ਕੋਰੋਨਾ ਦਾ ਖ਼ੌਫ: ਲੰਡਨ ਤੋਂ ਦਿੱਲੀ ਪੁੱਜੀ ਉਡਾਣ, 5 ਯਾਤਰੀ ਨਿਕਲੇ ਕੋਰੋਨਾ ਪਾਜ਼ੇਟਿਵ

12/22/2020 12:16:34 PM

ਨਵੀਂ ਦਿੱਲੀ— ਬਿ੍ਰਟੇਨ ’ਚ ਫੈਲੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਸਟ੍ਰੇਨ ਨਾਲ ਦੁਨੀਆ ਭਰ ’ਚ ਦਹਿਸ਼ਤ ਦਾ ਮਾਹੌਲ ਹੈ। ਲੰਡਨ ਤੋਂ ਸੋਮਵਾਰ ਰਾਤ ਨੂੰ ਏਅਰ ਇੰਡੀਆ ਦੀ ਉਡਾਣ ਦਿੱਲੀ ਹਵਾਈ ਅੱਡੇ ਪੁੱਜੀ। ਇਸ ਉਡਾਣ ’ਚ ਕਰੂ ਮੈਂਬਰਾਂ ਸਮੇਤ 266 ਯਾਤਰੀ ਸਵਾਰ ਸਨ। ਇਨ੍ਹਾਂ ਯਾਤਰੀਆਂ ’ਚੋਂ 5 ਯਾਤਰੀ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਕੋਵਿਡ-19 ਦੇ ਨੋਡਲ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੇ ਨਮੂਨਿਆਂ ਨੂੰ ਰਾਸ਼ਟਰੀ ਰੋਗ ਕੰਟਰੋਲ ਕੇਂਦਰ (ਐੱਨ. ਸੀ. ਡੀ. ਸੀ.) ਭੇਜਿਆ ਗਿਆ ਹੈ। ਯਾਤਰੀਆਂ ਨੂੰ ਇਕ ਦੇਖਭਾਲ ਕੇਂਦਰ ਭੇਜਿਆ ਗਿਆ ਹੈ। 

ਦੱਸ ਦੇਈਏ ਕਿ ਬਿ੍ਰਟੇਨ ਵਿਚ ਕੋਰੋਨਾ ਵਾਇਰਸ ਦੇ ਇਕ ਨਵੇਂ ਰੂਪ ਦੇ ਉੱਭਰ ਮਗਰੋਂ ਭਾਰਤ ਸਰਕਾਰ ਨੇ ਬਿ੍ਰਟੇਨ ਤੋਂ ਭਾਰਤ ਲਈ ਉਡਾਣਾਂ ’ਤੇ ਅਸਥਾਈ ਰੂਪ ਨਾਲ ਪਾਬੰਦੀ ਲਾ ਦਿੱਤੀ ਹੈ। ਸਰਕਾਰ ਨੇ ਕਿਹਾ ਕਿ ਬਿ੍ਰਟੇਨ ਤੋਂ ਉਡਾਣਾਂ ਦੀ ਪਾਬੰਦੀ ਮੰਗਲਵਾਰ ਅੱਧੀ ਰਾਤ ਤੋਂ ਲਾਗੂ ਹੋਵੇਗੀ ਅਤੇ 31 ਦਸੰਬਰ ਤੱਕ ਜਾਰੀ ਰਹੇਗੀ।

ਜ਼ਿਕਰਯੋਗ ਹੈ ਕਿ ਬਿ੍ਰਟੇਨ ਵਿਚ ਕੋਰੋਨਾ ਦਾ ਨਵਾਂ ਸਟ੍ਰੇਨ ਦਾ ਪਤਾ ਲੱਗਣ ’ਤੇ ਸਖ਼ਤੀ ਨੂੰ ਵਧਾਇਆ ਗਿਆ ਹੈ। ਉੱਥੇ ਤਾਲਾਬੰਦੀ ਲਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਯੂਰਪ ਦੇ ਕਈ ਦੇਸ਼ਾਂ- ਫਰਾਂਸ, ਜਰਮਨੀ, ਨੀਂਦਰਲੈਂਡ ਨੇ ਯੂ. ਕੇ. ਦੀਆਂ ਉਡਾਣਾਂ ’ਤੇ ਪਾਬੰਦੀ ਲਾ ਦਿੱਤੀ ਹੈ। 


Tanu

Content Editor

Related News