ਸਾਹਮਣੇ ਆਈ ਸੁਰੰਗ ਦੇ ਅੰਦਰ ਦੀ ਪਹਿਲੀ ਵੀਡੀਓ, ਇੱਥੇ ਹੋਵੇਗੀ ਮਜ਼ਦੂਰਾਂ ਦੀ ਸਿਹਤ ਦੀ ਜਾਂਚ

11/28/2023 5:09:53 PM

ਉੱਤਰਕਾਸ਼ੀ- ਉੱਤਰਾਖੰਡ ਦੀ ਸਿਲਕਿਆਰਾ ਸੁਰੰਗ 'ਚ ਫਸੇ 41 ਮਜ਼ਦੂਰਾਂ ਨੂੰ ਕਿਸੇ ਵੀ ਸਮੇਂ ਬਾਹਰ ਕੱਢਿਆ ਜਾ ਸਕਦਾ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮੰਗਲਵਾਰ ਨੂੰ ਕਿਹਾ ਕਿ ਬਾਬਾ ਬੌਖਨਾਗ ਦੀ ਅਪਾਰ ਕਿਰਪਾ ਨਾਲ ਬਚਾਅ ਏਜੰਸੀਆਂ ਨੇ ਸੁਰੰਗ 'ਚ ਪਾਈਪ ਪਾਉਣ ਦਾ ਕੰਮ ਪੂਰਾ ਕਰ ਲਿਆ ਹੈ। ਕਿਸੇ ਵੀ ਸਮੇਂ ਸਾਡੇ ਮਜ਼ਦੂਰ ਭਰਾਵਾਂ ਨੂੰ ਬਾਹਰ ਕੱਢ ਲਿਆ ਜਾਵੇਗਾ। ਉਥੇ ਹੀ ਸਿਹਤ ਵਿਭਾਗ ਨੇ ਡਾਕਟਾਂ ਅਤੇ ਮਾਹਿਰਾਂ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ। ਇਸਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। 

ਏ.ਐੱਨ.ਆਈ. ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਵੀਡੀਓ ਜਾਰੀ ਕੀਤੀ ਹੈ, ਜਿਸ ਵਿਚ ਤੁਸੀਂ ਦੇਖ ਸਕਦੇ ਹੋ ਕਿ ਸਿਹਤ ਵਿਭਾਗ ਵੱਲੋਂ 8 ਬੈੱਡਾਂ ਦੀ ਵਿਵਸਥਾ ਕੀਤੀ ਗਈ ਹੈ ਅਤੇ ਡਾਕਟਰਾਂ ਤੇ ਮਾਹਿਰਾਂ ਦੀ ਟੀਮ ਤਾਇਨਾਤ ਕੀਤੀ ਗਈ ਹੈ। ਬਚਾਅ ਮੁਹਿੰਮ ਦੇ ਚਲਦੇ ਸੁਰੰਗ ਦੇ ਅੰਦਰ ਅਸਥਾਈ ਮੈਡੀਕਲ ਸਹੂਲਤ ਦਾ ਵਿਸਤਾਰ ਕੀਤਾ ਗਿਆ ਹੈ। ਫਸੇ ਹੋਏ ਮਜ਼ਦੂਰਾਂ ਨੂੰ ਬਾਹਰ ਕੱਢਣ ਤੋਂ ਬਾਅਦ ਇੱਥੇ ਹੀ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ ਜਾਵੇਗੀ। 

ਇਹ ਵੀ ਪੜ੍ਹੋ- ਲੱਗਦਾ ਹੈ ਅੱਜ ਇੰਤਜ਼ਾਰ ਹੋਵੇਗਾ ਖ਼ਤਮ, ਸੁਰੰਗ 'ਚ ਫਸੇ ਮਜ਼ਦੂਰ ਦੇ ਪਿਤਾ; ਇਕ ਪੁੱਤ ਦੀ ਮੁੰਬਈ ਹਾਦਸੇ 'ਚ ਹੋਈ ਸੀ ਮੌਤ

