ਉੱਤਰ ਪ੍ਰਦੇਸ਼ ਵਿਚ ਜਬਰੀ ਧਰਮ ਤਬਦੀਲੀ ਰੋਕੂ ਕਾਨੂੰਨ ਅਧੀਨ ਪਹਿਲਾ ਮਾਮਲਾ ਦਰਜ

11/29/2020 11:29:51 PM

ਲਖਨਊ (ਭਾਸ਼ਾ, ਨਾਸਿਰ) - ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲੇ ਦੇ ਦੇਵਰਨੀਆ ਥਾਣੇ ਵਿਚ ਇਕ ਮੁਟਿਆਰ ਦੇ ਪਿਤਾ ਦੀ ਸ਼ਿਕਾਇਤ ਉੱਤੇ ਸੂਬੇ ਵਿਚ ਧਰਮ ਤਬਦੀਲੀ ਕਾਨੂੰਨ (ਲਵ ਜਿਹਾਦ ਵਿਰੁੱਧ) ਅਧੀਨ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਅਪਰ ਮੁੱਖ ਸਕੱਤਰ (ਗ੍ਰਹਿ) ਅਵਨੀਸ਼ ਅਵਸਥੀ ਵਲੋਂ ਜਾਰੀ ਇਕ ਬਿਆਨ ਮੁਤਾਬਕ ਪੁਲਸ ਕੋਲ ਪਿੰਡ ਸ਼ਰੀਫ ਨਗਰ ਦੇ ਟੀਕਾਰਾਮ ਨੇ ਇਹ ਮਾਮਲਾ ਦਰਜ ਕਰਵਾਇਆ ਹੈ। ਇਸ ਵਿਚ ਉਸ ਨੇ ਉਕਤ ਪਿੰਡ ਦੇ ਇਕ ਵਿਅਕਤੀ ਉਵੇਸ਼ ਅਹਿਮਦ ਉੱਤੇ ਉਸ ਦੀ ਬੇਟੀ ਨੂੰ ਗੁੰਮਰਾਹ ਕਰ ਕੇ ਧਰਮ ਤਬਦੀਲੀ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। ਉਵੇਸ਼ ਵਿਰੁੱਧ ਆਈ. ਪੀ. ਸੀ. ਅਤੇ ਨਵੇਂ ਜਬਰੀ ਧਰਮ ਤਬਦੀਲੀ ਰੋਕੂ ਕਾਨੂੰਨ ਅਧੀਨ ਇਹ ਮਾਮਲਾ ਦਰਜ ਕੀਤਾ ਗਿਆ ਹੈ। 


Gurdeep Singh

Content Editor

Related News