ਕਰਨਾਟਕ ''ਚ ਵਾਪਰਿਆ ਹਾਦਸਾ, ਬੱਸ ''ਚ ਅੱਗ ਲੱਗਣ ਨਾਲ 5 ਲੋਕਾਂ ਦੀ ਮੌਤ

08/12/2020 10:23:49 AM

ਬੈਂਗਲੁਰੂ (ਭਾਸ਼ਾ)— ਬੁੱਧਵਾਰ ਤੜਕਸਾਰ ਚਿੱਤਰਦੁਰਗ ਜ਼ਿਲ੍ਹੇ ਵਿਚ ਰਾਸ਼ਟਰੀ ਹਾਈਵੇਅ-4 'ਤੇ ਬੈਂਗਲੁਰੂ ਤੋਂ ਆ ਰਹੀ ਇਕ ਬੱਸ 'ਚ ਅੱਗ ਲੱਗ ਗਈ। ਇਸ ਘਟਨਾ ਵਿਚ 3 ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਅਤੇ 27 ਦੇ ਕਰੀਬ ਲੋਕ ਝੁਲਸ ਗਏ। ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਰਾਸ਼ਟਰੀ ਹਾਈਵੇਅ-4 'ਤੇ ਤੜਕੇ ਸਾਢੇ 3 ਵਜੇ ਇਕ ਬੱਸ ਵਿਚ ਅੱਗ ਲੱਗਣ ਨਾਲ 5 ਲੋਕਾਂ ਦੀ ਮੌਤ ਹੋ ਗਈ। ਬੱਸ ਨੂੰ ਕਾਫੀ ਨੁਕਸਾਨ ਪੁੱਜਾ ਹੈ। 

ਬੱਸ ਬੀਜਾਪੁਰ ਤੋਂ ਬੈਂਗਲੁਰੂ ਆ ਰਹੀ ਸੀ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਅਜੇ ਤਕ ਸ਼ਿਨਾਖ਼ਤ ਨਹੀਂ ਹੋ ਸਕੀ ਹੈ। ਹਾਦਸੇ 'ਚ ਝੁਲਸ ਗਏ ਕਈ ਲੋਕਾਂ ਨੂੰ ਚਿੱਤਰਦੁਰਗ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਹਾਦਸਾ ਉਸ ਸਮੇਂ ਹੋਇਆ ਜਦੋਂ ਬੱਸ ਸੜਕ ਕਿਨਾਰੇ ਖੜ੍ਹੀ ਸੀ। ਦੱਸਿਆ ਜਾ ਰਿਹਾ ਹੈ ਕਿ ਬੱਸ 'ਕੁੱਕੇ ਸ਼੍ਰੀ ਟ੍ਰੈਵਲਜ਼' ਦੀ ਸੀ।

Tanu

This news is Content Editor Tanu