ਮਾਣ ਵਾਲੀ ਗੱਲ, ਭਾਰਤੀ ਫ਼ੌਜ ਦੀ ਤੋਪਖਾਨਾ ਰੇਜੀਮੈਂਟ 'ਚ ਪਹਿਲੀ ਵਾਰ ਸ਼ਾਮਲ ਹੋਈਆਂ 5 ਮਹਿਲਾ ਅਧਿਕਾਰੀ

04/29/2023 1:39:52 PM

ਨਵੀਂ ਦਿੱਲੀ (ਭਾਸ਼ਾ)- ਭਾਰਤੀ ਫ਼ੌਜ ਨੇ ਪਹਿਲੀ ਵਾਰ ਆਪਣੀ ਤੋਪਖਾਨਾ (ਆਰਟਿਲਰੀ) ਰੇਜੀਮੈਂਟ 'ਚ 5 ਮਹਿਲਾ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਹੈ। ਤੋਪਖਾਨਾ ਰੇਜੀਮੈਂਟ 'ਚ ਸ਼ਾਮਲ ਹੋਣ ਵਾਲੀ ਮਹਿਲਾ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਚੇਨਈ 'ਚ ਅਫਸਰਜ਼ ਟਰੇਨਿੰਗ ਅਕੈਡਮੀ (ਓ.ਟੀ.ਏ.) 'ਚ ਆਪਣੀ ਸਿਖਲਾਈ ਸਫ਼ਲਤਾਪੂਰਵਕ ਪੂਰੀ ਕੀਤੀ। ਫ਼ੌਜ ਸੂਤਰਾਂ ਨੇ ਦੱਸਿਆ ਕਿ ਤੋਪਖਾਨਾ ਰੇਜੀਮੈਂਟ 'ਚ ਲੈਫਟੀਨੈਂਟ ਮਹਿਕ ਸੈਨੀ, ਲੈਫਟੀਨੈਂਟ ਸਾਕਸ਼ੀ ਦੁਬੇ, ਲੈਫਟੀਨੈਂਟ ਅਦਿਤੀ ਯਾਦਵ ਅਤੇ ਲੈਫਟੀਨੈਂਟ ਪਾਇਸ ਮੁਦਗਿਲ ਸਮੇਤ 5 ਮਹਿਲਾ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ।

ਇਹ ਵੀ ਪੜ੍ਹੋੋ : ਪਤੀ ਨੇ ਬਿਊਟੀ ਪਾਰਲਰ ਜਾਣ ਤੋਂ ਰੋਕਿਆ ਤਾਂ ਔਰਤ ਨੇ ਚੁੱਕਿਆ ਖ਼ੌਫ਼ਨਾਕ ਕਦਮ

ਸੂਤਰਾਂ ਨੇ ਦੱਸਿਆ ਕਿ 5 ਮਹਿਲਾ ਅਧਿਕਾਰੀਆਂ 'ਚੋਂ ਤਿੰਨ ਨੂੰ ਚੀਨ ਨਾਲ ਲੱਗਦੀਆਂ ਸਰਹੱਦਾਂ 'ਤੇ ਤਾਇਨਾਤ ਟੁਕੜੀਆਂ 'ਚ ਨਿਯੁਕਤ ਕੀਤਾ ਗਿਆ ਅਤੇ 2 ਹੋਰ ਮਹਿਲਾ ਅਧਿਕਾਰੀਆਂ ਨੂੰ ਪਾਕਿਸਤਾਨ ਨਾਲ ਮੋਹਰੀ ਸਰਹੱਦ ਦੇ ਨੇੜੇ ਚੁਣੌਤੀਪੂਰਨ ਸਥਾਨਾਂ 'ਤੇ ਤਾਇਨਾਤ ਕੀਤਾ ਗਿਆ ਹੈ। ਇਕ ਸੂਤਰ ਨੇ ਦੱਸਿਆ ਕਿ ਤੋਪਖਾਨਾ ਰੇਜੀਮੈਂਟ 'ਚ ਮਹਿਲਾ ਅਧਿਕਾਰੀਆਂ ਦੀ ਤਾਇਨਾਤੀ ਭਾਰਤੀ ਫ਼ੌਜ 'ਚ ਚੱਲ ਰਹੀ ਤਬਦੀਲੀ ਦਾ ਨਤੀਜਾ ਹੈ। ਜਨਵਰੀ 'ਚ ਫ਼ੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਤੋਪਖਾਨਾ ਇਕਾਈਆਂ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਸੀ। ਬਾਅਦ 'ਚ ਸਰਕਾਰ ਨੇ ਵੀ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha