ਸ਼੍ਰੀਨਗਰ ਜਾਮਿਆ ਮਸਜਿਦ ''ਤੇ ਲਹਿਰਾਏ ਗਏ ਆਈ.ਐੱਸ. ਦੇ ਝੰਡੇ

09/23/2017 1:35:38 AM

ਸ਼੍ਰੀਨਗਰ— ਕਸ਼ਮੀਰ ਘਾਟੀ 'ਚ ਜੁਮੇ ਦੀ ਨਮਾਜ ਤੋਂ ਬਾਅਦ ਮਸਜਿਦ ਦੇ ਬਾਹਰ ਅੱਤਵਾਦੀ ਸੰਗਠਨ ਆਈ.ਐੱਸ. ਦੇ ਝੰਡੇ ਲਹਿਰਾਏ ਜਾਣ ਦੀ ਤਸਵੀਰ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਸਥਾਨਕ ਪੁਲਸ ਉਨ੍ਹਾਂ ਨੋਜਵਾਨਾਂ ਦੀ ਤਲਾਸ਼ ਕਰ ਰਹੀ ਹੈ ਜੋ ਇਸ ਘਟਨਾ 'ਚ ਸ਼ਾਮਲ ਸਨ। ਨਾਲ ਹੀ ਕਸ਼ਮੀਰ 'ਚ ਹਿੰਸਾ ਹੋਣ ਦੇ ਸ਼ੱਕ ਦੇ ਮੱਦੇਨਜ਼ਰ ਸੰਵੇਦਨਸ਼ੀਲ ਇਲਾਕਿਆਂ 'ਚ ਫੌਜੀ ਜਵਾਨਾਂ ਦੀ ਹੋਰ ਤਾਇਨਾਤੀ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ ਜੰਮੂ ਕਸਮੀਰ ਦੀ ਰਾਜਧਾਨੀ ਸ਼੍ਰੀਨਗਰ ਦੇ ਨੌਹੱਟਾ ਮੁਹੱਲੇ 'ਚ ਸਥਿਤ ਜਾਮਿਆ ਮਸਜਿਦ ਦੇ ਬਾਹਰ ਕੁਝ ਨੌਜਵਾਨ ਆਜ਼ਾਦੀ ਦੇ ਨਾਅਰੇ ਲਗਾਉਂਦੇ ਹੋਏ ਆਈ.ਐੱਸ. ਦੇ ਝੰਡੇ ਲਹਿਰਾਏ। ਸ਼੍ਰੀਨਗਰ ਦੇ ਨੌਹੱਟਾ, ਖਾਨਯਾਰ, ਮਾਯਸੂਮਾ, ਰੈਨਾਵਰੀ, ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਕਸ਼ਮੀਰ 'ਚ ਇਸ ਤੋਂ ਪਹਿਲਾਂ ਵੀ ਹਿੰਸਕ ਪ੍ਰਦਰਸ਼ਨਾਂ ਦੌਰਾਨ ਕਈ ਵਾਰ ਅੱਤਵਾਦੀਆਂ ਦੀ ਆਈ.ਐੱਸ. ਦੇ ਝੰਡੇ ਦਿਖਾਉਣ ਦੀ ਗੱਲਬਾਤ ਸਾਹਮਣੇ ਆ ਚੁੱਕੀ ਹੈ।