ਹਮੀਰਪੁਰ 'ਚ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਦੀ ਪਹਿਲੀ ਰੈਲੀ

02/17/2018 12:44:04 PM

ਮੰਡੀ (ਧੀਰਜ)— ਵਿਧਾਨਸਭਾ ਚੋਣਾਂ 'ਚ ਹਾਰਨ ਤੋਂ ਬਾਅਦ ਕਾਂਗਰਸ ਹੁਣ ਲੋਕਸਭਾ ਚੋਣਾਂ ਦੀਆਂ ਤਿਆਰੀਆਂ 'ਚ ਜੁੱਟ ਗਈ ਹੈ। ਕਾਂਗਰਸ ਹਮੀਰਪੁਰ ਦੇ ਗਾਂਧੀ ਚੌਂਕ 'ਚ ਲੋਕਸਭਾ ਚੋਣਾਂ ਦੀ ਘੋਸ਼ਣਾ ਕਰਨ ਜਾ ਰਹੀ ਹੈ। ਇਸ ਤੋਂ ਬਾਅਦ ਸਾਰੇ ਸੰਸਦੀ ਇਲਾਕਿਆਂ 'ਚ ਕਿ ਵੱਡੀ ਰੈਲੀ ਆਯੋਜਿਤ ਕਰਕੇ ਚੋਣਾਂ ਲਈ ਹਮੀਰਪੁਰ 'ਚ ਹੋਣ ਵਾਲੀ ਰੈਲੀ ਦੀ ਤਾਰੀਖ ਫਾਈਨਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ 20 ਜਾਂ 21 ਫਰਵਰੀ ਨੂੰ ਇਹ ਰੈਲੀ ਹਮੀਰਪੁਰ ਦੇ ਗਾਂਧੀ ਚੌਂਕ 'ਚ ਆਯੋਜਿਤ ਹੋਵੇਗੀ, ਜਿਸ 'ਚ ਪ੍ਰਦੇਸ਼ ਸੁਸ਼ੀਲ ਕੁਮਾਰ ਸ਼ਿੰਦੇ, ਸਹਿ ਪ੍ਰਭਾਰੀ ਰੰਜੀਤਾ ਰੰਜਨ, ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਅਤੇ ਪ੍ਰਦੇਸ਼ ਪ੍ਰਧਾਨ ਸੁਖਵਿੰਦਰ ਸਿੰਘ ਠਾਕੁਰ ਸਮੇਤ ਕਾਂਗਰਸ ਦੇ ਸਾਰੇ ਵੱਡੇ ਨੇਤਾ ਮੌਜ਼ੂਦ ਰਹਿਣਗੇ।
ਸੰਸਦਾਂ ਵੱਲੋਂ ਹਿਸਾਬ ਮੰਗਿਆ ਜਾਵੇਗਾ
ਉਨ੍ਹਾਂ ਨੇ ਕਿਹੈ ਹੈ ਕਿ ਇਸ ਰੈਲੀ ਤਰ੍ਹਾਂ ਨਾਲ ਕਾਂਗਰਸ ਦੇ ਵੱਲੋਂ ਲੋਕਸਭਾ ਚੋਣਾਂ ਦਾ ਸ਼ੰਖਨਾਦ ਹੋਵੇਗਾ ਅਤੇ ਉਸ ਤੋਂ ਬਾਅਦ ਹਰ ਸੰਸਦੀ ਇਲਾਕੇ 'ਚ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਰੈਲੀ ਰਾਹੀਂ ਭਾਜਪਾ ਸੰਸਦਾਂ ਤੋਂ ਕੰਮਾਂ ਦਾ ਹਿਸਾਬ ਵੀ ਮੰਗਿਆ ਜਾਵੇਗਾ। ਵਿਜੇ ਪਾਲ ਸਿੰਘ ਨੇ ਕਿਹਾ ਹੈ ਕਿ ਸੰਸਦਾਂ ਨੇ ਹੁਣ ਤੱਕ ਕਿੰਨਾਂ ਪੈਸਾ ਕਿਥੇ ਖਰਚ ਕੀਤਾ, ਸੰਸਦ 'ਚ ਕਿੰਨੀ ਉਪਸਥਿਤੀ ਰਹੀ ਅਤੇ ਜਨਤਾ ਵਿਚਕਾਰ ਕਿੰਨੇ ਮੌਜ਼ੂਦ ਰਹੇ। ਇਨ੍ਹਾਂ ਸਭ ਗੱਲਾਂ ਨੂੰ ਲੈ ਕੇ ਸੰਸਦਾਂ ਤੋਂ ਹਿਸਾਬ ਮੰਗਿਆ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਇਸ ਸਮੇਂ ਵਿਰੋਧੀ ਦਲ ਦੀ ਭੂਮਿਕਾ 'ਚ ਹੈ ਅਤੇ ਇਸ ਨਾਤੇ ਜਨਤਾ ਦੀ ਆਵਾਜ਼ ਬਣ ਕੇ ਸੰਸਦਾਂ ਤੋਂ ਹਿਸਾਬ ਅਤੇ ਜਵਾਬ ਮੰਗਿਆ ਜਾ ਰਿਹਾ ਹੈ।