂ ਮਨੁੱਖੀ ਤਸਕਰੀ ਦੇ ਸ਼ੱਕ ਦੇ ਆਧਾਰ 'ਤੇ ਰੋਕ ਲਿਆ ਗਿਆ ਸੀ। ਇਸ 'ਚ 303 ਯਾਤਰੀ ਸਵਾਰ ਸਨ, ਜਿਨ੍ਹਾਂ 'ਚੋਂ ਜ਼ਿਆਦਾਤਰ ਭਾਰਤੀ ਹੀ ਸਨ ਤੇ 11 ਨਾਬਾਲਗ ਵੀ ਸਵਾਰ ਸਨ।

ਇਹ ਵੀ ਪੜ੍ਹੋ- ਚੋਰਾਂ ਨੇ ਹੈਵਾਨੀਅਤ ਦੀ ਹੱਦ ਕੀਤੀ ਪਾਰ, ਚੋਰੀ ਕਰਨ ਤੋਂ ਰੋਕ ਰਹੀ ਕੁੱਤੀ ਦੇ ਕਤੂਰਿਆਂ ਦੇ ਸਿਰ ਧੜ ਤੋਂ ਕੀਤੇ ਵੱਖ

ਇਕ ਗੁਪਤ ਸੂਚਨਾ ਦੇ ਆਧਾਰ 'ਤੇ ਇਸ ਫਲਾਈਟ 'ਚ ਮੌਜੂਦ ਲੋਕ ਅਮਰੀਕਾ ਅਤੇ ਕੈਨੇਡਾ 'ਚ ਗੈਰ-ਕਾਨੂੰਨੀ ਢੰਗ ਨਾਲ ਸਫਰ ਕਰ ਰਹੇ ਸਨ, ਜਿਸ ਕਾਰਨ ਇਸ ਨੂੰ ਫਰਾਂਸ ਦੀ ਪੁਲਸ ਵੱਲੋਂ ਰੋਕ ਲਿਆ ਗਿਆ ਸੀ। ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਜਹਾਜ਼ 'ਚ ਸਵਾਰ ਲੋਕਾਂ ਲਈ ਹਵਾਈ ਅੱਡੇ 'ਤੇ ਪੂਰਾ ਇੰਤਜ਼ਾਮ ਕੀਤਾ ਤੇ ਯਾਤਰੀਆਂ ਦੇ ਆਰਾਮ, ਖਾਣ-ਪੀਣ ਆਦਿ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ। 

ਇਸ ਮਾਮਲੇ ਦੀ ਸੁਣਵਾਈ ਵੀ ਹਵਾਈ ਅੱਡੇ 'ਤੇ ਹੀ ਕੀਤੀ ਗਈ ਤੇ ਇਹ ਫੈਸਲਾ ਲਿਆ ਗਿਆ ਕਿ ਇਸ ਫਲਾਈਟ ਨੂੰ ਵਾਪਸ ਭਾਰਤ ਭੇਜਿਆ ਜਾਵੇਗਾ। ਹਾਲਂਕਿ 303 'ਚੋਂ 276 ਲੋਕ ਹੀ ਵਾਪਸ ਆਉਣਗੇ, ਜਦਕਿ ਬਾਕੀ ਭਾਰਤ ਵਾਪਸ ਨਹੀਂ ਆਉਣਾ ਚਾਹੁੰਦੇ ਤੇ ਕਹਿ ਰਹੇ ਹਨ ਕਿ ਉਹ ਬਹੁਤ ਵੱਡੀ ਰਕਮ ਖ਼ਰਚ ਕਰ ਕੇ ਆਏ ਹਨ, ਤੇ ਇਸ ਤਰ੍ਹਾਂ ਵਾਪਸ ਨਹੀਂ ਜਾ ਸਕਦੇ। 

ਇਹ ਵੀ ਪੜ੍ਹੋ- ਨਾਬਾਲਗ ਸਾਲੀ ਨਾਲ ਵਿਆਹ ਕਰਵਾਉਣ ਲਈ ਟੱਪੀਆਂ ਹੈਵਾਨੀਅਤ ਦੀਆਂ ਹੱਦਾਂ, ਠੰਡ 'ਚ ਮਾਰ ਦਿੱਤਾ 4 ਦਿਨ ਦਾ ਮਾਸੂਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

Harpreet SIngh

This news is Content Editor Harpreet SIngh