ਜੰਮੂ ਕਸ਼ਮੀਰ : ਕਾਰ ਖੱਡ ''ਚ ਡਿੱਗਣ ਨਾਲ 4 ਸਾਲਾ ਬੱਚੀ ਸਮੇਤ 5 ਦੀ ਮੌਤ

04/14/2024 12:36:14 PM

ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਇਕ ਕਾਰ ਸੜਕ ਤੋਂ ਫਿਸਲ ਕੇ ਡੂੰਘੀ ਖੱਡ 'ਚ ਡਿੱਗ ਗਈ, ਜਿਸ ਨਾਲ 5 ਲੋਕਾਂ ਦੀ ਮੌਤ ਹੋ ਗਈ ਅਤੇ ਇੰਨੇ ਹੀ ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਹਾਦਸੇ 'ਚ ਲੋਕਾਂ ਦੀ ਮੌਤ 'ਤੇ ਦੁੱਖ ਜ਼ਾਹਰ ਕੀਤਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪ੍ਰਭਾਵਿਤ ਵਿਅਕਤੀਆਂ ਨੂੰ ਸਾਰੀ ਜ਼ਰੂਰੀ ਮਦਦ ਪ੍ਰਦਾਨ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਕਾਰ ਕਠਵਾ ਤੋਂ ਠਠਰੀ ਜਾ ਰਹੀ ਸੀ ਅਤੇ ਸ਼ਾਮ ਲਗਭਗ 7 ਵਜੇ ਖਾਨਪੁਰਾ 'ਚ ਇਹ ਹਾਦਸਾ ਹੋਇਆ।

ਠਠਰੀ ਥਾਣਾ ਇੰਚਾਰਜ ਸੁਰੇਸ਼ ਗੌਤਮ ਦੀ ਅਗਵਾਈ 'ਚ ਬਚਾਅ ਮੁਹਿੰਮ ਚਲਾਈ ਗਈ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਇਕ ਔਰਤ ਅਤੇ ਚਾਰ ਸਾਲਾ ਇਕ ਬੱਚ ਸਮੇਤ 5 ਲੋਕਾਂ ਦੀ ਮੌਤ ਹੋ ਗਈ, ਉੱਥੇ ਹੀ 5 ਹੋਰ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਨੇ ਮ੍ਰਿਤਕਾਂ ਦੀ ਪਛਾਣ ਮੁਖਤਿਆਰ ਅਹਿਮਦ, ਰਿਆਜ਼ ਅਹਿਮਦ, ਮੁਹੰਮਦ ਰਫੀ ਅਤੇ ਇਰੀਨਾ ਬੇਗਮ ਵਜੋਂ ਕੀਤੀ ਹੈ। ਪੁਲਸ ਅਨੁਸਾਰ ਹਾਦਸੇ 'ਚ ਮਾਰੀ ਗਈ ਚਾਰ ਸਾਲਾ ਬੱਚੀ ਮੁਹੰਮਦ ਆਮਿਰ ਅਤੇ ਸਾਈਮਾ ਦੀ ਧੀ ਸੀ, ਜੋ ਇਸ ਹਾਦਸੇ 'ਚ ਜ਼ਖ਼ਮੀ ਹੋ ਗਏ ਹਨ ਅਤੇ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਜਾਰੀ ਹੈ। ਹੋਰ ਜ਼ਖ਼ਮੀਆਂ 'ਚ ਸੂਫਿਆਨ ਸ਼ੇਖ ਅਤੇ 2 ਕੁੜੀਆਂ ਹਨ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਵੀ ਘਟਨਾ 'ਤੇ ਦੁੱਖ ਜਤਾਇਆ ਅਤੇ ਚਿਨਾਬ ਨਦੀ ਘਾਟੀ ਖੇਤਰ 'ਚ ਵਧਦੇ ਸੜਕ ਹਾਦਸਿਆਂ ਨੂੰ ਰੋਕਣ ਲਈ ਕਦਮ ਚੁੱਕਣ ਦੀ ਮੰਗ ਕੀਤੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

DIsha

This news is Content Editor DIsha