ਇਹ ਵੀ ਪੜ੍ਹੋ- ਪਹਿਲਾਂ ਵੀਡੀਓ ਬਣਾ ਮੰਤਰੀ ਨੂੰ ਕੀਤੀ ਇਹ ਅਪੀਲ, ਫਿਰ ਪਰਿਵਾਰ ਦੇ 5 ਜੀਆਂ ਨੇ ਕਰ ਲਈ ਖ਼ੁਦਕੁਸ਼ੀ

ਲੰਬਾ ਇੰਤਜ਼ਾਰ ਅੱਜ ਹੋ ਜਾਵੇਗਾ ਖ਼ਤਮ 

ਸਿਲਕਿਆਰਾ ਸੁਰੰਗ 'ਚ ਬਚਾਅ ਕਰਮਚਾਰੀਆਂ ਦੇ ਜਲਦੀ ਮਲਬੇ ਦੇ ਉਸ ਪਾਰ ਪਹੁੰਚਣ ਦੀ ਉਮੀਦ ਕਰ ਰਹੇ ਮਜ਼ਦੂਰ ਮਨਜੀਤ ਦੇ ਪਿਓ ਚੌਧਰੀ ਨੇ ਮੰਗਲਵਾਰ ਨੂੰ ਕਿਹਾ ਕਿ ਲਗਦਾ ਹੈ ਕਿ ਉਨ੍ਹਾਂ ਦਾ ਲੰਬਾ ਇੰਤਜ਼ਾਰ ਅੱਜ ਖ਼ਤਮ ਹੋ ਜਾਵੇਗਾ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਚੌਧਰੀ ਦੇ ਚਿਹਰੇ 'ਤੇ ਮੁਸਕੁਰਾਹਟ ਸੀ। ਚੌਧਰੀ ਆਪਣੇ ਇਕ ਪੁੱਤਰ ਨੂੰ ਪਹਿਲਾਂ ਹੀ ਮੁੰਬਈ 'ਚ ਇਕ ਹਾਦਸੇ 'ਚ ਗੁਆ ਚੁੱਕਾ ਹੈ ਜਿਸਤੋਂ ਬਾਅਦ ਮਨਜੀਤ ਦੇ ਸੁਰੰਗ 'ਚ ਫਸਣ ਕਾਰਨ ਉਹ ਬੇਹੱਦ ਦੁਖੀ ਸੀ। 

ਸੁਰੰਗ 'ਚ ਫਸੇ ਇਕ ਹੋਰ ਮਜ਼ਦੂਰ ਗੱਬਰ ਸਿੰਘ ਨੇਗੀ ਦੇ ਵੱਡੇ ਭਰਾ ਜੈਮਲ ਸਿੰਘ ਨੇ ਕਿਹਾ ਕਿ ਇਸ ਸਮੇਂ ਉਹ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਨਹੀਂ ਕਰ ਸਕਦਾ। ਉਸਨੇ ਕਿਹਾ ਕਿ ਅੱਜ ਕੁਦਰਤ ਵੀ ਖੁਸ਼ ਨਜ਼ਰ ਆ ਰਹੀ ਹੈ ਅਤੇ ਠੰਡੀਆਂ ਹਵਾਵਾਂ ਨਾਲ ਰੁੱਖ ਅਤੇ ਪੱਤੇ ਝੂਮ ਰਹੇ ਹਨ। ਉਸਨੇ ਵੀ ਦੱਸਿਆ ਕਿ ਉਨ੍ਹਾਂ ਨੂੰ ਸਾਮਾਨ ਤਿਆਰ ਰੱਖਣ ਅਤੇ ਅਗਲੇ ਆਦੇਸ਼ ਦਾ ਇੰਤਜ਼ਾਰ ਕਰਨ ਲਈ ਕਿਹਾ ਗਿਆ ਹੈ। 

ਇਹ ਵੀ ਪੜ੍ਹੋ- ਮਾਂ ਨੇ ਮੋਬਾਈਲ ਵਰਤਣ ਤੋਂ ਰੋਕਿਆ ਤਾਂ ਧੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ

Rakesh

This news is Content Editor Rakesh