ਟ੍ਰੈਫਿਕ ਨਿਯਮਾਂ ’ਚ ਬਦਲਾਅ ਤੋਂ ਬਾਅਦ ਫਤਿਹਾਬਾਦ ’ਚੋ ਮਾਮਲਾ ਦਰਜ

09/04/2019 4:58:08 PM

ਫਤਿਹਾਬਾਦ (ਰਮੇਸ਼ ਭੱਟ)—ਮੋਟਰ ਵ੍ਹੀਕਲ ਐਕਟ ’ਚ ਸੋਧ ਤੋਂ ਬਾਅਦ ਨਵੇਂ ਨਿਯਮ ਅਤੇ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆਂ ਦੀ ਜੇਬ ’ਤੇ ਭਾਰੀ ਪੈਣ ਲੱਗਾ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਈ ਮਾਮਲਿਆਂ ’ਚ ਵਾਹਨ ਡ੍ਰਾਈਵਰ ਦੇ ਹਜਾਰਾਂ ਰੁਪਇਆ ਦੇ ਚਾਲਾਨ ਕੱਟੇ ਜਾ ਰਹੇ ਹਨ। ਅਜਿਹਾ ਹੀ ਹੁਣ ਇੱਕ ਹੋਰ ਨਵਾਂ ਮਾਮਲਾ ਹਰਿਆਣਾ ਦੇ ਫਤਿਹਾਬਾਦ ਜ਼ਿਲੇ ’ਚੋ ਸਾਹਮਣੇ ਆਇਆ ਹੈ, ਜਿੱਥੇ ਬਿਨਾਂ ਲਾਇਸੰਸ, ਬਿਨਾਂ ਹੈਲਮੇਟ ਅਤੇ ਬੁਲੇਟ ਮੋਟਰਸਾਈਕਲ ਦੇ ਸਾਈਲੈਂਸਰ ਨੂੰ ਬਦਲਾ ਕੇ ਪਟਾਕੇ ਵਜਾਉਣ ’ਤੇ 17,000 ਰੁਪਏ ਤੋਂ ਜ਼ਿਆਦਾ ਦਾ ਚਾਲਾਨ ਕੱਟਿਆ ਗਿਆ ਹੈ। 

ਦੱਸਣਯੋਗ ਹੈ ਕਿ ਦੇਸ਼ ’ਚ ਨਵਾਂ ਮੋਟਰ ਵ੍ਹੀਕਲ ਐਕਟ ’ਚ ਸੈਕਸ਼ਨ 210(ਬੀ) ਤਹਿਤ ਅਜਿਹੀ ਵਿਵਸਥਾ ਕੀਤੀ ਗਈ ਹੈ, ਜਿਸ ’ਚ ਜੇਕਰ ਕੋਈ ਸ਼ਖਸ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਤੋਂ ਚਾਲਾਨ ਦਾ ਦੋਹਰਾ ਜੁਰਮਾਨਾ ਵਸੂਲਿਆ ਜਾਵੇਗਾ। 

Iqbalkaur

This news is Content Editor Iqbalkaur