ਮੱਛੀ ਪਾਲਣ ਵਿਭਾਗ ਦੀ ਨਿਵੇਕਲੀ ਪਹਿਲ, ਰਾਜੌਰੀ ’ਚ ਟ੍ਰਾਊਟ ਫਾਰਮਿੰਗ ਰਾਹੀਂ ਪੈਦਾ ਕਰ ਰਿਹੈ ਰੁਜ਼ਗਾਰ ਦੇ ਮੌਕੇ

11/12/2021 11:56:17 AM

ਰਾਜੌਰੀ- ਜੰਮੂ ਕਸ਼ਮੀਰ ਦਾ ਮੱਛੀ ਪਾਲਣ ਵਿਭਾਗ ਰਾਜੌਰੀ ਜ਼ਿਲ੍ਹੇ ਦੇ ਥਾਣਾ ਮੰਡੀ ’ਚ ਟ੍ਰਾਊਟ ਮੱਛੀ ਫਾਰਮ ਪ੍ਰਦਾਨ ਕਰ ਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰ ਰਿਹਾ ਹੈ। ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ (PMMSY) ਯੋਜਨਾ ਦੇ ਅਧੀਨ ਬੇਰੁਜ਼ਗਾਰ ਨੌਜਵਾਨਾਂ ਨੇ ਰਾਜੌਰੀ ਜ਼ਿਲ੍ਹੇ ਦੇ ਥਾਣਾ ਮੰਡੀ ਵਰਗੇ ਠੰਡੇ ਖੇਤਰਾਂ ’ਚ ਟ੍ਰਾਊਟ ਮੱਛੀ ਦੀਆਂ ਸਵੈ-ਰੁਜ਼ਗਾਰ ਇਕਾਈਆਂ ਸ਼ੁਰੂ ਕੀਤੀਆਂ ਹਨ। ਮੱਛੀ ਕਾਸ਼ਤਕਾਰ ਸਲਮਾ ਕੌਸਰ ਨੇ ਕਿਹਾ,‘‘ਅਸੀਂ ਪਿਛਲੇ 6-7 ਮਹੀਨਿਆਂ ਤੋਂ ਇਹ ਪ੍ਰਾਜੈਕਟ ਸ਼ੁਰੂ ਕੀਤਾ ਹੈ। ਟ੍ਰਾਊਟ ਮੱਛੀ ਦੀ ਕਾਸ਼ਤ ਨਾਲ ਸਾਨੂੰ ਫ਼ਾਇਦਾ ਹੋ ਰਿਹਾ ਹੈ। 

ਇਹ ਵੀ ਪੜ੍ਹੋ : ਰਿਵਾਇਤੀ ਪਹਿਰਾਏ 'ਚ ਨੰਗੇ ਪੈਰੀਂ ਪਦਮ ਸ਼੍ਰੀ ਲੈਣ ਪਹੁੰਚੀ ਤੁਲਸੀ ਗੌੜਾ, PM ਮੋਦੀ ਨੇ ਕੀਤਾ ਨਮਨ

ਰਾਜੌਰੀ ਜ਼ਿਲ੍ਹੇ ਦੇ ਸਹਾਇਕ ਡਾਇਰੈਕਟਰ ਮੁਨੀਸ਼ ਸ਼ਰਮਾ ਨੇ ਕਿਹਾ,‘‘ਬੇਰੁਜ਼ਗਾਰ ਲੋਕਾਂ ਲਈ ਮੱਛੀ ਦੀ ਕਾਸ਼ਤ ਰੁਜ਼ਗਾਰ ਦਾ ਇਕ ਸਰੋਤ ਹੋ ਸਕਦੀ ਹੈ। ਅਸੀਂ ਲੋਕਾਂ ਨੂੰ ਟ੍ਰਾਊਟ ਮੱਛੀ ਦੀ ਖੇਤੀ ਬਾਰੇ ਸਿਖਲਾਈ ਦਿੰਦੇ ਹਾਂ। ਇਸ ਸਾਲ, ਬਹੁਤ ਸਾਰੇ ਲੋਕ ਆਏ। ਟ੍ਰਾਊਟ ਮੱਛੀ ਦੀ ਕਾਸ਼ਤ ਦੇ ਮਾਧਿਅਮ ਨਾਲ, ਲੋਕਾਂ ਕੋਲ ਆਮਦਨ ਦਾ ਇਕ ਚੰਗਾ ਸਰੋਤ ਹੋ ਸਕਦਾ ਹੈ।’’

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News