ਆਪਣੇ ਸਿਆਸੀ ਜੀਵਨ ’ਚ ਪਹਿਲੀ ਵਾਰ ਵੇਖਿਆ ਮਹਿੰਗਾਈ ਦਾ ਅਜਿਹਾ ਭਿਆਨਕ ਰੂਪ: ਵੀਰਭੱਦਰ

12/13/2019 12:25:22 PM

ਸ਼ਿਮਲਾ–ਦੇਸ਼ ਵਿਚ ਵਧ ਰਹੀ ਮਹਿੰਗਾਈ ’ਤੇ ਸਾਬਕਾ ਮੁੱਖ ਮੰਤਰੀ ਨੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਵੀਰਭੱਦਰ ਸਿੰਘ ਨੇ ਕਿਹਾ ਹੈ ਕਿ ਆਪਣੇ ਸਿਆਸੀ ਜੀਵਨ 'ਚ ਉਨ੍ਹਾਂ ਨੇ ਮਹਿੰਗਾਈ ਦਾ ਅਜਿਹਾ ਭਿਆਨਕ ਪਹਿਲਾਂ ਕਦੇ ਵੀ ਨਹੀਂ ਵੇਖਿਆ। ਦੇਸ਼ ਦੇ ਆਰਥਿਕ ਹਾਲਾਤ ਨੂੰ ਸੁਧਾਰਨ ਦੀ ਬਜਾਏ ਮਾੜੇ ਬਣਾਇਆ ਜਾ ਰਿਹਾ ਹੈ। ਪੂਰੇ ਦੇਸ਼ 'ਚ ਨਿਰਾਸ਼ਾਜਨਕ ਮਾਹੌਲ ਬਣਿਆ ਹੋਇਆ ਹੈ। ਪਿਆਜ਼ ਦੀਆਂ ਕੀਮਤਾਂ ਹੁਣ ਰੁਲਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਹਾਲਾਤ ਨਾਲ ਦੇਸ਼ ਕਦੇ ਨਹੀਂ ਜੂਝਿਆ। ਸਾਬਕਾ ਮੁੱਖ ਮੰਤਰੀ ਨੇ ਕਿਹਾ ਹੈ ਕਿ ਦੇਸ਼ ਦੀ ਜੀ. ਡੀ. ਪੀ. ਦਰ ਹੀ 4 ਫੀਸਦੀ ਤੱਕ ਪਹੁੰਚਣ ਵਾਲੀ ਹੈ ਜੋ ਚਿੰਤਾਜਨਕ ਹੈ। ਅਜਿਹੇ ਹੀ ਹਾਲਾਤ 'ਚ ਹਿਮਾਚਲ ਪ੍ਰ੍ਰਦੇਸ਼ ਵੀ ਲੰਘ ਰਿਹਾ ਹੈ।

ਵੀਰਭੱਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਅੱਧੇ ਤੋਂ ਵੱਧ ਸਫਰ ਰਾਜਨੀਤੀ 'ਚ ਹੀ ਬਿਤਾਇਆ ਹੈ ਪਰ ਅਜਿਹੇ ਹਾਲਾਤ ਪਹਿਲਾਂ ਕਦੇ ਨਹੀਂ ਵੇਖੇ, ਜਦ ਜਨਤਾ ਦੇ ਮਨ 'ਚ ਸਰਕਾਰ ਵਿਰੁੱਧ ਇਸ ਤਰ੍ਹਾਂ ਦਾ ਗੁੱਸਾ ਹੋਵੇ। ਪੂਰਾ ਦੇਸ਼ ਸਰਕਾਰ ਦੀਆਂ ਚਲਾਕੀਆਂ ਅਤੇ ਨਾਕਾਮੀਆਂ ਤੋਂ ਜਾਣੂ ਹੋ ਚੁੱਕਾ ਹੈ। ਨਾ ਤਾਂ ਕਿਸੇ ਵਿਜ਼ਨ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਨਾ ਹੀ ਨੀਅਤ ਸਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਿਆਸੀ ਵਿਰੋਧੀਆਂ ਦੇ ਵਿਰੁੱਧ ਦੁਸ਼ਮਣੀ ਦੀ ਭਾਵਨਾ ਨਾਲ ਮਾਮਲੇ ਦਰਜ ਕਰਵਾਉਣ ਵਿਚ ਲੱਗੀ ਹੋਈ ਹੈ।

ਨਵੀਂ ਸਰਕਾਰ ਤਾਂ ਨਹੀਂ, ਜਿਸ ਨੂੰ ਅਜੇ ਵੀ ਦੇਈਏ ਸੰਭਲਣ ਦੇ ਮੌਕੇ-
ਸਾਬਕਾ ਮੁੱਖ ਮੰਤਰੀ ਨੇ ਹੈਰਾਨੀ ਪ੍ਰਗਟ ਕਰਦੇ ਕਿਹਾ ਕਿ ਜਨਤਾ ਦੇ ਪੈਸੇ ਨਾਲ ਇਨਵੈਸਟਰ ਮੀਟ ਵਰਗਾ ਮੈਗਾ ਈਵੈਂਟ ਕਰਵਾਉਣ ਦੇ ਬਾਵਜੂਦ ਸੂਬਾ ਸਰਕਾਰ ਦੇ ਹੱਥ ਖਾਲੀ ਰਹਿ ਗਏ ਹਨ ਜਦੋਂਕਿ ਇਸ ’ਤੇ ਸਰਕਾਰ ਨੇ ਬਹੁਤ ਰੌਲਾ-ਰੱਪਾ ਪਾਇਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹੁਣ ਇਨਵੈਸਟਰ ਮੀਟ ’ਤੇ ਕਿੰਨਾ ਨਿਵੇਸ਼ ਹੋਇਆ, ਇਸ ਦਾ ਵਿਧਾਨ ਸਭਾ ਸੈਸ਼ਨ 'ਚ ਹੀ ਜਵਾਬ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨਾਕਾਮੀਆਂ ਉਜਾਗਰ ਹੋ ਰਹੀਆਂ ਹਨ ਅਤੇ ਹੁਣ ਅਜਿਹਾ ਵੀ ਨਹੀਂ ਕਹਿ ਸਕਦੇ ਕਿ ਕੋਈ ਨਵੀਂ ਸਰਕਾਰ ਬਣੀ ਹੋਈ ਹੈ, ਜਿਸ ਨੂੰ ਸੰਭਲਣ ਦੇ ਹੋਰ ਮੌਕੇ ਦਿੱਤੇ ਜਾਣ।

Iqbalkaur

This news is Content Editor Iqbalkaur