''ਓਖੀ'' ਪੀੜਤ ਮਛੇਰਿਆਂ ਨੇ ਕੱਢਿਆ ਰੋਸ ਮਾਰਚ, ਮੌਤਾਂ ਦੀ ਗਿਣਤੀ ਹੋਈ 42

12/12/2017 9:52:30 AM

ਤਿਰੂਅਨੰਤਪੁਰਮ - ਹਜ਼ਾਰਾਂ ਮਛੇਰਿਆਂ ਨੇ ਸੋਮਵਾਰ ਸਥਾਨਕ ਰਾਜ ਭਵਨ ਤਕ ਰੋਸ ਮਾਰਚ ਕੱਢਿਆ ਅਤੇ ਸਮੁੰਦਰੀ ਤੂਫਾਨ 'ਓਖੀ' ਦੀ ਲਪੇਟ 'ਚ ਆਉਣ ਕਾਰਨ ਲਾਪਤਾ ਹੋਏ ਮਛੇਰਿਆਂ ਦਾ ਪਤਾ ਲਾਉਣ ਲਈ ਇਕ ਮੁਹਿੰਮ ਚਲਾਉਣ ਦੀ ਮੰਗ ਕੀਤੀ। ਮਛੇਰਿਆਂ ਦੀ ਇਹ ਮੰਗ ਵੀ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੁੰਦਰੀ ਤੂਫਾਨ ਪੀੜਤ ਇਲਾਕਿਆਂ ਦਾ ਦੌਰਾ ਕਰਨ।
ਇਸ ਦੌਰਾਨ ਸਮੁੰਦਰੀ ਤੂਫਾਨ ਕਾਰਨ ਮਰਨ ਵਾਲੇ ਮਛੇਰਿਆਂ ਦੀ ਗਿਣਤੀ ਸੋਮਵਾਰ ਰਾਤ ਤਕ ਵਧ ਕੇ 42 ਹੋ ਗਈ। ਲਾਪਤਾ ਮਛੇਰਿਆਂ ਨੂੰ ਲੱਭਣ ਲਈ ਵੱਖ-ਵੱਖ ਏਜੰਸੀਆਂ ਬੀਤੇ 11 ਦਿਨ ਤੋਂ ਸਰਗਰਮ ਹਨ।