ਹਰਿਆਣਾ ਵਾਸੀਆਂ ਨੂੰ ਮਿਲੇਗੀ ''ਸਾਇੰਸ ਮਿਊਜ਼ੀਅਮ'' ਦੀ ਸੌਗਾਤ

06/22/2019 5:56:56 PM

ਅੰਬਾਲਾ (ਵਾਰਤਾ)— ਹਰਿਆਣਾ ਦੇ ਅੰਬਾਲਾ ਵਿਚ 5 ਏਕੜ ਖੇਤਰ 'ਚ ਬਣਨ ਵਾਲਾ ਦੇਸ਼ ਦਾ ਪਹਿਲਾ ਅਨੋਖਾ ਸਾਇੰਸ ਮਿਊਜ਼ੀਅਮ ਸਥਾਪਤ ਕੀਤਾ ਜਾਵੇਗਾ। ਇਸ ਦੇ ਨਿਰਮਾਣ 'ਚ 35 ਕਰੋੜ ਰੁਪਏ ਦੀ ਲਾਗਤ ਆਵੇਗੀ। ਆਧੁਨਿਕ ਤਕਨੀਕ ਨਾਲ ਬਣਨ ਵਾਲੇ ਸਾਇੰਸ ਮਿਊਜ਼ੀਅਮ ਦਾ ਕਰਾਰ ਅੱਜ ਹੋਇਆ ਹੈ। ਸਾਇੰਸ ਐਂਡ ਤਕਨਾਲੋਜੀ ਵਿਭਾਗ ਦੇ ਮੰਤਰੀ ਅਨਿਲ ਵਿਜ ਨੇ ਵਿਭਾਗ ਦੇ ਅਸ਼ੋਕ ਖੇਮਕਾ ਅਤੇ ਦਿੱਲੀ ਰਾਸ਼ਟਰੀ ਵਿਗਿਆਨ ਕੇਂਦਰ ਦੇ ਡਾਇਰੈਕਟਰ ਡੀ. ਰਾਮ ਸ਼ਰਮਾ ਦੀ ਮੌਜੂਦਗੀ 'ਚ ਸਮਝੌਤੇ 'ਤੇ ਦਸਤਖਤ ਕੀਤੇ।
ਇਸ ਮਿਊਜ਼ੀਅਮ ਨੂੰ ਬਣਾਉਣ ਦੀ ਜ਼ਿੰਮੇਵਾਰੀ ਰਾਸ਼ਟਰੀ ਵਿਗਿਆਨ ਕੇਂਦਰ ਦਿੱਲੀ ਨੂੰ ਦਿੱਤੀ ਗਈ ਹੈ। ਸਾਇੰਸ ਨਾਲ ਜੁੜੀ ਸਾਰੇ ਲੇਟੈਸਟ ਤਕਨਾਲੋਜੀ ਇਸ ਮਿਊਜ਼ੀਅਮ 'ਚ ਕੀ ਕੁਝ ਹੋਣਾ ਚਾਹੀਦਾ ਹੈ, ਇਸ ਨੂੰ ਲੈ ਕੇ ਦਿੱਲੀ ਵਿਗਿਆਨ ਕੇਂਦਰ ਤੋਂ ਆਈ ਟੀਮ ਨੇ ਮੰਤਰੀ ਅਨਿਲ ਵਿਜ ਅਤੇ ਅਧਿਕਾਰੀਆਂ ਨੂੰ ਪ੍ਰੈਜੇਂਟੇਸ਼ਨ ਦਿਖਾਈ ਅਤੇ ਫਿਰ ਸਰਕਾਰ ਅੱਗੇ ਐੱਮ. ਓ. ਯੂ. ਨੂੰ ਸਾਈਨ ਕੀਤਾ। ਇਸ ਦੌਰਾਨ ਰਾਸ਼ਟਰੀ ਵਿਗਿਆਨ ਕੇਂਦਰ ਦਿੱਲੀ ਦੇ ਡਾਇਰੈਕਟਰ ਨੇ ਦੱਸਿਆ ਕਿ ਇਹ ਮਿਊਜ਼ੀਅਮ ਲੈਟੇਸਟ ਤਕਨਾਲੋਜੀ ਨਾਲ ਬਣੇਗਾ, ਜਿਸ ਨੂੰ ਅਜੇ ਤਕ ਕਿਤੇ ਹੋਰ ਇਸਤੇਮਾਲ ਨਹੀਂ ਕੀਤਾ ਗਿਆ ਹੈ। ਇਸ ਸਾਇੰਸ ਸੈਂਟਰ ਵਿਚ ਪੂਰੀ ਦੁਨੀਆ 'ਚ ਇਸਤੇਮਾਲ ਹੋਣ ਵਾਲੀ ਤਕਨਾਲੋਜੀ ਦਾ ਇਸਤੇਮਾਲ ਕਰ ਕੇ ਜਨਤਾ ਨੂੰ ਸਮਰਪਿਤ ਕੀਤਾ ਜਾਵੇਗਾ।


Tanu

Content Editor

Related News