ਵੱਡਾ ਹਾਦਸਾ: ਅੱਧੀ ਰਾਤ ਨੂੰ ਡਿੱਗਾ ਦੋ ਮੰਜ਼ਿਲਾ ਮਕਾਨ, ਘਰ ’ਚ ਸੁੱਤੇ 5 ਲੋਕਾਂ ਦੀ ਦਰਦਨਾਕ ਮੌਤ

10/22/2021 12:04:40 PM

ਜੌਨਪੁਰ– ਉੱਤਰ-ਪ੍ਰਦੇਸ਼ ਦੇ ਜੌਨਪੁਰ ਤੋਂ ਇਕ ਦਰਦਨਾਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਇਥੇ ਇਕ ਖਸਤਾ ਹਾਲਤ ਦੋ ਮੰਜ਼ਿਲਾ ਮਕਾਨ ਡਿੱਗਣ ਨਾਲ ਮਲਬੇ ਹੇਠਾਂ ਦੱਬ ਕੇ 5 ਲੋਕਾਂ ਦੀ ਮੌਤ ਹੋ ਗਈ ਜਦਕਿ 6 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਖਮੀਆਂ ’ਚ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਵੀਰਵਾਰ ਰਾਤ ਨੂੰ 11:30 ਵਜੇ ਤੋਂ ਬਾਅਦ ਇਹ ਹਾਦਸਾ ਹੋਇਆ ਹੈ। ਸ਼ੁੱਕਰਵਾਰ ਸਵੇਰ ਤਕ ਪ੍ਰਸ਼ਾਸਨ ਨੇ ਰੈਸਕਿਊ ਆਪ੍ਰੇਸ਼ਨ ਚਲਾਇਆ ਹੈ। 

ਪੂਰਾ ਮਾਮਲਾ ਨਗਰ ਕੋਤਵਾਲੀ ਖੇਤਰ ਦੇ ਵੱਡੀ ਮਸੀਤ ਦੇ ਨੇੜੇ ਦਾ ਹੈ। ਜਿਥੇ ਵੀਰਵਾਰ ਦੇਰ ਰਾਤ ਕਾਫੀ ਦਿਨਾਂ ਤੋਂ ਖਸਤਾ ਹਾਲਤ ਪਿਆ ਦੋ ਮੰਜ਼ਿਲਾ ਮਕਾਨ ਡਿੱਗ ਗਿਆ। ਘਰ ’ਚ ਸੁੱਤੇ ਹੋਏ ਲੋਕ ਮਕਾਨ ਦੇ ਮਲਬੇ ਹੇਠਾਂ ਦੱਬ ਗਏ ਅਤੇ ਹਫੜਾ-ਦਫੜੀ ਮਚ ਗਈ। ਸੂਚਨਾ ’ਤੇ ਪਹੁੰਚੀ ਪੁਲਸ ਨੇ ਮਲਬੇ ਨੂੰ ਹਟਾ ਕੇ ਦੱਬੇ ਹੋਏ ਲੋਕਾਂ ਨੂੰ ਬਾਹਰ ਕੱਢਿਆ ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ। ਮਲਬੇ ’ਚ ਦੱਬਣ ਨਾਲ ਮਾਂ ਅਤੇ 3 ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਚੁੱਕੀ ਸੀ। ਉਥੇ ਹੀ ਇਕ ਗੁਆਂਢੀ ਵੀ ਮਲਬੇ ਦੀ ਚਪੇਟ ’ਚ ਆ ਗਿਆ ਅਤੇ ਆਪਣੀ ਜਾਨ ਗੁਆ ਬੈਠਾ। ਉਥੇ ਹੀ ਗੰਭੀਰ ਰੂਪ ਨਾਲ ਜ਼ਖਮੀ ਲੋਕਾਂਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। 

ਮਾਕਨ ਜਮਾਲੁਦਦੀਨ ਦਾ ਦੱਸਿਆ ਜਾ ਰਿਹਾ ਹੈ। ਦੇਰ ਰਾਤ ਖਾਣਾ ਖਾਣ ਤੋਂ ਬਾਅਦ ਕੁਝ ਲੋਕ ਸੋਣ ਚਲੇ ਗਏ ਤਾਂ ਕੁਝ ਲੋਕ ਬੈਠ ਕੇ ਗੱਲਬਾਤ ਕਰ ਰਹੇ ਸਨ, ਇਸੇ ਦੌਰਾਨ ਮਕਾਨ ਅਚਾਨ ਡਿੱਗ ਗਿਆ। ਇਸ ਹਾਦਸੇ ’ਚ ਹੇਰਾ (10), ਸਨੇਹਾ (12), ਚਾਂਦਨੀ (18), ਸ਼ੰਨੋ (55), ਗਿਆਸੁਦਦੀਨ (17), ਮੁਹੰਮਦ ਅਸਾਉਦਦੀਨ (19), ਸੰਜੀਦਾ (37), ਮੁਹੰਮਦ ਕੈਫ (8), ਮੁਹੰਮਦ ਸੈਫ (14), ਮਿਸਬਾਹ (18) ਅਤੇ ਗੁਆਂਢੀ ਅਜੀਮੁੱਲ੍ਹਾ (68) ਮਕਾਨ ਦੇ ਮਲਬੇ ਹੇਠ ਦੱਬ ਗਏ। ਚੀਖਾਂ ਦੀ ਆਵਾਜ਼ ਸੁਣ ਕੇ ਮੌਕੇ ’ਤੇ ਪਹੁੰਚੇ ਲੋਕਾਂ ਨੇ ਮਲਬੇ ’ਚ ਦੱਬੇ ਲੋਕਾਂ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਹਸਪਤਾਲ ’ਚ ਅਜੀਮੁੱਲ੍ਹਾ (ਗੁਆਂਢੀ), ਜਮਾਲੁਦਦੀਨ ਦੀ ਪਤਨੀ ਸੰਜੀਦਾ, ਬੇਟਾ ਮੁਹੰਮਦ ਕੈਫ, ਬੇਟਾ ਮੁਹੰਮਦ ਸੈਫ ਅਤੇ ਬੇਟੀ ਮਿਸਬਾਹ ਨੂੰ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ। ਜਦਕਿ ਹੋਰ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।

Rakesh

This news is Content Editor Rakesh