ਜੰਮੂ-ਕਸ਼ਮੀਰ ''ਚ ਕੋਰੋਨਾ ਵਾਇਰਸ ਦੀ ਦਸਤਕ, ਪਹਿਲਾ ਕੇਸ ਪਾਜੀਟਿਵ

03/09/2020 12:27:03 PM

ਜੰਮੂ— ਜੰਮੂ-ਕਸ਼ਮੀਰ 'ਚ ਕੋਰੋਨਾ ਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਸੋਮਵਾਰ ਭਾਵ ਅੱਜ ਅਧਿਕਾਰੀਆਂ ਨੇ ਦੱਸਿਆ ਕਿ 63 ਸਾਲਾ ਬਜ਼ੁਰਗ ਔਰਤ ਦੀ ਟੈਸਟ ਰਿਪੋਰਟ ਪਾਜੀਟਿਵ ਪਾਈ ਹੈ। ਔਰਤ ਨੇ ਈਰਾਨ ਦੀ ਯਾਤਰਾ ਕੀਤੀ ਸੀ ਅਤੇ ਉਹ ਦੋ ਮਰੀਜ਼ਾਂ 'ਚੋਂ ਇਕ ਸੀ। ਜਿਨ੍ਹਾਂ ਨੂੰ ਬੀਤੇ ਦਿਨੀਂ ਪ੍ਰਸ਼ਾਸਨ ਵਲੋਂ ਸ਼ੱਕੀ ਮਰੀਜ਼ ਐਲਾਨ ਕੀਤਾ ਗਿਆ ਸੀ। ਔਰਤ ਦਾ ਇਲਾਜ ਸਰਕਾਰੀ ਮੈਡੀਕਲ ਕਾਲਜ 'ਚ ਚੱਲ ਰਿਹਾ ਹੈ, ਜਿੱਥੇ ਉਸ ਨੂੰ ਵੱਖਰੇ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ। ਅਧਿਕਾਰੀਆਂ ਮੁਤਾਬਕ ਔਰਤ ਦੀ ਹਾਲਤ ਸਥਿਰ ਹੈ। ਇੱਥੇ ਦੱਸ ਦੇਈਏ ਕਿ ਦੇਸ਼ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 41 ਹੋ ਗਈ ਹੈ। ਕੇਰਲ ਦੇ ਕੋਚੀ 'ਚ ਇਕ 3 ਸਾਲਾ ਬੱਚੇ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਅਤੇ ਰਿਪੋਰਟ ਪਾਜੀਟਿਵ ਆਈ ਹੈ।

ਇਹ ਵੀ ਪੜ੍ਹੋ : ਜੰਮੂ ਤੱਕ ਪਹੁੰਚਿਆ ਕੋਰੋਨਾ ਵਾਇਰਸ, 2 ਸ਼ੱਕੀ ਮਰੀਜ਼ ਮਿਲੇ, ਸਕੂਲ 31 ਮਾਰਚ ਤੱਕ ਬੰਦ

ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਔਰਤ ਦੀ ਟੈਸਟ ਰਿਪੋਰਟ ਪਾਜੀਟਿਵ ਹੈ, ਜਦਕਿ ਦੂਜੇ ਮਰੀਜ਼ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਦੂਜਾ ਮਰੀਜ਼ ਵੀ ਔਰਤ ਹੈ, ਜੋ ਕਿ ਸਾਊਦੀ ਅਰਬ ਤੋਂ ਵਾਪਸ ਆਈ ਸੀ। ਉਹ ਜੰਮੂ-ਕਸ਼ਮੀਰ ਦੇ ਡੋਡਾ ਸਰਕਾਰੀ ਮੈਡੀਕਲ ਕਾਲਜ 'ਚ ਭਰਤੀ ਹੈ। ਉਸ ਦੇ ਟੈਸਟ ਸੈਂਪਲਾਂ ਨੂੰ ਪੁਣੇ 'ਚ ਨੈਸ਼ਨਲ ਇੰਸਟੀਚਿਊਟ ਆਫ ਵਾਇਰਲੌਜੀ ਭੇਜਿਆ ਗਿਆ ਹੈ। ਓਧਰ ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਬੁਲਾਰੇ ਰੋਹਿਤ ਕਾਂਸਲ ਨੇ ਕਿਹਾ ਕਿ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ ਅਤੇ ਕਰੀਬ 400 ਲੋਕ ਨਿਗਰਾਨੀ 'ਚ ਹਨ। ਜੰਮੂ 'ਚ ਜ਼ਿਆਦਾਤਰ ਆਂਗਨਵਾੜੀ ਸੈਂਟਰ 31 ਮਾਰਚ ਤਕ ਬੰਦ ਹਨ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ 101 ਦੇਸ਼ਾਂ 'ਚ ਫੈਲ ਚੁੱਕਾ ਹੈ। ਦੁਨੀਆ ਭਰ 'ਚ 3800 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1 ਲੱਖ ਤੋਂ ਵਧੇਰੇ ਲੋਕ ਲਪੇਟ 'ਚ ਹਨ।

ਇਹ ਵੀ ਪੜ੍ਹੋ : 101 ਦੇਸ਼ਾਂ 'ਚ ਫੈਲਿਆ ਕੋਰੋਨਾ ਵਾਇਰਸ, ਚੀਨ 'ਚ ਹੁਣ ਤਕ 3,119 ਮੌਤਾਂ


Tanu

Content Editor

Related News